InternationalTop News

Australia ਵੱਲੋਂ 23 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਵੀਜ਼ਾ ਫ਼ੀਸ ’ਚ ਵਿਸ਼ੇਸ਼ ਰਾਹਤ

ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਨੇ ਆਪਣੀ ਪਰਵਾਸ ਨੀਤੀ ਵਿੱਚ ਅਹਿਮ ਤਬਦੀਲੀ ਕਰਦਿਆਂ 23 ਦੇਸ਼ਾਂ ਦੇ ਯੋਗ ਵਿਦਿਆਰਥੀਆਂ ਨੂੰ ਵਿਦਿਆਰਥੀ ਵੀਜ਼ਾ ਫ਼ੀਸ ਵਿੱਚ ਵਿਸ਼ੇਸ਼ ਰਾਹਤ ਦਿੱਤੀ ਹੈ। ਇਸ ਫ਼ੈਸਲੇ ਤਹਿਤ ਚੋਣਵੇਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਮ ਵੀਜ਼ਾ ਫ਼ੀਸ ਦੇ ਮੁਕਾਬਲੇ ਘੱਟ ਰਕਮ ਅਦਾ ਕਰਨੀ ਪਵੇਗੀ। ਜਾਣਕਾਰੀ ਅਨੁਸਾਰ, 1 ਜੁਲਾਈ 2026 ਤੋਂ ਆਮ ਵਿਦਿਆਰਥੀ ਵੀਜ਼ਾ (ਸਬਕਲਾਸ 500) ਦੀ ਮੁੱਖ ਬਿਨੈਕਾਰ ਲਈ ਫ਼ੀਸ 2,000 ਆਸਟ੍ਰੇਲੀਆਈ ਡਾਲਰ ਤੋਂ ਵਧਾ ਕੇ 2,500 ਡਾਲਰ ਕਰ ਦਿੱਤੀ ਗਈ ਸੀ। ਹਾਲਾਂਕਿ, ਸਰਕਾਰ ਨੇ 23 ਚੋਣਵੇਂ ਦੇਸ਼ਾਂ ਦੇ ਯੋਗ ਵਿਦਿਆਰਥੀਆਂ ਲਈ ਘੱਟ ਫ਼ੀਸ ਦੀ ਵਿਵਸਥਾ ਕੀਤੀ ਹੈ।ਇਸ ਰਿਆਇਤ ਦਾ ਲਾਭ ਲੈਣ ਵਾਲੇ ਦੇਸ਼ਾਂ ਵਿੱਚ ਫ਼ਿਜੀ, ਕਿਰੀਬਾਤੀ, ਨਾਉਰੂ, ਪਲਾਊ, ਪਾਪੂਆ ਨਿਊ ਗਿਨੀ, ਸਮੋਆ, ਸੋਲੋਮਨ ਟਾਪੂ, ਟੋਂਗਾ, ਤੁਵਾਲੂ, ਵਾਨੂਆਤੂ, ਮਾਈਕ੍ਰੋਨੇਸ਼ੀਆ, ਮਾਰਸ਼ਲ ਟਾਪੂ ਅਤੇ ਤਿਮੋਰ-ਲੇਸਤੇ ਸ਼ਾਮਲ ਹਨ। ਇਸ ਤੋਂ ਇਲਾਵਾ ਬਰੂਨੇਈ, ਕੰਬੋਡੀਆ, ਇੰਡੋਨੇਸ਼ੀਆ, ਲਾਓਸ, ਮਲੇਸ਼ੀਆ, ਮਿਆਂਮਾਰ, ਫ਼ਿਲੀਪੀਨਜ਼, ਸਿੰਗਾਪੁਰ, ਥਾਈਲੈਂਡ ਅਤੇ ਵੀਅਤਨਾਮ ਦੇ ਯੋਗ ਵਿਦਿਆਰਥੀ ਵੀ ਇਸ ਸਹੂਲਤ ਦਾ ਲਾਭ ਲੈ ਸਕਣਗੇ। ਇਸ ਨੀਤੀ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਜੇਕਰ ਮੁੱਖ ਬਿਨੈਕਾਰ ਰਿਆਇਤ ਲਈ ਯੋਗ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਘੱਟ ਵੀਜ਼ਾ ਫ਼ੀਸ ਦਾ ਲਾਭ ਮਿਲੇਗਾ। ਹਾਲਾਂਕਿ, ਭਾਰਤ, ਨੇਪਾਲ ਅਤੇ ਪਾਕਿਸਤਾਨ ਨੂੰ ਇਸ ਵਿਸ਼ੇਸ਼ ਰਿਆਇਤ ਵਾਲੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button