PunjabTop News

ਬਠਿੰਡਾ ਜੇਲ੍ਹ ਵਧੇਰੀ ਸੁਰੱਖਿਅਤ, ਜਿਸ ‘ਚ ਕੈਦ ਹਨ ਲਾਰੈਂਸ ਬਿਸ਼ਨੋਈ ਅਤੇ

ਬਠਿੰਡਾ : ਉੱਚ ਸੁਰੱਖਿਆ ਵਾਲੀ ਕੇਂਦਰੀ ਜੇਲ੍ਹ ਬਠਿੰਡਾ ਜਿਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਵੀ ਆਪਣੇ ਸਾਥੀ ਸ਼ੂਟਰਾਂ ਸਮੇਤ ਇਸ ਜੇਲ੍ਹ ਵਿਚ ਬੰਦ ਹਨ। ਇਸ ਜੇਲ੍ਹ ਵਿਚ 60 ਤੋਂ ਵੱਧ ਖਤਰਨਾਕ ਗੈਂਗਸਟਰ ਅਤੇ 1700 ਤੋਂ ਵੱਧ ਹੋਰ ਦੋਸ਼ੀ ਬੰਦ ਹਨ। ਇਹ ਜੇਲ੍ਹ ਵਿਚ 1750 ਕੈਦੀ ਤਾਲਾਬੰਦ ਹਨ ਅਤੇ ਇਸ ਦੀ ਸਮਰੱਥਾ 2100 ਕੈਦੀਆਂ ਹੈ। ਕੁਝ ਦਿਨ ਪਹਿਲਾਂ ਇਸ ਜੇਲ੍ਹ ਵਿਚੋ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਸਾਹਮਣੇ ਆਉਣ ਤੋਂ ਬਾਅਦ ਬਠਿੰਡਾ ਜੇਲ੍ਹ ਕਾਫ਼ੀ ਵਿਵਾਦਾਂ ’ਚ ਹੈ ਅਤੇ ਇਸ ਦੀ ਸੁਰੱਖਿਆ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਹਾਲਾਂਕਿ ਜੇਲ੍ਹ ਪ੍ਰਸ਼ਾਸਨ ਇਸ ਸਬੰਧ ਵਿਚ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੋਂ ਇਨਕਾਰ ਕਰ ਰਿਹਾ ਹੈ।

ਅੰਮ੍ਰਿਤਪਾਲ ‘ਤੇ ਲੱਖਾ ਸਿਧਾਣਾ ਦਾ ਅਹਿਮ ਇੰਟਰਵਿਊ! “ਬਰੂਦ ਦੇ ਢੇਰ ‘ਤੇ ਬੈਠਾ ਪੰਜਾਬ” ਨੌਜਵਾਨ ਜ਼ਰੂਰ ਸੁਣਨ ਇਹ ਵੀਡੀਓ!

ਪਰ ਉਥੇ ਹੀ ਜੇਲ੍ਹ ਵਿਚ ਕੈਦੀਆਂ ਤੋਂ ਮੋਬਾਇਲ ਬਰਾਮਦ ਕਰਨ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਜੋ ਮੋਬਾਇਲ ਨੂੰ ਬੰਦ ਕਰਨ ਵਾਲੇ ਜੈਮਰਾਂ ਨਾਲ ਲੈਸ ਹੈ। ਜੇਕਰ ਜੇਲ੍ਹ ਵਿਚ ਮੋਬਾਇਲ ਰੇਂਜ ਬਲਾਕ ਹੈ ਤਾਂ ਕੈਦੀ ਇਨ੍ਹਾਂ ਮੋਬਾਇਲਾਂ ਦਾ ਕੀ ਕਰਦੇ ਹਨ। ਬਠਿੰਡਾ ਦੀ ਇਸ ਜੇਲ੍ਹ ਵਿਚ ਬਾਹਰੋਂ ਆਏ ਗੈਂਗਸਟਰਾਂ ਨੂੰ ਵੀ ਰੱਖਿਆ ਜਾਂਦਾ ਹੈ, ਕਿਉਂਕਿ ਸੁਰੱਖਿਆ ਪੱਖੋਂ ਬਠਿੰਡਾ ਦੀ ਇਹ ਜੇਲ੍ਹ ਵਧੇਰੇ ਸੁਰੱਖਿਅਤ ਮੰਨੀ ਜਾਂਦੀ ਹੈ ਅਤੇ ਇਸ ਜੇਲ੍ਹ ਵਿਚ ਇਕ ਵੀ ਮਹਿਲਾ ਕੈਦੀ ਨਹੀਂ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button