IndiaTop News

Bangalore Opposition Meeting: ਭਾਜਪਾ ਨੂੰ ਹਰਾਉਣ ਲਈ 26 ਵਿਰੋਧੀ ਪਾਰਟੀਆਂ ਇੱਕਜੁੱਟ, ਬੈਂਗਲੁਰੂ ‘ਚ ਬੈਠਕ ਸ਼ੁਰੂ

Bangalore Opposition Meeting: ਬੈਂਗਲੁਰੂ ‘ਚ ਵਿਰੋਧੀ ਏਕਤਾ ਦੀ ਦੂਜੇ ਦਿਨ ਦੀ ਬੈਠਕ ਸ਼ੁਰੂ ਹੋ ਗਈ ਹੈ। 2024 ਦੀਆਂ ਆਮ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ 26 ਵਿਰੋਧੀ ਪਾਰਟੀਆਂ ਇੱਕਜੁੱਟ ਹੋ ਰਹੀਆਂ ਹਨ।ਇਹ ਮੀਟਿੰਗ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਇਸ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਆਗੂ ਸਾਂਝੀ ਪ੍ਰੈਸ ਕਾਨਫਰੰਸ ਕਰਨਗੇ। ਇਸ ਤੋਂ ਪਹਿਲਾਂ 23 ਜੂਨ ਨੂੰ ਪਟਨਾ ਵਿੱਚ ਵਿਰੋਧੀ ਏਕਤਾ ਦੀ ਪਹਿਲੀ ਮੀਟਿੰਗ ਵਿੱਚ 17 ਪਾਰਟੀਆਂ ਸ਼ਾਮਲ ਹੋਈਆਂ ਸਨ। ਪਾਰਟੀ ‘ਚ ਫੁੱਟ ਤੋਂ ਬਾਅਦ ਸ਼ਰਦ ਪਵਾਰ ਬੈਠਕ ‘ਚ ਸਿੱਧੇ ਤੌਰ ‘ਤੇ ਸ਼ਿਰਕਤ ਕਰਨ ਲਈ ਅੱਜ ਬੈਂਗਲੁਰੂ ਪਹੁੰਚੇ।

Kotkapura Goli Kand ‘ਚ Faridkot Court ਦਾ ਫ਼ੈਸਲਾ, Sukhbir Badal ਨੂੰ ਰਾਹਤ | D5 Channel Punjabi

ਵਾਲੀ ਬੈਠਕ ‘ਚ ਸਾਂਝਾ ਘੱਟੋ-ਘੱਟ ਪ੍ਰੋਗਰਾਮ, ਸੂਬਾ ਪੱਧਰੀ ਗਠਜੋੜ, ਸੀਟਾਂ ਦੀ ਵੰਡ ਅਤੇ ਮਹਾਗਠਜੋੜ ਦੇ ਨਵੇਂ ਨਾਂ ‘ਤੇ ਚਰਚਾ ਹੋ ਸਕਦੀ ਹੈ। ਸਾਰੀਆਂ ਧਿਰਾਂ ਨਾਲ ਤਾਲਮੇਲ ਲਈ ਕੋਆਰਡੀਨੇਟਰ ਦੀ ਨਿਯੁਕਤੀ ‘ਤੇ ਚਰਚਾ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਸੋਨੀਆ ਗਾਂਧੀ ਜਾਂ ਨਿਤੀਸ਼ ਕੁਮਾਰ ਨੂੰ ਕਨਵੀਨਰ ਬਣਾਇਆ ਜਾ ਸਕਦਾ ਹੈ।ਸੋਨੀਆ ਗਾਂਧੀ ਦੇ ਨਾਂ ‘ਤੇ ਕੋਈ ਵੀ ਪਾਰਟੀ ਇਤਰਾਜ਼ ਨਹੀਂ ਕਰੇਗੀ, ਕਿਉਂਕਿ ਉਹ ਪ੍ਰਧਾਨ ਮੰਤਰੀ ਅਹੁਦੇ ਦੀ ਉਮੀਦਵਾਰ ਨਹੀਂ ਹੋਵੇਗੀ।ਹਾਲਾਂਕਿ ਇਹ ਦਾਅਵਾ ਵੀ ਕੀਤਾ ਜਾ ਰਿਹਾ ਹੈ ਕਿ ਕਾਂਗਰਸ ਪਿੱਛੇ ਹਟ ਸਕਦੀ ਹੈ। ਇਸ ਅਹੁਦੇ ਨੂੰ ਲੈ ਕੇ ਵਿਵਾਦ ਦੀ ਸਥਿਤੀ ‘ਚ ਸੋਮਵਾਰ ਨੂੰ ਬੈਠਕ ਤੋਂ ਪਹਿਲਾਂ ਕਾਂਗਰਸ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਡਿਨਰ ‘ਤੇ ਬੁਲਾਇਆ ਸੀ। ਕਾਂਗਰਸ ਪਾਰਟੀ ਅਨੁਸਾਰ ਇਸ ਵਿੱਚ 26 ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button