InternationalTop News
America ਨੇ ਡਿਪੋਰਟ ਕੀਤੇ 4 ਪੰਜਾਬੀ ਨੌਜਵਾਨ”,

ਕੋਕੀਨ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਚਾਰ ਪੰਜਾਬੀ ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਅਮਰੀਕਾ ਵਿਚ ਅਸਾਇਲਮ ਦੀ ਉਡੀਕ ਕਰ ਰਹੇ 14 ਲੱਖ ਵਿਦੇਸ਼ੀ ਨਾਗਰਿਕਾਂ ਵਿਚੋਂ ਜ਼ਿਆਦਾਤਰ ਨੂੰ ਡਿਪੋਰਟ ਕਰਨ ਦੀ ਤਿਆਰੀ ਹੋ ਚੁੱਕੀ ਹੈ ਅਤੇ ਟਰੰਪ ਸਰਕਾਰ ਵੱਲੋਂ ਲਿਆਂਦਾ ਨਵਾਂ ਨਿਯਮ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੇ ਸੁਪਨੇ ਖੇਰੂੰ ਖੇਰੂੰ ਕਰ ਸਕਦਾ ਹੈ। ਜੀ ਹਾਂ, ਸਿਟੀਜ਼ਨਸ਼ਿਪ ਅਤੇ ਇੰਮੀਗ੍ਰੇਸ਼ਨ ਸੇਵਾਵਾਂ ਵਿਭਾਗ ਵੱਲੋਂ ਮੰਗਲਵਾਰ ਤੋਂ ਲਾਗੂ ਨਿਯਮ ਘੱਟੋ ਘੱਟ 4 ਲੱਖ 50 ਹਜ਼ਾਰ ਵਿਦੇਸ਼ੀ ਨਾਗਰਿਕਾਂ ਦੇ ਡਿਪੋਰਟ ਹੋਣ ਦਾ ਕਾਰਨ ਬਣੇਗਾ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦਾ ਕਹਿਣਾ ਹੈ ਕਿ ਹੁਣ ਅਸਾਇਲਮ ਅਫ਼ਸਰਾਂ ਦੀ ਬਿਨੈਕਾਰਾਂ ਨਾਲ ਮੁਲਾਕਾਤ ਵਾਲੀ ਸ਼ਰਤ ਖ਼ਤਮ ਕਰ ਦਿਤੀ ਗਈ ਹੈ ਅਤੇ ਅਸਾਇਲਮ ਅਰਜ਼ੀਆਂ ਸਿੱਧੇ ਤੌਰ ’ਤੇ ਇੰਮੀਗ੍ਰੇਸ਼ਨ ਜੱਜਾਂ ਦੇ ਸਪੁਰਦ ਕੀਤੀਆਂ ਜਾਣਗੀਆਂ।ਕੋਕੀਨ ਤਸਕਰੀ ਦੇ ਮਾਮਲੇ ਹੋਈ ਗ੍ਰਿਫ਼ਤਾਰੀਨਵਾਂ ਨਿਯਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਇੰਮੀਗ੍ਰੇਸ਼ਨ ਜੱਜਾਂ ਨੇ ਜੂਨ ਮਹੀਨੇ ਦੌਰਾਨ ਇਕ ਲੱਖ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕਰ ਦਿਤੇ। ਇੰਮੀਗ੍ਰੇਸ਼ਨ ਵਾਲਿਆਂ ਦਾ ਕਹਿਣਾ ਹੈ ਕਿ ਜਾਇਜ਼ ਤਰੀਕੇ ਨਾਲ ਅਮਰੀਕਾ ਦਾਖ਼ਲ ਹੋਣ ਵਾਲੇ ਹੀ ਅਸਾਇਲਮ ਅਫ਼ਸਰਾਂ ਕੋਲ ਜਾ ਸਕਣਗੇ ਅਤੇ ਗੈਰਕਾਨੂੰਨੀ ਤਰੀਕੇ ਨਾਲ ਬਾਰਡਰ ਪਾਰ ਕਰਨ ਵਾਲਿਆਂ ਦੀ ਕਿਸਮਤ ਦਾ ਫ਼ੈਸਲਾ ਇੰਮੀਗ੍ਰੇਸ਼ਨ ਅਦਾਲਤਾਂ ਕਰਨਗੀਆਂ। ਮੌਜੂਦਾ ਵਰ੍ਹੇ ਦੌਰਾਨ ਤਕਰੀਬਨ 32 ਹਜ਼ਾਰ ਅਸਾਇਲਮ ਮਾਮਲੇ ਪਹਿਲਾਂ ਹੀ ਇੰਮੀਗ੍ਰੇਸ਼ਨ ਅਦਾਲਤਾਂ ਦੇ ਸਪੁਰਦ ਕੀਤੇ ਜਾ ਚੁੱਕੇ ਹਨ ਜਦਕਿ 2025 ਵਿਚ ਪੂਰੇ ਵਰ੍ਹੇ ਦਾ ਅੰਕੜਾ 40,932 ਦਰਜ ਕੀਤਾ ਗਿਆ। ਦੂਜੇ ਪਾਸੇ ਇੰਮੀਗ੍ਰੇਸ਼ਨ ਅਦਾਲਤਾਂ ਵਿਚ ਗ੍ਰਿਫ਼ਤਾਰੀਆਂ ਦੀ ਰਫ਼ਤਾਰ ਵੀ ਲਗਾਤਾਰ ਜਾਰੀ ਹੈ ਅਤੇ ਪ੍ਰਵਾਸੀਆਂ ਦੇ ਅਦਾਲਤ ਵਿਚ ਕਦਮ ਰੱਖਣ ਤੋਂ ਪਹਿਲਾਂ ਹੀ ਇੰਮੀਗ੍ਰੇਸ਼ਨ ਜੱਜ ਉਨ੍ਹਾਂ ਨੂੰ ਡਿਪੋਰਟ ਕਰਨ ਦੇ ਹੁਕਮ ਸੁਣਾ ਰਹੇ ਹਨ। ਅਸਾਇਲਮ ਵਾਲਿਆਂ ਵਾਸਤੇ ਨਵਾਂ ਕਾਨੂੰਨ ਲਿਆਂਦਾਹਜ਼ਾਰਾਂ ਪ੍ਰਵਾਸੀਆਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਹੀ ਨਹੀਂ ਦਿਤਾ ਜਾ ਰਿਹਾ ਅਤੇ ਅਦਾਲਤਾਂ ਵਿਚ ਕਤਾਰਾਂ ਲੰਮੀਆਂ ਹੁੰਦੀਆਂ ਜਾ ਰਹੀਆਂ ਹਨ। ਇਕ ਮੀਡੀਆ ਰਿਪੋਰਟ ਵਿਚ ਸ਼ਿਕਾਗੋ ਦੇ ਇਕ ਇੰਮੀਗ੍ਰੇਸ਼ਨ ਜੱਜ ਦੀ ਮਿਸਾਲ ਪੇਸ਼ ਕੀਤੀ ਗਈ ਹੈ ਜਿਸ ਵੱਲੋਂ ਸਿਰਫ਼ ਇਕ ਦਿਨ ਵਿਚ 185 ਮਾਮਲਿਆਂ ਦਾ ਨਿਬੇੜਾ ਕਰ ਦਿਤਾ ਗਿਆ। ਅਮਰੀਕਾ ਵਿਚ ਹੁਣ ਤੱਕ ਇਕ ਸਿਟਿੰਗ ਦੌਰਾਨ ਕਿਸੇ ਜੱਜ ਵੱਲੋਂ ਵੱਧ ਤੋਂ ਵੱਧ 20 ਕੇਸ ਨਿਬੇੜਨ ਦੀ ਰਿਕਾਰਡ ਦਰਜ ਸੀ। ਸ਼ਿਕਾਗੋ ਦੇ ਇੰਮੀਗ੍ਰੇਸ਼ਨ ਜੱਜਾਂ ਵੱਲੋਂ ਜਾਰੀ ਡਿਪੋਰਟੇਸ਼ਨ ਹੁਕਮਾਂ ਦੀ ਗਿਣਤੀ 120 ਫ਼ੀ ਸਦੀ ਵਧ ਚੁੱਕੀ ਹੈ ਅਤੇ 78 ਫ਼ੀ ਸਦੀ ਮਾਮਲਿਆਂ ਵਿਚ ਦੇਸ਼ ਨਿਕਾਲੇ ਦੇ ਹੁਕਮ ਸਬੰਧਤ ਪ੍ਰਵਾਸੀਆਂ ਦੀ ਗੈਰਹਾਜ਼ਰੀ ਦੌਰਾਨ ਜਾਰੀ ਕੀਤੇ ਗਏ। ਉਧਰ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੇ ਸ਼ਿਕਾਇਤ ਕੀਤੀ ਹੈ ਕਿ ਪੇਸ਼ੀ ਦੀ ਤਰੀਕ ਨਵੇਂ ਸਿਰੇ ਤੋਂ ਤੈਅ ਕਰਨ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿਤੀ ਗਈ। “,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




