Press ReleasePunjabTop News

Bibi Jagir Kaur ਵੱਲੋਂ ਸਮਾਜ ਤੇ ਰਾਜਨੀਤੀ ਵਿੱਚ ਆਏ ਨਿਘਾਰ ਨੂੰ ਦੂਰ ਕਰਨ ਲਈ ਔਰਤਾਂ ਨੂੰ ਅੱਗੇ ਆਉਣ ਦਾ ਸੱਦਾ

ਸੰਕਟਾਂ ਵਿੱਚ ਔਰਤਾਂ ਨੇ ਹਮੇਸ਼ਾਂ ਹੀ ਵੱਡੀਆਂ ਭੂਮਿਕਾਵਾਂ ਨਿਭਾਈਆਂ-ਜਗੀਰ ਕੌਰ

Bibi Jagir Kaur: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਡਾਇਮੰਡ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਕਰਵਾਏ ਇਸਤਰੀ ਸੰਮੇਲਨ ਦਾ ਉਦਘਾਟਨ ਕਰਦਿਆ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਸਮਾਜ ਵਿੱਚ ਅਤੇ ਰਾਜਨੀਤੀ ਵਿੱਚ ਆਏ ਨਿਘਾਰ ਨੂੰ ਸੁਧਾਰਨ ਲਈ ਅੱਗੇ ਆਉਣ।ਸਰਕਾਰ ਵਲੋਂ ਇਸਤਰੀਆਂ ਲਈ ਵੱਖ ਵੱਖ ਸਕੀਮਾਂ ਰਾਹੀ ਲੋਕਾਂ ਨੂੰ ਦਿੱਤੇ ਜਾਣ ਬਾਰੇ ਲਾਭਾਂ ਬਾਰੇ ਡਾਇਮੰਡ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਪ੍ਰਧਾਨ ਬੀਬੀ ਵੀਨੂੰ ਗੋਇਲ ਨੇ ਕਿਹਾ ਕਿ ਇੰਨ੍ਹਾਂ ਸਕੀਮਾਂ ਦਾ ਲਾਭ ਲੈਕੇ ਇਸਤਰੀਆਂ ਆਤਮ ਨਿਰਭਰ ਹੋ ਸਕਦੀਆਂ ਹਨ।ਬੀਬੀ ਜਗੀਰ ਕੌਰ ਨੇ ਅੱਜ ਦੇ ਦਿਨ ਜਨਮ ਪੰਥ ਰਤਨ ਮਾਸਟਰ ਤਾਰਾ ਸਿੰਘ ਨੂੰ ਯਾਦ ਕਰਦਿਆ ਕਿਹਾ ਕਿ ਉਹ ਇੱਕ ਹਿੰਦੂ ਪਰਿਵਾਰ ਵਿੱਚ ਜਨਮੇ ਸਨ ਪਰ ਸਿੱਖੀ ਸਰੂਪ ਵਿੱਚ ਆ ਕੇ ਉਨ੍ਹਾਂ ਨੇ ਵੱਡੀਆਂ ਲੜਾਈਆਂ ਲੜੀਆ ਸਨ ਕਿਉਂਕਿ ਗੁਰਬਾਣੀ ਮਨੁੱਖ ਨੂੰ ਨਿਵੇਕਲੀ ਜੀਵਨ ਜਾਚ ਸਿਖਾਉਂਦੀ ਹੈ।

Gurdwara Amendment Bill ਰੱਦ ਹੋਣ ‘ਤੇ ਛਿੜਿਆ ਵਿਵਾਦ, ਅਕਾਲੀ ਆਗੂ ਦਾ ਬਿਆਨ | D5 Channel Punjabi

ਉਨ੍ਹਾਂ ਕਿਹਾ ਕਿ ਗੁਰਬਾਣੀ ਬਾਬੇ ਨਾਨਕ ਦੇ ਕਿਰਤ ਦੇ ਫਲਸਫੇ ਤੋਂ ਸ਼ਰੂ ਹੋ ਕੇ ਮਨੁੱਖ ਦੀ ਬਰਾਬਰੀ ਅਤੇ ਜਾਤਪਾਤ ਤੋਂ ਰਹਿਤ ਸਮਾਜ ਦੀ ਸਿਰਜਣਾ ਕਰਨ ਦਾ ਰਸਤਾ ਦਿਖਾਉਂਦੀ ਹੈ। ਇਸਤਰੀ ਸੰਮੇਲਨ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਹੋਈਆਂ ਔਰਤਾਂ ਨੂੰ ਮੁਖਾਤਿਬ ਹੁੰਦਿਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਵਰਗ ਨੂੰ ਸਭ ਤੋਂ ਵੱਡਾ ਸਨਮਾਨ ਦਿੱਤਾ ਸੀ।ਬੇਬੇ ਨਾਨਕੀ ਤੋਂ ਲੈਕੇ ਬੀਬੀ ਭਾਨੀ,ਬੀਬੀ ਖੀਵੀ , ਮਾਤਾ ਗੁਜਰੀ ਅਤੇ ਮਾਈ ਭਾਗੋ ਸਮੇਤ ਸਿੱਖ ਇਤਿਹਾਸ ਦੀ ਸੁਨਹਿਰੀ ਇਬਾਰਤ ਲਿਖਣ ਵਾਲੀਆਂ ਬੀਬੀਆਂ ਦਾ ਜ਼ਿਕਰ ਕਰਦਿਆ ਬੀਬੀ ਜਗੀਰ ਕੌਰ ਨੇ ਕਿਹਾ ਕਿ ਇੰਨ੍ਹਾਂ ਬੀਬੀਆਂ ਨੇ ਸਿਦਕ,ਸਬਰ,ਸੰਤੋਖ ਤੇ ਸਿਰੜ ਨਾਲ ਜੋ ਮਹਾਨ ਕੰਮ ਕੀਤੇ ਹਨ ਉਸ ਨੇ ਸਿੱਖ ਇਤਿਹਾਸ ਨੂੰ ਯਾਦਗਾਰੀ ਬਣਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਬੀਬੀ ਭਾਨੀ ਤੇ ਬੀਬੀ ਖੀਵੀ ਨੇ ਸੇਵਾ ਕਰਕੇ ਲਾਮਿਸਾਲ ਇਤਿਹਾਸ ਸਿਰਜਿਆ ਸੀ ਉਥੇ ਹੀ ਮਾਤਾ ਗੁਜਰੀ ਤੇ ਮਾਈ ਭਾਗੋ ਨੇ ਸਿੱਖ ਇਤਿਹਾਸ ਵਿੱਚ ਜ਼ੁਲਮ ਵਿਰੁੱਧ ਲੜਦਿਆ ਕੁਰਬਾਨ ਹੋ ਜਾਣ ਦਾ ਜ਼ਜ਼ਬਾ ਪੈਦਾ ਕੀਤਾ ਸੀ।

SGPC ਨੇ ਕਰਤਾ ਬਿੱਲ ਰੱਦ , Mann Government ਖਿਲਾਫ਼ ਮਤਾ ਪਾਸ! | D5 Channel Punjabi

ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣ ਲਈ 1925 ਦੇ ਬਣੇ ਐਕਟ ਵਿੱਚ ਸਿੱਖ ਬੀਬੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਵੀ ਇਤਿਹਾਸ ਦੀ ਇੱਕ ਵੱਡੀ ਘਟਨਾ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਵਿੱਚ ਕਈ ਮੁਲਕਾਂ `ਤੇ ਆਪਣਾ ਸਿੱਕਾ ਚਲਾਉਣ ਵਾਲੇ ਇੰਗਲੈਂਡ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ 1925 ਤੋਂ ਬਾਅਦ ਮਿਲਿਆ ਸੀ।ਬੀਬੀ ਜਗੀਰ ਕੌਰ ਨੇ ਔਰਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਅਤੇ ਪਰਿਵਾਰਾਂ ਨੂੰ ਧਰਮ ਦੀ ਸਿੱਖਿਆ ਦੇਣ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਮਾਜ ਨੂੰ ਸੁਧਾਰਨ ਲਈ ਵੱਡੇ ਨਿਸ਼ਾਨੇ ਮਿੱਥ ਸਕਣ।ਬੀਬੀ ਜਗੀਰ ਕੌਰ ਨੇ ਕਿਹਾ ਕਿ ਔਰਤਾਂ ਹੀ ਸਮਾਜ ਦਾ ਅਸਲ ਸ਼ੀਸ਼ਾ ਹੁੰਦੀਆ ਹਨ।

CM Mann ‘ਤੇ ‘Bibi Jagir Kaur’ ਦਾ ਨਿਸ਼ਾਨਾ, SGPC ਨੇ ਸ਼ੁਰੂ ਕੀਤਾ Channel? | D5 Channel Punjabi

ਬੀਬੀ ਜਗੀਰ ਕੌਰ ਨੇ ਮੌਜੂਦਾਂ ਹਲਾਤਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਅੱਜ ਪੰਜਾਬ ਦਾ ਹਰ ਪਿੰਡ ਨਸ਼ਿਆਂ ਤੋਂ ਪੀੜਤ ਹੈ।ਨਸ਼ਿਆਂ ਕਾਰਨ ਜਿੱਥੇ ਔਰਤਾਂ ਨੂੰ ਸਭ ਤੋਂ ਵੱਧ ਸੰਤਾਪ ਹੰਢਾਉਣਾ ਪੈਦਾ ਹੈ।ਸ਼ਰਾਬੀ ਪਤੀ ਨੂੰ ਜਦੋਂ ਗੁੱਸਾ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਆਪਣੀ ਪਤਨੀ ਦੀ ਕੁੱਟਮਾਰ ਕਰਦਾ ਹੈ।ਨਸ਼ਿਆਂ ਕਾਰਨ ਭਰ ਜਵਾਨੀ ਵਿੱਚ ਨੌਜਵਾਨਾਂ ਦੀ ਮੌਤ ਹੋਣ ਕਾਰਨ ਵਿਧਵਾ ਹੋਣ ਵਾਲੀਆਂ ਔਰਤਾਂ ਦਾ ਜੀਵਨ ਨਰਕ ਬਣ ਜਾਂਦਾ ਹੈ।ਬੀਬੀ ਜਗੀਰ ਕੌਰ ਨੇ ਕਿਹਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ -ਜਦੋਂ ਵੀ ਦੇਸ਼ ਜਾਂ ਸਮਾਜ ਨੂੰ ਸੰਕਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਤਾਂ ਉਦੋਂ-ਉਦੋਂ ਔਰਤਾਂ ਨੇ ਹੀ ਅਗਵਾਈ ਕਰਕੇ ਵੱਡੇ ਸੁਧਾਰਾਂ ਲਿਆਉਣ ਲਈ ਦਲੇਰੀ ਵਾਲੇ ਕੰਮ ਕੀਤੇ ਹਨ। ਰਾਜਨੀਤੀ ਅਤੇ ਸਮਾਜ ਵਿੱਚ ਜੋ ਵੱਖਰੇਵੇਂ ਵੱਧ ਰਹੇ ਹਨ ਉਨ੍ਹਾਂ ਨੂੰ ਠੱਲ ਪਾਉਣ ਵਿੱਚ ਔਰਤਾਂ ਅੱਜ ਵੀ ਸਮਰੱਥ ਹਨ।

Virsa Singh Valtoha ਨੇ Jathedar ਤੋਂ ਮੰਗੀ ਮੁਆਫ਼ੀ || D5 Channel Punjabi

ਬੀਬੀ ਜਗੀਰ ਕੌਰ ਨੇ ਡਾਇਮੰਡ ਵੈਲਫੇਅਰ ਸੁਸਾਇਟੀ ਬਠਿੰਡਾ ਦੀ ਪ੍ਰਧਾਨ ਵੀਨੂੰ ਗੋਇਲ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਬਹੁਤ ਸਾਰੇ ਕੰਮਾਂ ਦੀ ਸਿਖਲਾਈ ਦੇਣ ਦਾ ਜੋ ਪ੍ਰਬੰਧ ਕੀਤਾ ਹੋਇਆ ਹੈ ਉਹ ਬਹੁਤ ਹੀ ਸਲਾਂਘਾ ਯੋਗ ਹੈ।ਇਸ ਮੌਕੇ ਸੁਸਾਇਟੀ ਵੱਲੋਂ ਬੀਬੀ ਜਗੀਰ ਕੌਰ ਦਾ ਸਨਮਾਨ ਵੀ ਕੀਤਾ ਤੇ ਉਨ੍ਹਾਂ ਨੂੰ ਆਪਣਾ ਆਦਰਸ਼ ਵੀ ਮੰਨਿਆ ਕਿ ਕਿਵੇਂ ਉਨ੍ਹਾਂ ਨੇ 1999 ਵਿੱਚ ਸ਼੍ਰੋਮਣੀ ਕਮੇਟੀ ਦੀ ਪਹਿਲੀ ਸਿੱਖ ਔਰਤ ਵੱਜੋਂ ਪ੍ਰਧਾਨਗੀ ਸੰਭਾਲ ਕੇ ਸਮੁੱਚੀਆਂ ਔਰਤਾਂ ਦਾ ਸਿਰ ਉਚਾ ਕੀਤਾ ਸੀ।ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੁੰਦਿਆ ਹੋਇਆ ਕਿਵੇਂ ਉਨ੍ਹਾਂ ਨੇ ਵਿਦਿਆਕ ਅਦਾਰਿਆਂ ਵਿੱਚ ਵੱਡੇ ਸੁਧਾਰ ਕੀਤੇ ਸਨ ਅਤੇ ਸਿੱਖ ਇਤਿਹਾਸ ਨੂੰ ਸੰਭਾਲਣ ਲਈ ਪੁਰਾਤਨ ਕਿਤਾਬਾਂ ਨੂੰ ਮੁੜ ਛਪਵਾਉਣ ਦੇ ਕਾਰਜ ਕੀਤੇ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button