America ਵਿਚ ਡੀਜ਼ਲ ਦੇ ਭਾਅ ਨੇ ਤੋੜੇ ਸਾਰੇ ਰਿਕਾਰਡ

ਡੌਨਲਡ ਟਰੰਪ ਵੱਲੋਂ ਮਿਹਰਬਾਨੀ ਸਦਕਾ ਅਮਰੀਕਾ-ਕੈਨੇਡਾ ਵਿਚ ਤੇਲ ਕੀਮਤਾਂ ਸਾਰ ਰਿਕਾਰਡ ਤੋੜ ਰਹੀਆਂ ਹਨ। ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਡੀਜ਼ਲ 6 ਡਾਲਰ ਪ੍ਰਤੀ ਗੈਲਨ ਤੋਂ ਮਹਿੰਗਾ ਹੋ ਗਿਆ ਹੈ ਜੋ ਇਕ ਸਾਲ ਪਹਿਲਾਂ ਸਿਰਫ਼ 3.71 ਡਾਲਰ ਪ੍ਰਤੀ ਗੈਲਨ ਮਿਲ ਰਿਹਾ ਸੀ। ਦੂਜੇ ਪਾਸੇ ਕੈਨੇਡਾ ਵਿਚ ਸ਼ਨਿੱਚਰਵਾਰ ਤੋਂ ਕੀਮਤਾਂ ਚੌਖਾ ਵਾਧਾ ਹੋਣ ਦੀ ਚਿਤਾਵਨੀ ਪੈਟਰੋਲੀਅਮ ਸੈਕਟਰ ਦੇ ਮਾਹਰਾਂ ਵੱਲੋਂ ਦਿਤੀ ਗਈ ਹੈ।ਪਹਿਲੀ ਵਾਰ 6 ਡਾਲਰ ਪ੍ਰਤੀ ਗੈਲਨ ਤੋਂ ਟੱਪੀ ਕੀਮਤਕੈਨੇਡੀਅਨਜ਼ ਫ਼ੌਰ ਅਫ਼ੌਰਡੇਬਲ ਐਨਰਜੀ ਦੇ ਡੈਨ ਮੈਕਟੀਗ ਨੇ ਲੋਕਾਂ ਨੂੰ ਸੁਝਾਅ ਦਿਤਾ ਹੈ ਕਿ ਅੱਜ ਆਪੋ ਆਪਣੀਆਂ ਗੱਡੀਆਂ ਦੇ ਟੈਂਕ ਫੁਲ ਕਰਵਾ ਲਓ ਕਿਉਂਕਿ ਗੈਸੋਲੀਨ ਮਹਿੰਗਾ ਹੋਵੇਗਾ ਉਥੇ ਹੀ ਡੀਜ਼ਲ 20 ਸੈਂਟ ਪ੍ਰਤੀ ਲਿਟਰ ਮਹਿੰਗਾ ਹੋ ਰਿਹਾ ਹੈ। ਉਧਰ, ਗੈਸਬਡੀ ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿਚ ਗੈਸੋਲੀਨ ਦਾ ਭਾਅ ਵੀਰਵਾਰ ਨੂੰ 4.29 ਡਾਲਰ ਪ੍ਰਤੀ ਗੈਲਨ ਦੀ ਕੌਮੀ ਔਸਤ ਤੋਂ ਟੱਭ ਗਿਆ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਡੀਜ਼ਲ ਕੀਮਤਾਂ ਵਿਚ ਵਾਧਾ ਮਹਿੰਗਾਈ ਨੂੰ ਖੰਭ ਲਾ ਦੇਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਤੇਜ਼ ਵਾਧਾ ਹੋ ਸਕਦਾ ਹੈ। ਤੇਲ ਕੀਮਤਾਂ ਵਿਚ ਬੇਹਿਸਾਬਾ ਵਾਧਾ ਘਰਾਂ ਦਾ ਬਜਟ ਵਿਗਾੜਨ ਦਾ ਕੰਮ ਵੀ ਕਰੇਗਾ ਅਤੇ ਪਰਵਾਰਾਂ ਨੂੰ ਵਧੇਰੇ ਰਕਮ ਖ਼ਰਚਣੀ ਪਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




