Breaking NewsInternationalNewsPunjab

ਔਕਲੈਂਡ ਸਿਟੀ ਕੌਂਸਲ ਚੋਣਾਂ : ਪੰਜਾਬੀ ਸ਼ੈਲ ਕੌਸ਼ਲ ਨੂੰ ਮਿਲੀ ਟਿਕਟ

ਔਕਲੈਂਡ : ਔਕਲੈਂਡ ਸਿਟੀ ਕੌਂਸਲ ਦੀਆਂ ਚੋਣਾਂ ਵਿਚ ਪੰਜਾਬੀ ਮੂਲ ਦੇ ਸ਼ੈਲ ਕੌਸ਼ਲ ਨੂੰ ਟਿਕਟ ਦਿਤੀ ਗਈ ਹੈ। ਮਾਊਂਟ ਰੌਸਕਿਲ ਹਲਕੇ ਤੋਂ ਸਿਟੀ ਵਿਜ਼ਨ ਅਤੇ ਰੌਸਕਿਲ ਕਮਿਊਨਿਟੀ ਵੁਆਇਸ ਨੇ ਉਸ ਅਪਣਾ ਉਮੀਦਵਾਰ ਐਲਾਨਿਆ ਹੈ। ਇਸ ਦੇ ਨਾਲ ਹੀ ਇਹ ਨੌਜਵਾਨ ਸਿਆਸਤ ਦੀ ਅਪਣੀ ਦੂਜੀ ਪਾਰੀ ਸ਼ੁਰੂ ਕਰੇਗਾ। ਇਥੇ ਹਰ ਤਿੰਨ ਸਾਲ ਬਾਅਦ ਚੋਣਾਂ ਹੁੰਦੀਆਂ ਹਨ। 19 ਜੁਲਾਈ ਤੋਂ 16 ਅਗਸਤ ਤੱਕ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ। 16 ਅਗਸਤ ਤੋਂ 20 ਸਤੰਬਰ ਤੱਕ ਡਾਕ ਰਾਹੀਂ ਵੋਟਾਂ ਪੈਣਗੀਆਂ। 17 ਅਕਤੂਬਰ 2019 ਨੂੰ ਨਤੀਜਾ ਐਲਾਨਿਆ ਜਾਵੇਗਾ।

Read Also ਨਿਊਜ਼ੀਲੈਂਡ ‘ਚ 18 ਸਾਲਾ ਪੰਜਾਬਣ ਦੀ ਯੂਥ ਐਮ.ਪੀ. ਵਜੋਂ ਹੋਈ ਚੋਣ

2016 ਦੀਆਂ ਹੋਈਆਂ ਔਕਲੈਂਡ ਕੌਂਸਲ ਚੋਣਾਂ ਵਿਚ ਪੰਜਾਬੀ ਨੌਜਵਾਨ ਸ਼ੈਲ ਕੌਸ਼ਲ ਨੇ ਚੋਣ ਜਿੱਤ ਕੇ ਇਤਿਹਾਸ ਸਿਰਜਿਆ ਸੀ। ਭਾਰਤ ਵਿਚ ਪੈਦਾ ਹੋਇਆ ਇਹ ਪਹਿਲਾ ਨੌਜਵਾਨ ਸੀ ਜਿਸ ਨੇ ਪੁਕੀਟਾਪਾਪਾ ਹਲਕੇ ਤੋਂ ਕੌਂਸਲ ਦੀ ਚੋਣ ਜਿੱਤੀ ਸੀ ਅਤੇ ਨਿਊਜ਼ੀਲੈਂਡ ਵਿਚ ਸੱਭ ਤੋਂ ਘੱਟ ਉਮਰ ਦਾ ਜੇਤੂ ਕੌਂਸਲਰ ਬਣਿਆ ਸੀ। ਇਸ ਨੌਜਵਾਨ ਨੂੰ 2017 ਦਾ ਇਕ ਵਕਾਰੀ ਭਾਰਤੀ ਕਮਿਊਨਿਟੀ ਐਵਾਰਡ ‘ਹਾਲ ਆਫ਼ ਫ਼ੇਮ-ਯੰਗ ਐਚੀਵਰ ਆਫ਼ ਦਾ ਯੀਅਰ’ ਵੀ ਮਿਲਿਆ ਸੀ। ਇਸ ਨੇ ਮੈਸੀ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ਼ ਔਕਲੈਂਡ ਤੋਂ ਉਚ ਸਿਖਿਆ ਪ੍ਰਾਪਤ ਕੀਤੀ ਹੋਈ ਹੈ ਜਿਸ ਵਿਚ ਇੰਟਰਨੈਸ਼ਨਲ ਸਕਿਊਰਿਟੀ, ਬੈਚਲਰ ਆਫ਼ ਆਰਟਸ ਇਨ ਪੋਲਟਿਕਸ ਅਤੇ ਇੰਟਰਨੈਸ਼ਨਲ ਰਿਲੇਸ਼ਨਜ਼ ਸ਼ਾਮਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button