Breaking NewsD5 specialNewsPunjab

BANK ‘ਚ ਵੜੇ ਬੰਦਿਆਂ ਨੇ ਪਾਇਆ ਭੜਥੂ, ਮਿੰਟਾਂ ‘ਚ ਕਰਤਾ ਕਾਰਾ, VIDEO ਦੇਖ ਉੱਡਣਗੇ ਕਈਆਂ ਦੇ ਹੋਸ਼

ਅੰਮ੍ਰਿਤਸਰ : ਹਥਿਆਰਬੰਦ ਲੁਟੇਰੇ ਅੰਮ੍ਰਿਤਸਰ-ਫਤਿਹਗੜ ਚੂੜੀਆਂ ਰੋਡ ‘ਤੇ ਸਥਿਤ ਪਿੰਡ ਸੋਹੀਆਂ ਕਲਾਂ ‘ਚ ਇੰਡਸ ਇੰਡ ਬੈਂਕ ਦੀ ਇੱਕ ਸ਼ਾਖਾ ਤੋਂ 10 ਲੱਖ 92 ਹਜ਼ਾਰ 200 ਰੁਪਏ ਲੁੱਟਕੇ ਫਰਾਰ ਹੋ ਜਾਣ ਦੀ ਖ਼ਬਰ ਹੈ। ਵਾਰਦਾਤ ਮੰਗਲਵਾਰ ਦੁਪਹਿਰ ਇੱਕ ਵਜੇ ਕੀਤੀ ਗਈ। ਜਾਣਕਾਰੀ ਮਿਲਦਿਆਂ ਹੀ ਮਜੀਠਾ ਥਾਣਾ ਦੀ ਪੁਲਿਸ ਬੈਂਕ ਪਹੁੰਚੀ। ਪੁਲਿਸ ਨੇ ਆਲੇ-ਦੁਆਲੇ ਦਾ ਇਲਾਕਾ ਸੀਲ ਕਰਕੇ ਲੁਟੇਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ।  ਬੈਂਕ ‘ਚ ਮੈਨੇਜਰ ਸਮੇਤ ਕੁਲ ਚਾਰ ਕਰਮਚਾਰੀ ਕੰਮ ਕਰਦੇ ਹਨ। ਘਟਨਾ ਦੇ ਸਮੇਂ ਦੋ ਬੈਂਕ ਕਰਮਚਾਰੀ ਫੀਲਡ ਵਿੱਚ ਬੈਂਕ ਖਾਂਤੇ ਖੋਲ੍ਹਣ ਲਈ ਗਏ ਸਨ। ਬੈਂਕ ਦੇ ਕੋਲ ਹੀ ਸ਼ਰਾਬ ਦਾ ਠੇਕਾ ਵੀ ਹੈ।

Lockdown ‘ਚ ਥਾਣੇਦਾਰ ‘ਤੇ ਘਰਵਾਲੀ ਦੀ LIVE ਰੇਡ | ਰੰਗ ਰਲੀਆਂ ਮਨਾਉਂਦਾ ਫੜਿਆ! D5 Channel Punjabi

ਬੈਂਕ ਸ਼ਾਖਾ ਵਿੱਚ ਕੋਈ ਵੀ ਸੁਰੱਖਿਆ ਕਰਮਚਾਰੀ ਤੈਨਾਤ ਨਹੀਂ ਸੀ ਅਤੇ ਨਾ ਹੀ ਸੀਸੀਟੀਵੀ ਕੈਮਰੇ ਲੱਗੇ ਸਨ। ਬੈਂਕ ਮੈਨੇਜਰ ਕਰਨ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਦਰਜਾ ਚਾਰ ਕਰਮਚਾਰੀ ਲਵਪ੍ਰੀਤ ਦੇ ਨਾਲ ਬੈਂਕ ਦਾ ਕੰਮਧੰਦਾ ਦੇਖ ਰਹੇ ਸਨ ਤੱਦ ਤਿੰਨ ਲੁਟੇਰੇ ਹਥਿਆਰਾਂ ਦੇ ਨਾਲ ਬੈਂਕ ਦੇ ਅੰਦਰ ਦਾਖਲ ਹੋਏ।   ਲੁਟੇਰਿਆਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਨੂੰ ਰੱਸੀ ਨਾਲ ਬੰਨ੍ਹ ਦਿੱਤਾ। ਉਸ ਤੋਂ ਬਾਅਦ ਲੁਟੇਰੇ ਕੈਸ਼ ਕਾਊਂਟਰ ਤੋਂ ਨਗਦੀ ਲੈ ਕੇ ਬੈਂਕ ਦੇ ਬਾਹਰ ਖੜ੍ਹੀ ਚਿੱਟੀ ਕਾਰ ਵਿੱਚ ਬੈਠਕੇ ਫਰਾਰ ਹੋ ਗਏ।

NEWS BULLETIN | ਵੱਡੀਆਂ ਖ਼ਬਰਾਂ | Headlines | Latest News 2020 | D5 Channel Punjabi

ਲੁਟੇਰਿਆਂ ਦੇ ਜਾਣ ਤੋਂ ਬਾਅਦ ਉਨ੍ਹਾਂ ਨੇ ਰੌਲਾ ਪਾਇਆ। ਰੌਲਾ ਸੁਣਕੇ ਸ਼ਰਾਬ ਠੇਕੇ ਦੇ ਕਰਮਚਾਰੀਆਂ ਨੇ ਉਨ੍ਹਾਂ ਦੀ ਰੱਸੀਆਂ ਖੋਲੀਆਂ।ਥਾਣਾ ਮਜੀਠਾ ਦੇ ਇੰਚਾਰਜ ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਬੈਂਕ ਸ਼ਾਖਾ ਦਾ ਪੌਣੇ ਦੋ ਵਜੇ ਉਨ੍ਹਾਂ ਨੂੰ ਫੋਨ ਆਇਆ ਸੀ। ਇਸ ਵਿੱਚ ਉਸਨੇ ਦੱਸਿਆ ਦੀ ਗਨ ਪੁਆਇੰਟ ‘ਤੇ ਤਿੰਨ ਲੁਟੇਰੇ ਬੈਂਕ ਤੋਂ ਕੈਸ਼ ਲੁੱਟਕੇ ਲੈ ਗਏ ਹਨ। ਉਨ੍ਹਾਂ ਨੇ ਬੈਂਕ ਮੈਨੇਜਰ ਦੇ ਬਿਆਨ ‘ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਜਾਰੀ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button