ਇੱਕ ਹੋਰ ਪ੍ਰਵਾਸੀਆਂ ਨਾਲ ਖਚਾਖੱਚ ਭਰੀ ਕਿਸ਼ਤੀ ਹੋਈ ਹਾਦਸਾ ਗ੍ਰਸਤ,59 ਲਾਸ਼ਾਂ ਮਿਲੀਆਂ ਤੇ ਕਈ ਹਾਲੇ ਵੀ ਲਾਪਤਾ ਬਿਹਤਰ ਭੱਵਿਖ ਬਣਾਉਣ ਦੇ ਸੁਪਨੇ ਦੇਖਦੇ ਲੋਕ ਮੌਤ ਨੂੰ ਲਗਾ ਰਹੇ ਹਨ ਗਲੇ
Another boat full of migrants crashed, 59 bodies were found and many are still missing. People are embracing death, dreaming of a better future.

ਮਿਲਾਨ : (ਦਲਜੀਤ ਮੱਕੜ) ਮਿਲਾਨ ਇਟਲੀ ਦੇ ਤੱਟ ਤੇ ਇਕ ਹੋਰ ਪ੍ਰਵਾਸੀਆਂ ਨਾਲ ਖਚਾਖੱਚ ਭਰੀ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਇਟਲੀ ਦੇ ਕਲਾਬਰੀਆ ਦੇ ਦੱਖਣੀ ਤੱਟ ‘ਤੇ ਇਕ ਕਿਸ਼ਤੀ ਨਾਲ ਹਾਦਸਾ ਵਾਪਰਿਆ । ਮਿਲੀ ਜਾਣਕਾਰੀ ਅਨੁਸਾਰ ਇਸ ਕਿਸ਼ਤੀ ਵਿੱਚ 180 ਤੋਂ ਵੱਧ ਪਰਵਾਸੀ ਸਫ਼ਰ ਕਰ ਰਹੇ ਸਨ ‘ਤੇ ਪਾਣੀ ਦੇ ਤੇਜ ਵਹਾਅ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਹਾਦਸੇ ਵਿੱਚ ਹੁਣ ਤੱਕ 59 ਲਾਸ਼ਾ ਬਰਾਮਦ ਹੋ ਚੁੱਕੀਆ ਹਨ , ਜਿਹਨਾਂ ਵਿੱਚ ਬੱਚੇ ਵੀ ਸ਼ਾਮਲ ਹਨ ਜਦੋਂ ਕਿ ਕਈ ਹੋਰਨਾਂ ਲੋਕਾਂ ਦੇ ਡੁੱਬਣ ਕਾਰਨ ਮੌਤ ਹੋਣ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਹੁਣ ਤੱਕ 80 ਦੇ ਕਰੀਬ ਲੋਕਾਂ ਨੂੰ ਰਾਹਤ ਕਰਮਚਾਰੀਆਂ ਵੱਲੋਂ ਬਚਾਇਆਂ ਜਾ ਚੁੱਕਾ ਹੈ। ਜਿਹਨਾਂ ਵਿੱਚੋਂ 21 ਨੂੰ ਹਸਪਤਾਲ ਭੇਜਿਆ ਗਿਆ।
ਨਿੱਕੇ ਜਵਾਕ ਨੇ ਕਰਤੀ ਕਮਾਲ, ਅੱਖ ਝਪਕਦਿਆਂ ਹੀ ਘੁਮਾ ਦਿੰਦਾ ਸਾਰੀ ਗੇਮ! D5 Channel Punjabi
ਇਹ ਕਿਸ਼ਤੀ ਕਈ ਦਿਨ ਪਹਿਲਾਂ ਅਫਗਾਨਿਸਤਾਨ, ਈਰਾਨ ਅਤੇ ਕਈ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਲੈ ਕੇ ਤੁਰਕੀ ਤੋਂ ਰਵਾਨਾ ਹੋਈ ਸੀ ਅਤੇ ਤੂਫਾਨੀ ਮੌਸਮ ਵਿੱਚ ਹਾਦਸਾਗ੍ਰਸਤ ਹੋ ਗਈ ਸੀ। ਜਿਸ ਤੋਂ ਬਾਅਦ ਤੱਟ ਰੱਖਿਅਕ, ਸਰਹੱਦੀ ਪੁਲਸ ਅਤੇ ਫਾਇਰਫਾਈਟਰ ਕਿਸ਼ਤੀ ਬਚਾਅ ਦੇ ਯਤਨਾਂ ਵਿਚ ਸ਼ਾਮਲ ਹੋਏ।ਜਿ਼ਕਰਯੋਗ ਹੈ ਕਿ ਪਹਿਲਾਂ ਵੀ ਇਟਲੀ ਦੇ ਸਮੁੰਦਰੀ ਇਲਾਕਿਆਂ ਵਿੱਚ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਜਿਹਨਾਂ ਵਿੱਚ ਬਿਹਤਰ ਭੱਵਿਖ ਬਣਾਉਣ ਦੇ ਸੁਪਨੇ ਸਜਾ ਖਤਰਿਆਂ ਨਾਲ ਭਰਿਆ ਇਹ ਸਫ਼ਰ ਕਰਨ ਵਾਲੇ ਕਈ ਪ੍ਰਵਾਸੀਆਂ ਨੂੰ ਮੌਤ ਹੀ ਮਿਲੀ ਹੈ।ਇਸ ਘਟਨਾ ਦੇ ਉਪੱਰ ਪ੍ਰਧਾਨ ਮੰਤਰੀ ਜੌਰਜ਼ੀਆ ਮੇਲੋਨੀ ਅਤੇ ਰਾਸ਼ਟਰਪਤੀ ਸਿਰਜਿੳ ਮਤਿਰੇਲਾ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਉਮੀਦ ਪ੍ਰਗਟਾਈ ਹੈ ਕਿ ਯੂਰਪੀਅਨ ਯੂਨੀਅਨ ਇਸ ਨੂੰ ਸੰਜੀਦਗੀ ਨਾਲ ਵਿਚਾਰੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.