Breaking NewsD5 specialEntertainmentNewsPunjab

Babbu Mann ਫਸਿਆ ਕਸੂਤਾ, ਔਰਤਾਂ ਦਾ ਮਜ਼ਾਕ ਪਿਆ ਮਹਿੰਗਾ

ਮੁਕਤਸਰ : ਮਰਾਸੀ ਭਾਈਚਾਰੇ ਨੇ ਪੰਜਾਬੀ ਦੇ ਪ੍ਰਸਿੱਧ ਗਾਇਕ ਬੱਬੂ ਮਾਨ ‘ਤੇ ਉਨ੍ਹਾਂ ਦੀਆਂ ਔਰਤਾਂ ਖ਼ਿਲਾਫ਼ ਮਾੜੀ ਸ਼ਬਦਾਵਲੀ ਵਰਤ ਕੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾ ਕੇ ਕਾਨੂੰਨੀ ਕਾਰਵਾਈ ਲਈ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੇ ਐਸ.ਐਚ.ਓ ਨੂੰ ਸ਼ਿਕਾਇਤ ਦਿੱਤੀ ਹੈ। ਮੀਰ ਆਲਮ (ਮਰਾਸੀ) ਭਾਈਚਾਰੇ ਨਾਲ ਸਬੰਧਤ ਰਿੰਮਪਾ ਖਾਣ ਕਵੀਸ਼ਰ ਆਲਮਜੀਤ ਅਤੇ ਕੁਝ ਹੋਰ ਲੋਕ ਨੇ ਸ਼ਾਮਲ ਹੋ ਕੇ ਇਕ ਮੰਗ ਪੱਤਰ ਦਿੱਤਾ।

Babbu Mann ਫਸਿਆ ਕਸੂਤਾ, ਔਰਤਾਂ ਦਾ ਮਜ਼ਾਕ ਪਿਆ ਮਹਿੰਗਾ | Viral Video

ਸ਼ਿਕਾਇਤ ‘ਚ ਦੱਸਿਆ ਕਿ ਉਹ ਮੀਰ ਆਲਮ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਜਿਸ ਨੂੰ ਸਰਕਾਰ ਨੇ ਪੱਛੜੀਆਂ ਸ਼੍ਰੇਣੀਆਂ ਵਿਚ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ੍ਹਾਂ ਤੋਂ ਸੋਸ਼ਲ ਮੀਡੀਆ ‘ਤੇ ਪੰਜਾਬੀ ਗਾਇਕ ਤੇਜਿੰਦਰ ਸਿੰਘ ਉਰਫ਼ ਬੱਬੂ ਮਾਨ ਤੇ ਉਸਦੇ ਸਾਥੀਆਂ ਦੀ ਇਕ ਵੀਡੀਓ ਚੱਲ ਰਹੀ ਹੈ। ਜਿਸ ਵਿਚ ਮਰਾਸੀ ਭਾਈਚਾਰੇ ਦਾ ਅਪਮਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਬੂ ਮਾਨ ਉਨ੍ਹਾਂ ਦੀਆਂ ਔਰਤਾਂ ਪ੍ਰਤੀ ਬਹੁਤ ਹੀ ਅਸ਼ਲੀਲ ਤੇ ਭੱਦੀ ਸ਼ਬਦਾਵਲੀ ਵਰਤ ਰਿਹਾ ਹੈ।

ਉਸ ਵੱਲੋਂ ਭਾਈਚਾਰੇ ਦੀ ਔਰਤ ਸਬੰਧੀ ਇਕ ਝੂਠੀ ਤੇ ਮਨਘੜਤ ਕਹਾਣੀ ਸੁਣਾਈ ਗਈ। ਜਿਸ ਵਿਚ ਭਾਈਚਾਰੇ ਦੀਆਂ ਔਰਤਾਂ ਦੇ ਚਰਿੱਤਰ ‘ਤੇ ਉਂਗਲ ਚੁੱਕੀ ਗਈ ਹੈ। ਸ਼ਿਕਾਇਤ ਵਿਚ ਉਕਤ ਵਿਅਕਤੀਆਂ ਨੇ ਦੋਸ਼ ਲਾਇਆ ਹੈ ਕਿ ਉਕਤ ਵੀਡੀਓ ਤਿਆਰ ਕਰਨ ਮਗਰੋਂ ਬੱਬੂ ਮਾਨ ਆਪਣੇ ਸਾਥੀਆਂ ਨੂੰ ਉਕਤ ਵੀਡੀਓ ਨੂੰ ਸੋਸ਼ਲ ਮੀਡੀਆ’‘ਤੇ ਪਾਉਣ ਲਈ ਵੀ ਉਕਸਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਵੀਡੀਓ ਕਾਰਨ ਉਨ੍ਹਾਂ ਸਮੁੱਚੇ ਮਰਾਸੀ ਭਾਈਚਾਰੇ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ।

ਇਸ ਰੋਡ ਤੋਂ ਚੰਡੀਗੜ੍ਹ ਨਾ ਜਾਇਓ, ਹੁਣੇ ਹੁਣੇ ਹੋਇਆ ਹਾਦਸਾ, ਲੱਗਿਆ ਜਾਮ | Chandigarh Road | Close

ਵੀਡੀਓ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਆ ਰਹੀਆਂ ਹਨ। ਜਿਸ ਕਾਰਨ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਭਾਈਚਾਰੇ ਦੇ ਲੋਕਾਂ ਨੇ ਐੱਸਐੱਸਪੀ ਤੋਂ ਮੰਗ ਕੀਤੀ ਕਿ ਬੱਬੂ ਮਾਨ ਤੇ ਉਸਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਸਮੁੱਚੇ ਮਰਾਸੀ ਭਾਈਚਾਰੇ ਨੂੰ ਇਨਸਾਫ਼ ਦਿਵਾਇਆ ਜਾਵੇ। ਐਸ.ਐਚ.ਓ ਤਜਿੰਦਰਪਾਲ ਸਿੰਘ ਨੇ ਇਸ ਮਾਮਲੇ ਦੀ ਜਾਂਚ ਦਾ ਭਰੋਸਾ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button