Breaking NewsD5 specialEntertainmentNewsSports

Anushka Sharma ਨੇ ਸ਼ੇਅਰ ਦੀ ‘ਬੇਬੀ ਬੰਪ ਦੀ PHOTO, ਵਿਰਾਟ ਨੇ ਕਹੀ ਦਿਲ ਛੂਹਣ ਵਾਲੀ ਗੱਲ

ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਪ੍ਰੈਗਨੈਂਸੀ ਦੀ ਖ਼ਬਰ ਤੋਂ ਬਾਅਦ ਹੀ ਸੁਰਖੀਆਂ ‘ਚ ਹੈ। ਉਥੇ ਹੀ ਹੁਣ ਅਨੁਸ਼ਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬੇਬੀ ਬੰਪ ਦੀ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਤੇ ਵਿਰਾਟ ਕੋਹਲੀ ਨੇ ਅਜਿਹੀ ਗੱਲ ਕਹੀ ਹੈ ਜੋ ਉਨ੍ਹਾਂ ਦੇ ਹਰ ਫੈਨ ਨੂੰ ਇਮੋਸ਼ਨਲ ਕਰ ਰਹੀ ਹੈ। ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ ‘ਤੁਹਾਡੇ ‘ਚ ਹੋ ਰਹੇ ਜੀਵਨ ਦੇ ਨਿਰਮਾਣ ਦਾ ਅਨੁਭਵ ਕਰਨ ਤੋਂ ਜ਼ਿਆਦਾ ਅਸਲ ਅਤੇ ਸ਼ਿਸ਼ਟ ਕੁਝ ਵੀ ਨਹੀਂ ਹੈ।

🔴 Live 🔴ਕੀ ਜਥੇਦਾਰ ਨੇ ਮੁੜ ਮੰਗਿਆ ਖਾਲਿਸਤਾਨ? ਪੁਲਿਸ ਨੇ ਲੱਭ ਲਿਆ ਸੈਣੀ ਦਾ ਪੱਕਾ ਟਿਕਾਣਾ?

ਅਦਾਕਾਰ ਨੇ ਐਤਵਾਰ ਨੂੰ ਇੰਸਟਾਗ੍ਰਾਮ ‘ਤੇ ਆਪਣੇ ਬੇਬੀ ਬੰਪ ਦੀ ਇੱਕ ਤਸਵੀਰ ਸਾਂਝੀ ਕੀਤੀ। ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ ਪਸੰਦੀਦਾ ਸੈਲੀਬ੍ਰਿਟੀਜ਼ ਜੋੜੀਆਂ ‘ਚੋਂ ਇੱਕ ਹਨ। ਦੋਵਾਂ ਦੇ ਸੋਸ਼ਲ ਮੀਡੀਆ ‘ਤੇ ਬਹੁਤ ਵੱਡੀ ਗਿਣਤੀ ‘ਚ ਪ੍ਰਸ਼ੰਸਕ ਹਨ। ਦੋਵਾਂ ਦੇ ਪ੍ਰਸ਼ੰਸਕ ਪਿਆਰੀਆਂ ਤਸਵੀਰਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ, ਜੋ ਵਿਰਾਟ ਤੇ ਅਨੁਸ਼ਕਾ ਹਮੇਸ਼ਾ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੇ ਹਨ।

ਲਓ ਜੀ! ਸਿਮਰਜੀਤ ਬੈਂਸ ਨੇ ਕਰਤਾ ਵੱਡਾ ਐਲਾਨ,ਪੰਜਾਬ ਦੀਆਂ ਸੜਕਾਂ ਕਰਨਗੇ ਜਾਮ!ਨਾਲ ਹੋਣਗੇ ਕਿਸਾਨ

ਅਨੁਸ਼ਕਾ ਤੇ ਵਿਰਾਟ ਨੇ ਇਕੱਠੇ ਐਲਾਨ ਕੀਤਾ ਕਿ ਉਹ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਤੋਂ ਬਾਅਦ ਪ੍ਰਸ਼ੰਸਕ ਖੁਸ਼ੀ ਨਾਲ ਝੂਮ ਰਹੇ ਹਨ। ਕੁਝ ਦਿਨ ਪਹਿਲਾਂ ਦੋਵਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਮਨਮੋਹਕ ਤਸਵੀਰ ਸਾਂਝੀ ਕਰਦੇ ਹੋਏ ਇਹ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਬੱਚਾ ਜਨਵਰੀ 2021 ‘ਚ ਦੁਨੀਆ ‘ਚ ਆਉਣ ਵਾਲਾ ਹੈ। ਹੁਣ ਅਨੁਸ਼ਕਾ ਨੇ ਆਪਣੀ ਬੇਬੀ ਬੰਪ ਦੀ ਇੱਕ ਪਿਆਰੀ ਤਸਵੀਰ ਸਾਂਝੀ ਕੀਤੀ ਹੈ ਅਤੇ ਪੋਸਟ ‘ਤੇ ਵਿਰਾਟ ਦੀ ਟਿੱਪਣੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।

ਲੌਂਗੋਵਾਲ ਨੇ ਕੀਤਾ ਵੱਡਾ ਖੁਲਾਸਾ, ਭੜਕ ਗਏ ਸਤਿਕਾਰ ਕਮੇਟੀ ਦੇ ਮੁੱਖੀ, ਹੁਣ ਹੋਊਗਾ ਵੱਡਾ ਇਕੱਠ

ਅਨੁਸ਼ਕਾ ਸ਼ਰਮਾ ਵਲੋਂ ਸਾਂਝੀ ਕੀਤੀ ਤਸਵੀਰ ਨੂੰ ਦੇਖ ਇੰਝ ਲੱਗਦਾ ਹੈ ਕਿ ਇਹ ਤਸਵੀਰ ਸਮੁੰਦਰ ਤਟ ਦੇ ਕੋਲ ਕਲਿੱਕ ਕੀਤੀ ਗਈ ਹੈ। ਤਸਵੀਰ ‘ਚ ਅਨੁਸ਼ਕਾ ਤਿਰਛੀ ਖੜ੍ਹੀ ਹੈ। ਤਸਵੀਰ ਸਾਂਝਾ ਕਰਦਿਆਂ ਕੈਪਸ਼ਨ ‘ਚ ਅਨੁਸ਼ਕਾ ਨੇ ਬੱਚੇ ਦੇ ਜਨਮ ਦਾ ਅਨੁਭਵ ਕਰਨ ਬਾਰੇ ਲਿਖਿਆ ਹੈ। ਅਨੁਸ਼ਕਾ ਲਿਖਦੀ ਹੈ, ‘ਤੁਹਾਡੇ ‘ਚ ਹੋ ਰਹੇ ਜੀਵਨ ਦੇ ਨਿਰਮਾਣ ਦਾ ਅਨੁਭਵ ਕਰਨ ਤੋਂ ਜ਼ਿਆਦਾ ਅਸਲ ਅਤੇ ਸ਼ਿਸ਼ਟ ਕੁਝ ਵੀ ਨਹੀਂ ਹੈ। ਜਦੋਂ ਇਹ ਤੁਹਾਡੇ ਕੰਟਰੋਲ ‘ਚ ਨਹੀਂ ਹੈ ਤਾਂ ਅਸਲ ‘ਚ ਕੀ ਹੈ? ਉਥੇ ਹੀ ਵਿਰਾਟ ਕੋਹਲੀ ਨੇ ਕੁਮੈਂਟ ਕਰਦੇ ਹੋਏ ਲਿਖਿਆ ਹੈ, ‘ਇਸ ਇੱਕ ਫਰੇਮ ‘ਚ ਮੇਰੀ ਪੂਰੀ ਦੁਨੀਆ ਹੈ।’

 

View this post on Instagram

 

Nothing is more real & humbling than experiencing creation of life in you . When this is not in your control then really what is ?

A post shared by AnushkaSharma1588 (@anushkasharma) on

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button