Breaking NewsD5 specialEntertainmentNewsPunjab

Sidhu Moosewala ਦੀ ਬਦਮਾਸ਼ੀ, ਪੁਲਿਸ ਅੱਗੇੇ ਪੱਤਰਕਾਰਾਂ ਨੂੰ ਮਾਰੇ ਧੱਕੇ

ਲੁਧਿਆਣਾ : ਗੀਤਾਂ ਦੇ ਵਿੱਚ ਤਾਂ ਤੁਸੀਂ ਸਿੱਧੂ ਮੂਸੇਵਾਲਾ ਦੀ ਬਦਮਾਸ਼ੀ ਆਮ ਹੀ ਦੇਖੀ ਹੋਣੀ ਹੈ ਪਰ ਅੱਜ ਅਸੀਂ ਤੁਹਾਨੂੰ ਦਿਖਾਵੇਗਾ ਉਨ੍ਹਾਂ ਦੀ ਲਾਈਵ ਬਦਮਾਸ਼ੀ। ਜਿਹੜੀ ਉਸਨੇ ਲੁਧਿਆਣਾ ਦੇ ਵਿੱਚ ਕੀਤੀ ਹੈ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਪੁਲਿਸ ਅਤੇ ਪੱਤਰਕਾਰ ਵੀ ਮੌਜੂਦ ਹਨ ਤੇ ਸਿੱਧੂ ਮੂਸੇਵਾਲਾ ਦੇ ਚਾਰੇ ਪਾਸੇ ਕੈਮਰੇ ਚੱਲ ਰਹੇ ਹਨ ਪਰ ਬੇਖੌਫ ਸਿੱਧੂ ਮੂਸੇਵਾਲਾ ਬਦਮਾਸ਼ੀ ਕਰ ਰਿਹਾ ਹੈ। ਪੁਲਿਸ ਦੇ ਸਾਹਮਣੇ ਹੀ ਪੱਤਰਕਾਰ ਨੂੰ ਧੱਕੇ ਮਾਰ ਰਿਹਾ ਹੈ ਤੇ ਕਈ ਕੁਝ ਬੋਲਦਾ ਦਿਖਾਈ ਦੇ ਰਿਹਾ ਹੈ।

ਆਹ ਕੀ ਕਰ’ਤਾ Sidhu Moosewala ਨੇ, Sidhu ਦੇ ਫੈਨ ਜ਼ਰੂਰ ਦੇਖਣ ਇਹ Video

ਦੱਸ ਦਈਏ ਕਿ ਲੁਧਿਆਣਾ ਦੇ ਆਰ. ਟੀ. ਆਈ ਵਰਕਰ ਕੁਲਦੀਪ ਸਿੰਘ ਖਹਿਰਾ ਨੇ ਲੁਧਿਆਣਾ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਖਹਿਰਾ ਵੱਲੋਂ ਦਿੱਤੀ ਗਈ ਲਿਖਤੀ ਸ਼ਿਕਾਇਤ ਤੋਂ ਬਾਅਦ ਦੋਵਾਂ ਗਾਇਕਾਂ ਨੂੰ ਲੁਧਿਆਣਾ ਦੇ ਏ.ਸੀ.ਪੀ (ਸਾਊਥ) ਕੋਲ ਪੇਸ਼ ਹੋਣ ਦੇ ਸਮਨ ਭੇਜੇ ਗਏ ਸਨ। ਇਸ ਦੇ ਚਲਦਿਆਂ ਸਿੱਧੂ ਮੂਸੇਵਾਲਾ ਲੁਧਿਆਣਾ ਦੇ ਏ.ਸੀ.ਪੀ ਜਸ਼ਨਦੀਪ ਸਿੰਘ ਕੋਲ ਪੇਸ਼ ਹੋਏ ਤੇ ਆਪਣੇ ਬਿਆਨ ਦਰਜ਼ ਕਰਵਾਏ।

ਲੋਕਾਂ ਨੇ ਘੇਰਿਆ Bhagwant Maan, ਦੇਖੋ ਕਿਵੇਂ ਹਿੰਦੀ ਦੇ ਕੱਢੇ ਵੱਟ, ਸਾਰੇ ਪਾਸੇ ਹੋਗੀ ਮਾਨ-ਮਾਨ

ਬਿਆਨ ਦਰਜ਼ ਕਰਵਾਉਣ ਆਏ ਸਿੱਧੂ ਮੂਸੇਵਾਲਾ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ। ਦੱਸ ਦਈਏ ਕਿ ਇਨ੍ਹਾਂ ਦੋਵਾਂ ਗਾਇਕਾਂ ‘ਤੇ ਦੋਸ਼ ਹੈ ਕਿ ਇਨ੍ਹਾਂ ਗਾਇਕਾਂ ਨੇ ਇਕ ਗੀਤ ਰਾਹੀਂ ਹਥਿਆਰਾਂ ਦੀ ਨਾਜ਼ਾਇਜ ਵਰਤੋਂ ਕਰਨ ਅਤੇ ਅਪਰਾਧਾਂ ਨੂੰ ਉਤਸ਼ਾਹਿਤ ਕੀਤਾ ਹੈ ਅਤੇ ਨਾਲ ਹੀ ਨੌਜਵਾਨਾਂ ਨੂੰ ਗਲਤ ਦਿਸ਼ਾ ਦਿੱਤੀ ਹੈ । ਪੁਲਿਸ ਵੱਲੋਂ ਮਨਕੀਰਤ ਔਲਖ ਤੇ ਸਿੱਧੂ ਮੂਸੇਵਾਲਾ ਦੋਵਾਂ ਨੂੰ ਸਮਨ ਭੇਜਿਆ ਗਿਆ ਸੀ ਪਰ ਅੱਜ ਸਿਰਫ ਸਿੱਧੂ ਮੂਸੇਵਾਲਾ ਹੀ ਲੁਧਿਆਣਾ ਪੁਲਿਸ ਕੋਲ ਪੇਸ਼ ਹੋਏ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button