InternationalTop News

America ਵਿਚ ਸੈਂਕੜੇ ਫਲਾਈਟਸ ਹੋਈਆਂ ਰੱਦ

ਅਮਰੀਕਾ ਦੀ ਸਭ ਤੋਂ ਵੱਡੀ ਏਅਰਲਾਈਨ ਨੂੰ ਸੈਂਕੜੇ ਫਲਾਈਟਸ ਦੀ ਰਵਾਨਗੀ ਰੋਕਣ ਲਈ ਮਜਬੂਰ ਹੋਣਾ ਪਿਆ ਅਤੇ ਮੁਲਕ ਦੇ ਵੱਖ ਵੱਖ ਹਵਾਈ ਅੱਡਿਆਂ ਸਣੇ ਦੁਨੀਆਂ ਦੇ ਕੋਨੇ ਕੋਨੇ ਵਿਚ ਹਜ਼ਾਰਾਂ ਮੁਸਾਫ਼ਰ ਕਸੂਤੇ ਫਸ ਗਏ। ਮੀਡੀਆ ਰਿਪੋਰਟ ਮੁਤਾਬਕ ਐਮਰਿਕਨ ਏਅਰਲਾਈਨਜ਼ ਦੇ ਆਈ.ਟੀ. ਸਿਸਟਮ ਵਿਚ ਗੜਬੜੀ ਮਗਰੋਂ ਫ਼ੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਨੇ ਫ਼ਲਾਈਟਸ ਦੇ ਟੇਕ ਔਫ਼ ਕਰਨ ’ਤੇ ਰੋਕ ਲਾ ਦਿਤੀ ਅਤੇ ਰੋਜ਼ਾਨਾ ਪੰਜ ਲੱਖ ਤੋਂ ਵੱਧ ਹਵਾਈ ਮੁਸਾਫ਼ਰਾਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਵਾਲੀ ਏਅਰਲਾਈਨ ਠੱਪ ਹੋ ਗਈ।ਸਭ ਤੋਂ ਵੱਡੀ ਏਅਰਲਾਈਨ ਦਾ ਆਈ.ਟੀ. ਸਿਸਟਮ ਹੋਇਆ ਫ਼ੇਲ ਅਮਰੀਕਾ ਤੋਂ ਬਾਹਰ ਮੌਜੂਦ ਮੁਸਾਫ਼ਰ ਵੀ ਪ੍ਰਭਾਵਤ ਹੋਏ ਜਿਨ੍ਹਾਂ ਵੱਲੋਂ ਅਮੈਰਿਕਨ ਏਅਰਲਾਈਨਜ਼ ਦੀ ਫ਼ਲਾਈਟ ਰਾਹੀਂ ਵਾਪਸੀ ਕੀਤੀ ਜਾਣੀ ਸੀ। ਅਮੈਰਿਕਨ ਏਅਰਲਾਈਨਜ਼ ਵੱਲੋਂ ਆਈ.ਟੀ. ਸਿਸਟਮ ਫੇਲ ਹੋਣ ਦੇ ਕਾਰਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਪਰ ਕੁਝ ਸਮੇਂ ਬਾਅਦ ਹਾਲਾਕ ਕਾਬੂ ਹੇਠ ਆਉਂਦੇ ਨਜ਼ਰ ਆਏੇ। 1,500 ਤੋਂ ਵੱਧ ਲੋਕਾਂ ਨੇ ਏਅਰਲਾਈਨ ਦੀ ਐਪ ਅਤੇ ਵੈਬਸਾਈਟ ਵਿਚ ਗੜਬੜੀ ਦੀ ਸ਼ਿਕਾਇਤ ਦਰਜ ਕਰਵਾਈ ਅਤੇ ਅਮੈਰਿਕਨ ਏਅਰਲਾਈਨ ਨੇ ਮੰਨਿਆ ਕਿ ਤਕਨੀਕੀ ਸਮੱਸਿਆ ਕਰ ਕੇ ਕੁਨੈਕਟੀਵਿਟੀ ਪ੍ਰਭਾਵਤ ਹੋਈ।ਹਵਾਈ ਅੱਡਿਆਂ ’ਤੇ ਕਸੂਤੇ ਫਸੇ ਹਜ਼ਾਰਾਂ ਮੁਸਾਫ਼ਰ ਸੋਸ਼ਲ ਮੀਡੀਆ ਰਾਹੀਂ ਟਿੱਪਣੀ ਕਰਦਿਆਂ ਏਅਰਲਾਈਨ ਨੇ ਕਿਹਾ ਕਿ ਆਈ.ਟੀ. ਸੈੱਲ ਦੀ ਟੀਮ ਸਿਸਟਮ ਨੂੰ ਬਹਾਲ ਕਰਨ ਵਿਚ ਜੁਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਵਿਚ ਘਰੇਲੂ ਪੱਧਰ ਅਤੇ ਕੌਮਾਂਤਰੀ ਪੱਧਰ ’ਤੇ ਟੇਕ ਔਫ਼ ਕਰ ਚੁੱਕੀਆਂ ਫ਼ਲਾਈਟਸ ਇਸ ਗੜਬੜੀ ਕਰ ਕੇ ਪ੍ਰਭਾਵਤ ਨਹੀਂ ਹੋਈਆਂ। ਮੰਗਲਵਾਰ ਬਾਅਦ ਦੁਪਹਿਰ ਸ਼ੁਰੂ ਹੋਈ ਸਮੱਸਿਆ ਨੂੰ ਸ਼ਾਮ ਹੋਣ ਤੱਕ ਸੁਲਝਾਅ ਲਿਆ ਗਿਆ ਅਤੇ ਕੁਝ ਹਵਾਈ ਅੱਡਿਆਂ ਤੋਂ ਫ਼ਲਾਈਟਸ ਨੇ ਪਹਿਲਾਂ ਵਾਂਗ ਉਡਾਣ ਭਰਨੀ ਸ਼ੁਰੂ ਕਰ ਦਿਤੀ। ਅਮੈਰਿਕਨ ਏਅਰਲਾਈਨਜ਼ ਵੱਲੋਂ ਆਪਣੇ ਮੁਸਾਫ਼ਰਾਂ ਨੂੰ ਹੋਈ ਪ੍ਰੇਸ਼ਾਨੀ ਵਾਸਤੇ ਮੁਆਫ਼ੀ ਮੰਗੀ ਗਈ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button