InternationalTop News

America ਦੇ ਜਹਾਜ਼ ’ਚ ਸ਼ਰਾਬੀ ਔਰਤ ਦੀ ਸ਼ਰਮਨਾਕ ਕਰਤੂਤ

ਅਮਰੀਕਾ ਦੀਆਂ ਫ਼ਲਾਈਟਸ ਵਿਚ ਇਕ ਮਗਰੋਂ ਇਕ ਹੈਰਾਨਕੁੰਨ ਮਾਮਲੇ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੀ ਹਾਂ, ਸ਼ਰਾਬੀ ਮੁਸਾਫ਼ਰ ਵੱਲੋਂ ਜਹਾਜ਼ ਦੀ ਐਮਰਜੰਸੀ ਲੈਂਡਿੰਗ ਕਰਵਾਉਣ ਮਗਰੋਂ ਇਕ ਔਰਤ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਜਿਸ ਨੂੰ ਫ਼ਲਾਈਟ ਲੈਂਡ ਕਰਦਿਆਂ ਹੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਅਮੈਰਿਕਨ ਏਅਰਲਾਈਨਜ਼ ਦੀ ਫ਼ਲਾਈਟ 1779 ਬੈਲਟੀਮੋਰ ਤੋਂ ਰਵਾਨਾ ਹੋਈ ਤਾਂ ਸ਼ਾਂਤ ਮਾਹੌਲ ਵਿਚ ਅਚਨਚੇਤ ਅਣਕਿਆਸੀ ਘਟਨਾ ਵਾਪਰ ਗਈ।ਕੱਪੜੇ ਉਤਾਰ ਕੇ ਮੁਸਾਫ਼ਰਾਂ ਨਾਲ ਕੀਤੀਆਂ ਭੱਦੀਆਂ ਹਰਕਤਾਂਫ਼ੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਇਕ ਔਰਤ ਨੇ ਆਪਣੇ ਸਾਰੇ ਕੱਪੜੇ ਉਤਾਰੇ ਦਿਤੇ ਅਤੇ ਮੁਸਾਫ਼ਰਾਂ ਸਾਹਮਣੇ ਭੱਦੀਆਂ ਹਰਕਤਾਂ ਕਰਨ ਲੱਗੀ। ਏਅਰਕ੍ਰਾਫ਼ਟ ਕਮਿਊਨੀਕੇਸ਼ਨਜ਼ ਐਡਰੈਸਿੰਗ ਐਂਡ ਰਿਪੋਰਟਿੰਗ ਸਿਸਟਮ ਰਾਹੀਂ ਭੇਜਿਆ ਇਕ ਸੁਨੇਹਾ ਬਹੁਤ ਕੁਝ ਬਿਆਨ ਕਰ ਗਿਆ ਅਤੇ ਜਹਾਜ਼ ਦੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ’ਤੇ ਪੁੱਜਣ ਤੋਂ ਪਹਿਲਾਂ ਹੀ ਪੁਲਿਸ ਤੈਨਾਤ ਕਰ ਦਿਤੀ ਗਈ। ਮਾਮਲਾ ਸੰਜੀਦਾ ਹੋਣ ਕਰ ਕੇ ਜ਼ਿਆਦਾ ਵੇਰਵੇ ਹਾਸਲ ਨਾ ਹੋ ਸਕੇ ਪਰ ਕਾਨੂੰਨ ਬਿਲਕੁਲ ਸਪੱਸ਼ਟ ਹੈ ਕਿ ਜੇ ਕੋਈ ਮੁਸਾਫ਼ਰ ਹੋਰਨਾਂ ਵਾਸਤੇ ਖ਼ਤਰਾ ਪੈਦਾ ਕਰੇ ਤਾਂ ਫਲਾਈਟ ਅਟੈਂਡੈਂਟਸ ਉਸ ਨੂੰ ਕਾਬੂ ਕਰ ਸਕਦੇ ਹਨ ਪਰ ਬਿਲਕੁਲ ਕੱਪੜਿਆਂ ਤੋਂ ਬਗੈਰ ਇਕ ਔਰਤ ਨੂੰ ਕਾਬੂ ਕਰਨਾ ਸੁਖਾਲਾ ਨਹੀਂ ਅਤੇ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਮੁਸਾਫ਼ਰਾਂ ਦੀ ਮਦਦ ਨਾਲ ਕਥਿਤ ਸ਼ਰਾਬੀ ਔਰਤ ਨੂੰ ਕਾਬੂ ਕਰਦਿਆਂ ਕਿਸੇ ਕੱਪੜੇ ਨਾਲ ਸਰੀਰ ਢਕਿਆ। ਚੇਤੇ ਰਹੇ ਕਿ ਕੁਝ ਦਿਨ ਪਹਿਲਾਂ ਇਕ ਸ਼ਰਾਬੀ ਨੇ ਟੈਕਸ ਤੋਂ ਨਿਊ ਜਰਸੀ ਜਾ ਰਹੀ ਫ਼ਲਾਈਟ ਵਿਚ ਖੌਰੂ ਪਾ ਦਿਤਾ ਅਤੇ ਮੁਸਾਫ਼ਰਾ ਬਾਰੇ ਮੰਦਾ ਚੰਗਾ ਬੋਲਣ ਲੱਗਾ।ਮਿਆਮੀ ਹਵਾਈ ਅੱਡੇ ’ਤੇ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਪੇਸ਼ੇ ਵਜੋਂ ਰੀਅਲ ਅਸਟੇਟ ਕਾਰੋਬਾਰੀ ਨੇ ਇਕ ਮਹਿਲਾ ਮੁਸਾਫ਼ਰ ਨੂੰ ਧੱਕਾ ਵੀ ਮਾਰਿਆ ਪਰ ਇਸੇ ਦੌਰਾਨ ਇਕ ਹੋਰ ਮੁਸਾਫ਼ਰਾਂ ਨੇ ਸ਼ਰਾਬੀ ਨੂੰ ਕਾਬੂ ਕਰ ਲਿਆ ਅਤੇ ਬਾਕੀ ਮੁਸਾਫ਼ਰਾਂ ਦੀ ਮਦਦ ਨਾਲ ਟੇਪ ਨਾਲ ਬੰਨ੍ਹ ਦਿਤਾ। ਭਾਵੇਂ ਮਿਆਮੀ ਵਾਲੇ ਮਾਮਲੇ ਵਿਚ ਫ਼ਲਾਈਟ ਦੀ ਐਮਰਜੰਸੀ ਲੈਂਡਿੰਗ ਨਹੀਂ ਕਰਵਾਉਣੀ ਪਈ ਪਰ ਫਲਾਈਟ 618 ਨੂੰ ਬੈਲਟੀਮੋਰ ਹਵਾਈ ਅੱਡੇ ’ਤੇ ਲੈਂਡ ਕਰਵਾਉਂਦਿਆ ਲੇਨ ਆਰਥਰ ਨੂੰ ਪੁਲਿਸ ਦੇ ਸਪੁਰਦ ਕਰ ਦਿਤਾ ਗਿਆ। ਪੇਸ਼ੇ ਵਜੋਂ ਰੀਅਲ ਅਸਟੇਟ ਡਿਵੈਲਪਰ ਲੇਨ ਆਰਥਰ 1980 ਦੇ ਦਹਾਕੇ ਤੋਂ ਟੈਕਸ ਦੇ ਟਿਊਸਨ ਇਲਾਕੇ ਵਿਚ ਰਹਿ ਰਿਹਾ ਹੈ ਪਰ ਪਹਿਲਾਂ ਕਦੇ ਅਜਿਹੀ ਸ਼ਿਕਾਇਤ ਨਹੀਂ ਆਈ। ਲੇਨ ਆਰਥਰ ਸ਼ਰਾਬ ਦੇ ਨਸ਼ੇ ਵਿਚ ਈਸਾ ਮਸੀਹ ਅਤੇ ਨਰਕ ਦੀਆਂ ਗੱਲਾਂ ਕਰ ਰਿਹਾ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button