InternationalTop News

America : ਇਕ ਹੋਰ ਪੰਜਾਬੀ truck driver ਹੱਥੋਂ ਜਾਨਲੇਵਾ ਹਾਦਸਾ

ਅਮਰੀਕਾ ਵਿਚ ਪੰਜਾਬੀ ਟਰੱਕ ਡਰਾਈਵਰਾਂ ਹੱਥੋਂ ਜਾਨਲੇਵਾ ਹਾਦਸਿਆਂ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ ਅਤੇ ਓਹਾਇਓ ਸੂਬੇ ਦੀ ਬ੍ਰਾਊਨ ਕਾਊਂਟੀ ਵਿਚ ਵਾਪਰੇ ਹਾਦਸੇ ਮਗਰੋਂ ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਨੇ ਮਨਜੀਤ ਸਿੰਘ ’ਤੇ ਡਿਟੇਨਰ ਲਾਗੂ ਕਰ ਦਿਤਾ ਹੈ। ਮੀਡੀਆ ਰਿਪੋਰਟ ਮੁਤਾਬਕ ਹਾਈਵੇਅ 68 ’ਤੇ ਇਕ ਗੱਡੀ ਨੂੰ ਓਵਰਟੇਕ ਕਰਦਿਆਂ ਮਨਜੀਤ ਸਿੰਘ ਦਾ ਟਰੱਕ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਟ੍ਰੈਫ਼ਿਕ ਦੀਆਂ ਲੇਨਜ਼ ਵਿਚ ਦਾਖ਼ਲ ਹੋ ਗਿਆ ਅਤੇ ਆਹਮੋ-ਸਾਹਮਣੀ ਟੱਕਰ ਦੌਰਾਨ ਇਕ ਕਾਰ ਨੂੰ ਦਰੜ ਦਿਤਾ। ਐਮਰਜੰਸੀ ਕਾਮਿਆਂ ਮੁਤਾਬਕ ਕਾਰ ਚਲਾ ਰਹੀ 50 ਸਾਲਾ ਬਰੈਂਡਾ ਵੌਟਸਨ ਮੌਕੇ ’ਤੇ ਹੀ ਦਮ ਤੋੜ ਗਈ।ਮਨਜੀਤ ਸਿੰਘ ਨੇ ਓਹਾਇਓ ਸੂਬੇ ਵਿਚ ਦਰੜੀ ਕਾਰ, ਔਰਤ ਦੀ ਮੌਤਦੂਜੇ ਪਾਸੇ, ਹਾਦਸਾ ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਰਫ਼ਤਾਰ ਜ਼ਿਆਦਾ ਹੋਣ ਕਰ ਕੇ ਟਰੱਕ ਬੇਕਾਬੂ ਹੋਇਆ ਅਤੇ ਨੌਰਥਬਾਊਂਡ ਲੇਨਜ਼ ਵਿਚ ਇਕ ਔਰਤ ਦੀ ਜਾਨ ਗਈ। ਪੁਲਿਸ ਨੇ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਵਹੀਕਿਊਲਰ ਹੌਮੀਸਾਈਡ ਦੇ ਦੋਸ਼ ਆਇਦ ਕਰ ਦਿਤੇ। ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਦੇ ਰਿਕਾਰਡ ਮੁਤਾਬਕ ਮਨਜੀਤ ਸਿੰਘ ਗੈਰਕਾਨੂੰਨੀ ਪ੍ਰਵਾਸੀ ਹੈ ਜੋ ਅਕਤੂਬਰ 2023 ਵਿਚ ਐਰੀਜ਼ੋਨਾ ਦੇ ਰਸਤੇ ਅਮਰੀਕਾ ਦਾਖ਼ਲ ਹੋਇਆ। ਬਾਰਡਰ ਪੈਟਰੋਲ ਅਫ਼ਸਰਾਂ ਨੇ ਉਸ ਨੂੰ ਹਿਰਾਸਤ ਵਿਚ ਲੈਂਦਿਆਂ ਪੈਰੋਲ ’ਤੇ ਰਿਹਾਅ ਕਰ ਦਿਤਾ ਅਤੇ ਜੁਲਾਈ 2024 ਵਿਚ ਮਨਜੀਤ ਸਿੰਘ ਨੇ ਵਰਕ ਪਰਮਿਟ ਦੀ ਅਰਜ਼ੀ ਦਾਇਰ ਕੀਤੀ। ਅਗਸਤ 2024 ਵਿਚ ਉਸ ਨੂੰ ਕੰਮ ਕਰਨ ਦਾ ਕਾਨੂੰਨੀ ਹੱਕ ਮਿਲ ਗਿਆ ਅਤੇ ਇਸੇ ਦੌਰਾਨ ਕੈਲੇਫੋਰਨੀਆ ਤੋਂ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਹਾਸਲ ਕੀਤਾ। ਅਮਰੀਕਾ ਦੇ ਗ੍ਰਹਿ ਸੁਰੱਖਿਆ ਮੰਤਰੀ ਮਾਰਕਵੇਨ ਮੂਲੀਨ ਨੇ ਮਨਜੀਤ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਕਿਹਾ ਕਿ ਭਾਰਤ ਤੋਂ ਆਏ ਗੈਰਕਾਨੂੰਨੀ ਪ੍ਰਵਾਸੀ ਨੂੰ ਸਾਡੇ ਮੁਲਕ ਦੀਆਂ ਸੜਕਾਂ ’ਤੇ ਟਰੱਕ ਚਲਾਉਣ ਦਾ ਹੱਕ ਬਿਲਕੁਲ ਨਹੀਂ ਪਰ ਜੋਅ ਬਾਇਡਨ ਦੀ ਸਰਕਾਰ ਵੇਲੇ ਅਜਿਹੇ ਲੋਕਾਂ ਨੂੰ ਨਾ ਸਿਰਫ਼ ਕੰਮ ਕਰਨ ਦਾ ਹੱਕ ਮਿਲਿਆ ਸਗੋਂ ਕੈਲੇਫ਼ੋਰਨੀਆ ਵਰਗੇ ਰਾਜਾਂ ਨੇ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਵੀ ਜਾਰੀ ਕੀਤੇ।ਆਈਸ ਨੇ ਲਾਗੂ ਕੀਤਾ ਡਿਟੇਨਰ, ਜਲਦ ਹੋਵੇਗਾ ਡਿਪੋਰਟ ਓਹਾਇਓ ਦੀ ਅਦਾਲਤ ਮਨਜੀਤ ਸਿੰਘ ਨੂੰ ਜ਼ਮਾਨਤ ਦਿੰਦੀ ਹੈ ਤਾਂ ਆਈਸ ਏਜੰਟ ਉਸ ਨੂੰ ਗ੍ਰਿਫ਼ਤਾਰ ਕਰ ਕੇ ਡਿਟੈਨਸ਼ਨ ਸੈਂਟਰ ਲਿਜਾਣਗੇ ਅਤੇ ਅਮਰੀਕਾ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦਗੀ ਦੇ ਦੋਸ਼ ਹੇਠ ਡਿਪੋਰਟ ਕਰ ਦਿਤਾ ਜਾਵੇਗਾ। ਮਨਜੀਤ ਸਿੰਘ ਦਾ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਫ਼ਲੋਰੀਡਾ ਵਿਚ ਮੁਕੱਦਮਾ ਭੁਗਤ ਰਹੇ ਹਰਜਿੰਦਰ ਸਿੰਘ ਦੇ ਪਹਿਰਾਵੇ ਮਿਲਦੇ ਜੁਲਦੇ ਪਹਿਰਾਵੇ ਵਾਲੇ ਇਕ ਨੌਜਵਾਨ ਦਾ ਪੋਸਟਰ ਤਿਆਰ ਕਰਦਿਆਂ ਟਰੰਪ ਸਰਕਾਰ ਨੇ ਪੰਜਾਬੀਆਂ ਨੂੰ ਸੈਲਫ਼ ਡਿਪੋਰਟ ਹੋਣ ਦਾ ਸੱਦਾ ਦਿਤਾ ਹੈ। ਦੂਜੇ ਪਾਸੇ ਅਮਰੀਕਾ ਵਿਚ 2024 ਦੀਆਂ ਆਮ ਚੋਣਾਂ ਦੌਰਾਨ ਸਿਟੀਜ਼ਨ ਹੋਣ ਦਾ ਦਾਅਵਾ ਕਰਦਿਆਂ ਵੋਟ ਪਾਉਣ ਪੁੱਜੇ ਮੁਕੇਸ਼ ਕੁਮਾਰ ਚੌਧਰੀ ਵਿਰੁੱਧ ਮਿਨੇਸੋਟਾ ਦੀ ਅਦਾਲਤ ਨੇ ਦੋਸ਼ ਤੈਅ ਕਰ ਦਿਤੇ ਜਿਸ ਨੂੰ 10 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਮੁਕੇਸ਼ ਕੁਮਾਰ ਚੌਧਰੀ ਨੇ ਵੋਟਰ ਸਿਗਨੇਚਰ ਸਰਟੀਫ਼ਿਕੇਟ ’ਤੇ ਦਸਤਖ਼ਤ ਕੀਤੇ ਜੋ ਇਸ ਗੱਲ ਦਾ ਸਬੂਤ ਮੰਨਿਆ ਜਾਂਦਾ ਹੈ ਕਿ ਵੋਟ ਪਾਉਣ ਵਾਲਾ ਅਮਰੀਕਾ ਦਾ ਨਾਗਰਿਕ ਹੈ। ਜਸਟਿਸ ਡਿਪਾਰਟਮੈਂਟ ਦੀ ਸਿਵਲ ਰਾਈਟਸ ਡਵੀਜ਼ਨ ਵਿਚ ਸਹਾਇਕ ਅਟਾਰਨੀ ਜਨਰਲ ਹਰਮੀਤ ਕੌਰ ਢਿੱਲੋਂ ਨੇ ਕਿਹਾ ਕਿ ਫ਼ਰਜ਼ੀ ਤਰੀਕੇ ਨਾਲ ਵੋਟ ਪਾਉਣ ਦੇ ਯਤਨ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button