IndiaTop News

Ayushman Bharat Yojana: ਨਿਯਮਾਂ ਦੀ ਉਲੰਘਣਾ ਕਰਨ ‘ਤੇ 2 ਹਜ਼ਾਰ ਤੋਂ ਵੱਧ ਹਸਪਤਾਲ ਪੈਨਲ ਤੋਂ ਬਾਹਰ , ਨੱਡਾ ਨੇ ਲੋਕ ਸਭਾ ’ਚ ਦਿੱਤੀ ਜਾਣਕਾਰੀ

ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਲੋਕ ਸਭਾ ’ਚ ਜਾਣਕਾਰੀ ਦਿੱਤੀ ਕਿ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਦੇ ਤਹਿਤ 31 ਮਈ ਤੱਕ ਦੋ ਹਜ਼ਾਰ ਤੋਂ ਵੱਧ ਹਸਪਤਾਲਾਂ ਨੂੰ ਪੈਨਲ ਤੋਂ ਹਟਾਇਆ ਗਿਆ ਹੈ। ਇਸੇ ਤਰ੍ਹਾਂ 1200 ਹੋਰ ਹਸਪਤਾਲਾਂ ਨੂੰ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪੈਨਲ ਤੋਂ ਮੁਅੱਤਲ ਕਰ ਦਿੱਤਾ ਹੈ।
ਨੱਡਾ ਨੇ ਸ਼ੁੱਦੱਸਿਆ ਕਿ ਪੰਜ ਲੱਖ ਦੀ ਸਿਹਤ ਬੀਮਾ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਲਈ 29 ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਤੇ 328.49 ਕਰੋੜ ਰੁਪਏ ਦੇ ਜੁਰਮਾਨੇ ਵੀ ਲਗਾਏ ਗਏ ਹਨ। 2359 ਹਸਪਤਾਲਾਂ ਦੀਆਂ ਉਲੰਘਣਾਵਾਂ ਦੇ ਲਈ ਪੈਨਲ ਤੋਂ ਹਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਯੋਜਨਾ ਧੋਖਾਧੜੀ ਪ੍ਰਤੀ ਸਿਫਰ ਬਰਦਾਸ਼ਤ ਨਜ਼ਰੀਆ ਅਪਣਾਉਂਦੀ ਹੈ ਤੇ ਰਾਸ਼ਟਰੀ ਸਿਹਤ ਅਥਾਰਟੀ (ਐੱਨਐੱਚਏ) ਦੇ ਤਹਿਤ ਰਾਸ਼ਟਰੀ ਐਂਟੀ-ਫਰਾਡ ਯੂਨਿਟ ਸ਼ੱਕੀ ਦਾਅਵਿਆਂ ਦਾ ਪਤਾ ਲਗਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਆਧਾਰਿਤ ਆਟੋਮੈਟਿਕ ਟ੍ਰਿਗਰਜ਼ ਦੀ ਵਰਤੋਂ ਕਰਦੀ ਹੈ। ਇਹ ਆਟੋਮੈਟਿਕ ਜਾਂਚ ਅਸਾਧਾਰਣ ਦਾਅਵਿਆਂ ਦੇ ਪੈਟਰਨ ਨੂੰ ਚੁਣਦੀ ਹੈ, ਜਿਨ੍ਹਾਂ ’ਚ ਅਣ-ਅਧਿਕਾਰਤ ਬਿਲਿੰਗ, ਨਕਲੀ ਐਂਟਰੀਆਂ, ਵਧੀਆਂ ਪ੍ਰਕਿਰਿਆਵਾਂ ਤੇ ਮਰੀਜ਼ ਦੀ ਪਛਾਣ ਦੀ ਦੁਰਵਰਤੋਂ ਸ਼ਾਮਲ ਹੈ, ਜੋ ਦਾਅਵੇ ਪੇਸ਼ ਕਰਨ ਦੇ 24 ਘੰਟਿਆਂ ਦੇ ਅੰਦਰ ਹੁੰਦੀ ਹੈ। ਸ਼ੱਕੀ ਤੌਰ ’ਤੇ ਚੁਣੇ ਦਾਅਵਿਆਂ ਦੀ ਭੁਗਤਾਨ ਤੋਂ ਪਹਿਲਾਂ ਜਾਂਚ ਕੀਤੀ ਜਾਂਦੀ ਹੈ ਤੇ ਜੋ ਧੋਖਾਧੜੀ ਦੀ ਪੁਸ਼ਟੀ ਹੋਵੇ ਤਾਂ ਭੁਗਤਾਨ ਨਹੀਂ ਕੀਤਾ ਜਾਂਦਾ। ਇਸ ਨਾਲ 31 ਜੁਲਾਈ 2026 ਤੱਕ 676.14 ਕਰੋੜ ਰੁਪਏ ਦੀ ਬੱਚਤ ਹੋਈ ਹੈ। ਯੋਜਨਾ ਦੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਹਸਪਤਾਲਾਂ ਦੀ ਮੁਅੱਤਲੀ ਤੇ ਐੱਫਆਈਆਰ ਦਰਜ ਕਰਨਾ ਵੀ ਸ਼ਾਮਲ ਹੈ। ਕੇਂਦਰ ਨੇ ਇਸ ਸਾਲ ਯੋਜਨਾ ਨੂੰ ਲਾਗੂ ਕਰਨ ਲਈ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 8438.27 ਕਰੋੜ ਰੁਪਏ ਜਾਰੀ ਕੀਤੇ। ਨੱਡਾ ਨੇ ਕਿਹਾ ਕਿ 31 ਜੁਲਾਈ 2026 ਤੱਕ ਦੇਸ਼ ਭਰ ’ਚ 95.99 ਕਰੋੜ ਆਯੁਸ਼ਮਾਨ ਭਾਰਤ ਸਿਹਤ ਖਾਤੇ (ਆਭਾ) ਬਣਾਏ ਗਏ ਹਨ, ਜਿਨ੍ਹਾਂ ’ਚੋਂ 5.25 ਕਰੋੜ ਗੁਜਰਾਤ ’ਚ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button