Breaking NewsInternationalNews

ਸੀਰੀਆ ‘ਚ ਅਮਰੀਕਾ ਨੇ ਕੀਤਾ ਜਿੱਤ ਦਾ ਦਾਅਵਾ, ਜ਼ਲਦ ਸੁਰੂ ਹੋਵੇਗੀ ਫੌਜ ਦੀ ਵਾਪਸੀ

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੀਰਿਆ ‘ਚ ਆਈਐੱਸਆਈਐੱਸ ‘ਤੇ ਜਿੱਤ ਦਾ ਦਾਅਵਾ ਕਰਦੇ ਹੋਏ ਆਪਣੇ 2 ਹਜ਼ਾਰ ਸੈਨਿਕਾਂ ਨੂੰ ਵਾਪਸ ਬੁਲਾਉਣ ਦਾ ਹੁਕਮ ਦਿੱਤਾ ਹੈ। ਟਰੰਪ ਦੇ ਇਸ ਕਦਮ ਦਾ ਮੱਧ ਪੂਰਬੀ ਏਸ਼ਿਆ ‘ਚ ਬਹੁਤ ਅਸਰ ਪੈ ਸਕਦਾ ਹੈ। ਇਸ ਦੇ ਚਲਦਿਆਂ ਅਮਰੀਕਾ ਦੇ ਸਮਰਥਨ ਨਾਲ ਇਸਲਾਮਿਕ ਸਟੇਟ ਦੇ ਜਿਹਾਦੀਆਂ ਤੋਂ ਲੋਹਾ ਲੈ ਰਹੇ ਕੁਰਦਿਸ਼ ਲੜਾਕਿਆਂ ਦੀ ਤਕਦੀਰ ਅੱਧ ਵਿੱਚ ਲਟਕ ਗਈ ਹੈ।

Read Also ਸੀਰੀਆ ਹਮਲੇ ਪਿੱਛੇ ਦੀ ਇਹ ਹੈ ਅਸਲ ਕਹਾਣੀ

ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕੀਤਾ, ‘ਅਸੀਂ ਸੀਰੀਆ ‘ਚ ਆਈਐੱਸਆਈਐੱਸ ਨੂੰ ਹਰਾ ਦਿੱਤਾ ਹੈ ਤੇ ਅਸੀ ਉੱਥੇ ਆਈਐੱਸਆਈਐੱਸ ਦੀ ਵਜ੍ਹਾ ਨਾਲ ਹੀ ਸੀ।’ ਹਾਲਾਂਕਿ ਰੱਖਿਆ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਟਰੰਪ ਨੇ ਫੌਜ ਨੂੰ ਵਾਪਸ ਬੁਲਾਉਣ ਦਾ ਕੰਮ 30 ਦਿਨਾਂ ਵਿੱਚ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਹੈ।

ਅਮਰੀਕਾ ਦੇ ਅਧਿਕਾਰੀ ਨੇ ਕਿਹਾ ਕਿ ਫੌਜ ਦੀ ਵਾਪਸੀ ਦਾ ਫੈਸਲਾ ਮੰਗਲਵਾਰ ਨੂੰ ਕੀਤਾ ਗਿਆ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਪੂਰੇ ਸੀਰਿਆ ਤੋਂ ਫੌਜੀ ਵਾਪਸ ਸੱਦ ਲਈ ਜਾਣਗੇ ਤਾਂ ਉਨ੍ਹਾਂ ਨੇ ਕਿਹਾ, ‘ਪੂਰਨ ਵਾਪਸੀ, ਸਾਰੇ ਮਤਲਬ ਸਾਰੇ।’ ਹਾਲਾਂਕਿ ਅਧਿਕਾਰੀ ਨੇ ਕੋਈ ਸਮਾਂ ਸੀਮਾ ਨਹੀਂ ਦੱਸੀ।

ਉਨ੍ਹਾਂ ਨੇ ਕਿਹਾ, ‘ਅਸੀ ਨਿਸ਼ਚਿਤ ਕਰਾਂਗੇ ਕਿ ਬਲ ਦੀ ਸੁਰੱਖਿਆ ਬਰਕਰਾਰ ਰਹੇ ਪਰ ਜਿਨ੍ਹਾਂ ਜਲਦੀ ਹੋ ਸਕੇ , ਓਨਾਂ।’ ਫਿਲਹਾਲ ਸੀਰੀਆ ‘ਚ ਲਗਭਗ 2000 ਅਮਰੀਕੀ ਫੌਜੀ ਹਨ। ਉਨ੍ਹਾਂ ਵਿਚੋਂ ਜ਼ਿਆਦਾ ਫੌਜੀ ਉਨ੍ਹਾਂ ਮਕਾਮੀ ਬਲਾਂ ਦੇ ਮਿਸ਼ਨ ਵਿੱਚ ਲੱਗੇ ਹਨ ਜੋ ਆਈਐੱਸਆਈਏਸਐੱਸ ਨਾਲ ਦੋ-ਦੋ ਹੱਥ ਕਰ ਰਹੇ ਹਨ। ਸੀਰੀਅਨ ਡੈਮੋਕਰੈਟਿਕ ਫੋਰਸਿਜ਼ ਨਾਮਕ ਮੁੱਖ ਸੰਘਰਸ਼ ਦੀ ਇੱਕ ਵੱਡੀ ਟੁਕੜੀ ਕੁਰਦਿਸ਼ ਦੀ ਹੈ ਜਿਸਨੂੰ ਤੁਰਕੀ ਅੱਤਵਾਦੀ ਸਮੂਹ ਦੇ ਰੂਪ ਵਿੱਚ ਵੇਖਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button