Aroosa ਦੀ ਵਿਧਾਨ ਸਭਾ ‘ਚ ਐਂਟਰੀ! ਕੈਪਟਨ ਸਾਬ੍ਹ ਵੀ ਰਹਿ ਗਏ ਹੱਕੇ-ਬੱਕੇ!
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਡੀਜੀਪੀ ਦਿਨਕਰ ਗੁਪਤਾ ਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਚਰਚਾ ਰਹੀ। ਜਿਸ ਨੇ ਕੈਪਟਨ ਸਰਕਾਰ ਲਈ ਵੱਡੀ ਮੁਸੀਬਤ ਖੜੀ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਸੂਬਾ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਆਪਣੇ ਵਿਧਾਇਕਾਂ ਨਾਲ ਵਿਧਾਨ ਸਭਾ ਦੇ ਬਾਹਰ ਜ਼ਮੀਨ ‘ਤੇ ਬੈਠ ਕੇ ਪ੍ਰਦਰਸ਼ਨ ਕੀਤਾ। ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ‘ਤੇ ਕੀਤੀ ਟਿੱਪਣੀ ਲਈ ਡੀਜੀਪੀ ਦਿਨਕਰ ਗੁਪਤਾ ਅਫ਼ਸੋਸ ਜਤਾ ਚੁੱਕੇ ਹਨ ਪਰ ਵਿਰੋਧੀ ਡੀਜੀਪੀ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਵੀ ਕਾਰਵਾਈ ਕਰਨ ਦੀ ਗੱਲ ਕਹਿ ਰਹੇ ਹਨ।
ਆਮ ਆਦਮੀ ਪਾਰਟੀ ਨੇ ਅਰੂਸਾ ਆਲਮ ਨੂੰ ਵੀ ਲਪੇਟੇ ‘ਚ ਲੈਂਦਿਆਂ ਕਿਹਾ ਕਿ ਡੀਜੀਪੀ ਦੀ ਨਿਯੁਕਤੀ ਪਾਕਿਸਤਾਨ ਦੇ ਇਸ਼ਾਰੇ ‘ਤੇ ਹੋਈ ਹੈ। ਲਿਹਾਜ਼ਾ ਪੰਜਾਬ ਦੀ ਸ਼ਾਂਤੀ ਖ਼ਤਰੇ ‘ਚ ਹੈ। ਲੰਮੇ ਸਮੇਂ ਬਾਅਦ ਵਿਧਾਨ ਸਭਾ ‘ਚ ਆਏ ਸੁਖਪਾਲ ਖਹਿਰਾ ਨੇ ਵੀ ਡੀਜੀਪੀ ਦਿਨਕਰ ਗੁਪਤਾ ‘ਤੇ ਸਵਾਲ ਚੁੱਕੇ ਅਤੇ ਮੁੱਖ ਮੰਤਰੀ ਕੈਪਟਨ ਦੀ ਚੁੱਪੀ ‘ਤੇ ਬੋਲਦਿਆਂ ਡੀਜੀਪੀ ਨੂੰ ਲਾਹੁਣ ਦੀ ਮੰਗ ਕੀਤੀ। ਓਧਰ ਅਕਾਲੀ ਦਲ ਨੂੰ ਵੀ ਸਰਕਾਰ ਨੂੰ ਘੇਰਨ ਦਾ ਮੁੱਦਾ ਮਿਲਿਆ ਤਾਂ ਮਜੀਠੀਆ ਦੀ ਅਗਵਾਈ ‘ਚ ਅਕਾਲੀ ਵਿਧਾਇਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਦੇਖੋ ਵਿਧਾਨ ਸਭਾ ‘ਚ ਵਿਧਾਇਕਾਂ ਦੇ ਕਾਰਨਾਮੇ,ਸ਼ਰੇਆਮ ਕਰੀ ਜਾਂਦੇ ਨੇ ਆਹ ਕੰਮ,ਦੇਖ ਕੇ ਤੁਹਾਨੂੰ ਵੀ ਆ ਜਾਵੇਗੀ ਸ਼ਰਮ
ਹੱਥਾਂ ‘ਚ ਤਖ਼ਤੀਆਂ ਮੰਤਰੀ ਆਸ਼ੂ ਨੂੰ ਬਰਖ਼ਾਸਤ ਕਰਕੇ ਪਰਚਾ ਦਰਜ ਕਰਨ ਦੀਆਂ। ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ‘ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਇਹ ਬਿਆਨ ਕਿਸ ਦੀ ਸ਼ਹਿ ‘ਤੇ ਦਿੱਤਾ ਗਿਆ। ਡੀਜੀਪੀ ਦਿਨਕਰ ਗੁਪਤਾ ਦੀ ਬਿਆਨਬਾਜ਼ੀ ਨੇ ਜਿਥੇ ਕੈਪਟਨ ਸਰਕਾਰ ਨੂੰ ਕਸੂਤਾ ਫਸਾ ਦਿੱਤਾ ਹੈ। ਉਥੇ ਹੀ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਲੱਗ ਰਹੇ ਦੋਸ਼ਾਂ ਦੇ ਜਵਾਬ ਦੀ ਵੀ ਉਡੀਕ ਰਹੇਗੀ। ਦੋਵੇਂ ਮਸਲੇ ਗੰਭੀਰ ਤੇ ਸੂਬੇ ਦੀ ਸੁਰੱਖਿਆ ਨਾਲ ਜੁੜੇ ਹਨ। ਲਿਹਾਜ਼ਾ ਕੈਪਟਨ ਸਾਬ੍ਹ ਕੀ ਸਫ਼ਾਈ ਪੇਸ਼ ਕਰਦੇ ਹਨ ਇਹ ਵੇਖਣਾ ਲਾਜ਼ਮੀ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.