Breaking NewsD5 specialNewsPunjabTop News

Bhagwant Mann ਦੇ ਸਹੁੰ ਚੁੱਕ ਸਮਾਗਮ ‘ਚ ਸ਼ਾਮਿਲ ਹੋਏ ਦੋਵੇਂ ਬੱਚੇ ਸੀਰਤ ਅਤੇ ਦਿਲਸ਼ਾਨ, ਫੋਟੋ ਵਾਇਰਲ

ਖਟਕੜ ਕਲਾਂ : ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਹਲਕਾ ਧੂਰੀ ਤੋਂ ਵਿਧਾਇਕ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਅਹੁਦੇ ਦੀ ਸਹੁੰ ਚੁੱਕ ਲਈ ਹੈ। ਦਰਅਸਲ ਆਪਣੀ ਕਾਮੇਡੀ ਦੇ ਜ਼ਰੀਏ ਲੋਕਾਂ ਦਾ ਦਿਲ ਜਿੱਤਣ ਵਾਲੇ ਭਗਵੰਤ ਮਾਨ ਨੇ ਰਾਜਨੀਤੀ ਦੇ ਕਰੀਬ ਇੱਕ ਦਸ਼ਕ ਬਾਅਦ ਪੰਜਾਬ ਦੇ 17ਵੇਂ ਮੁੱਖਮੰਤਰੀ ਦੀ ਸਹੁੰ ਚੁੱਕ ਲਈ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਇਸ ਸਮਾਗਮ ‘ਚ ਭਗਵੰਤ ਮਾਨ ਦੇ ਦੋਵੇਂ ਬੱਚੇ ਵੀ ਸ਼ਾਮਿਲ ਹੋਏ। ਉਨ੍ਹਾਂ ਦੀ ਇਕੱਠਿਆਂ ਦੀ ਇਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ।

Breaking News : Majithia ਜੇਲ੍ਹ ‘ਚੋਂ ਆਵੇਗਾ ਬਾਹਰ! ਪਤਨੀ ਨੇ ਕਰਤਾ ਪਹਿਲਾਂ ਹੀ ਖੁਲਾਸਾ | D5 Channel Punjabi

ਦੱਸ ਦਈਏ ਕਿ ਪਤਨੀ ਤੋਂ ਅਲੱਗ ਹੋਣ ਤੋਂ ਬਾਅਦ ਭਗਵੰਤ ਮਾਨ ਆਪਣੀ ਧੀ ਸੀਰਤ ਅਤੇ ਬੇਟੇ ਦਿਲਸ਼ਾਨ ਨਾਲ ਮਿਲ ਨਹੀਂ ਪਾ ਰਹੇ ਸਨ। ਮਾਨ ਦੇ ਦੋਵੇਂ ਬੱਚੇ ਅਮਰੀਕਾ ‘ਚ ਪੜ੍ਹਦੇ ਹਨ। ਆਪਣੇ ਪਿਤਾ ਨੂੰ ਸੀਐਮ ਬਣਦਾ ਦੇਖਣ ਲਈ ਅਮਰੀਕਾ ਤੋਂ ਪੰਜਾਬ ਪੁੱਜੇ, ਜਿਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button