Breaking NewsD5 specialInternationalNewsTop News

Biden ਨੇ Afghanistan ਹਾਲਾਤ ਨੂੰ ਲੈ ਕੇ ਜਾਨਸਨ ਨਾਲ ਕੀਤੀ ਗੱਲਬਾਤ

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਫ਼ਗਾਨਿਸਤਾਨ ‘ਚ ਹਾਲਾਤ ਨੂੰ ਲੈ ਕੇ ਬ੍ਰਿਟੇਨ ਦੇ ਪ੍ਰਧਾਨਮੰਤਰੀ ਬੋਰਿਸ ਜਾਨਸਨ ਨਾਲ ਗੱਲਬਾਤ ਕੀਤੀ ਹੈ। ਤਾਲਿਬਾਨ ਦੇ ਐਤਵਾਰ ਨੂੰ ਅਫ਼ਗਾਨਿਸਤਾਨ ਦੀ ਸੱਤਾ ‘ਤੇ ਕਬਜ਼ਾ ਕਰਨ ਤੋਂ ਬਾਅਦ ਤੋਂ ਕਿਸੇ ਹੋਰ ਵਿਸ਼ਵ ਨੇਤਾ ਦੇ ਨਾਲ ਬਾਈਡਨ ਦੀ ਇਹ ਪਹਿਲੀ ਗੱਲਬਾਤ ਹੈ।

BIG NEWS ਕਿਸਾਨਾਂ ਨੇ ਘੇਰੀ ਸੁਖਬੀਰ ਬਾਦਲ ਦੀ ਗੱਡੀ, ਪੱਟਤੇ ਅਕਾਲੀ ਦਲ ਦੇ ਝੰਡੇ, ਪਾੜੇ ਬੋਰਡ! D5 Channel Punjabi

ਵਹਾਈਟ ਹਾਊਸ ਨੇ ਕਿਹਾ ਕਿ ਸੋਮਵਾਰ ਨੂੰ ਹੋਈ ਗੱਲਬਾਤ ‘ਚ ਬਾਈਡਨ ਅਤੇ ਜਾਨਸਨ ਨੇ ਯੁੱਧਗ੍ਰਸਤ ਦੇਸ਼ ਤੋਂ ਆਪਣੇ ਦੇਸ਼ ਅਤੇ ਸਾਥੀ ਦੇਸ਼ਾਂ ਦੇ ਨਾਗਰਿਕਾਂ ਨੂੰ ਕੱਢਣ ਲਈ ਕੰਮ ਕਰ ਰਹੇ ‘‘ਆਪਣੇ ਫੌਜੀ ਅਤੇ ਨਾਗਰਿਕ ਕਰਮਚਾਰੀਆਂ ਦੀ ਬਹਾਦੁਰੀ ਅਤੇ ਪੇਸ਼ੇਵਰਤਾ ਅੰਦਾਜ਼ ਦੀ ਤਾਰੀਫ ਕੀਤੀ। ’’ ਵਹਾਈਟ ਹਾਊਸ ਨੇ ਦੱਸਿਆ ਕਿ ਦੋਵੇਂ ਨੇਤਾ ਅਫ਼ਗਾਨਿਸਤਾਨ ਨੂੰ ਭਵਿੱਖ ‘ਚ ਮਦਦ ਅਤੇ ਸਹਿਯੋਗ ਦੇਣ ਦੇ ਬਾਰੇ ‘ਚ ਸਾਥੀ ਦੇਸ਼ਾਂ ਦੇ ਨਾਲ ਕਰੀਬੀ ਤਾਲਮੇਲ ਕਰਨ ਦੀ ਲੋੜ ‘ਤੇ ਰਾਜੀ ਹੋਏ।

Farmers Protest ਭਾਜਪਾ ਆਗੂ ਤੋਂ ਸੁਣੋ ਕਿਵੇਂ ਨਿਕਲੇਗਾ ਖੇਤੀ ਕਾਨੂੰਨਾਂ ਦਾ ਹੱਲ ? D5 Channel Punjabi

ਜਾਨਸਨ ਦੇ ਕੋਲ ਜੀ – 7 ਸਮੂਹ ਦੀ ਪ੍ਰਧਾਨਤਾ ਹੈ ਅਤੇ ਵਹਾਈਟ ਹਾਊਸ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ‘ਚ ਅੱਗੇ ਦੇ ਕਦਮ ‘ਤੇ ਚਰਚਾ ਕਰਨ ਲਈ ਅਗਲੇ ਹਫ਼ਤੇ ਸਮੂਹ ਦੀ ਆਨਲਾਈਨ ਬੈਠਕ ਬੁਲਾਉਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button