BC ’ਚ ਬਿੱਲੀ ਬਣ ਕੇ ਅੱਲ੍ਹੜ ਮੁਟਿਆਰ ਦਾ ਕੀਤਾ ਪਿੱਛਾ

ਬ੍ਰਿਟਿਸ਼ ਕੋਲੰਬੀਆ ਦੇ ਵੈਸਟ ਕੈਲੋਨਾ ਇਲਾਕੇ ਵਿਚ ਵਾਪਰੀ ਹੈਰਾਨਕੁੰਨ ਘਟਨਾ ਦੌਰਾਨ ਟੋਪੀਧਾਰੀ ਬਿੱਲੀ ਵਰਗੀ ਪੁਸ਼ਾਕ ਵਿਚ ਇਕ ਅੱਲ੍ਹੜ ਮੁਟਿਆਰ ਦਾ ਪਿੱਛਾ ਕੀਤਾ ਜੋ ਕਿਸੇ ਤਰੀਕੇ ਨਾਲ ਆਪਣੇ ਘਰ ਸੁਰੱਖਿਅਤ ਪੁੱਜਣ ਵਿਚ ਸਫ਼ਲ ਰਹੀ। ਆਰ.ਸੀ.ਐਮ.ਪੀ. ਨੇ ਦੱਸਿਆ ਕਿ ਕੁੜੀ ਪੈਦਲ ਜਾ ਰਹੀ ਸੀ ਜਦੋਂ ਸ਼ੱਕੀ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਪੁਲਿਸ ਵੱਲੋਂ ਸ਼ੱਕੀ ਦੀ ਤਸਵੀਰ ਵੀ ਜਾਰੀ ਕੀਤੀ ਗਈ ਹੈ ਜਿਸ ਵਿਚ ਉਸ ਨੂੰ ‘ਕੈਟ ਇਨ ਦਾ ਹੈਟ’ ਸੂਟ ਵਿਚ ਦੇਖਿਆ ਜਾ ਸਕਦਾ ਹੈ ਪਰ ਹੋਰ ਵੇਰਵੇ ਹਾਸਲ ਨਹੀਂ ਹੋ ਸਕੇ।ਆਰ.ਸੀ.ਐਮ.ਪੀ. ਕਰ ਰਹੀ ਸ਼ੱਕੀ ਦੀ ਭਾਲਪੁਲਿਸ ਨੇ ਇਸ ਘਟਨਾ ਨੂੰ ਡੂੰਘੀ ਚਿੰਤਾ ਵਾਲਾ ਪਰੈਂਕ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਖ਼ਾਸ ਕਿਸਮ ਦੇ ਪੁਸ਼ਾਕ ਪਾਉਣੀ ਕਾਨੂੰਨੀ ਅਪਰਾਧ ਨਹੀਂ ਪਰ ਕਿਸੇ ਦਾ ਪਿੱਛਾ ਕਰਨਾ ਸਰਾਸਰ ਗੈਰਵਾਜਬ ਹੈ ਜੋ ਡਰ ਵਾਲਾ ਮਾਹੌਲ ਪੈਦਾ ਕਰਦਾ ਹੈ। ਦੱਸ ਦੇਈਏ ਕਿ ‘ਕੈਟ ਇਨ ਦਾ ਹੈਟ’ ਕਿਰਦਾਰ ਪਹਿਲੀ ਵਾਰ 1957 ਵਿਚ ਇਕ ਕਿਤਾਬ ਰਾਹੀਂ ਸਾਹਮਣੇ ਆਇਆ ਅਤੇ 2003 ਵਿਚ ਕੈਨੇਡੀਅਨ ਅਦਾਕਾਰ ਮਾਈਕ ਮਾਇਰਜ਼ ਨੇ ਇਸ ਨਾਲ ਸਬੰਧਤ ਫ਼ਿਲਮ ਵਿਚ ਵੀ ਕੰਮ ਕੀਤਾ। ਵੈਸਟ ਕੈਲੋਨਾ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 24 ਅਗਸਤ ਨੂੰ ਰਾਤ ਤਕਰੀਬਨ 9 ਵਜੇ ਸ਼ੈਮਰੌਕ ਡਰਾਈਵ ਦੇ 2000 ਬਲਾਕ ਵਿਚ ਵਾਪਰੀ ਘਟਨਾ ਨਾਲ ਸਬੰਧਤ ਕੋਈ ਡੈਸ਼ਕੈਮ ਵੀਡੀਓ ਜਾਂ ਕੋਈ ਹੋਰ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




