America ਅਤੇ Canada ਵਿਚ 2 ਭਾਰਤੀ ਨੌਜਵਾਨਾਂ ਦੀ ਮੌ.ਤ

ਅਮਰੀਕਾ ਅਤੇ ਕੈਨੇਡਾ ਵਿਚ 2 ਭਾਰਤੀ ਨੌਜਵਾਨਾਂ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਪਹਿਲਾ ਹਾਦਸਾ ਅਮਰੀਕਾ ਦੇ ਓਹਾਇਓ ਸੂਬੇ ਵਿਚ ਵਾਪਰਿਆ ਜਿਥੇ ਇਕ ਬੇਕਾਬੂ ਕਾਰ ਨੇ ਪੈਦਲ ਜਾ ਰਹੇ ਭਾਰਤੀ ਵਿਦਿਆਰਥੀ ਨੂੰ ਦਰੜ ਦਿਤਾ ਅਤੇ 21 ਸਾਲਾ ਸਰੋਸ਼ ਸੇਠ ਮੌਕੇ ’ਤੇ ਹੀ ਦਮ ਤੋੜ ਗਿਆ। ਓਹਾਇਓ ਸਟੇਟ ਯੂਨੀਵਰਸਿਟੀ ਵਿਚ ਨਿਊਰੋ ਸਾਇੰਸ ਦਾ ਵਿਦਿਆਰਥੀ ਸਰੋਸ਼ ਸੇਠ ਸਾਈਡ ਵੌਕ ’ਤੇ ਜਾ ਰਿਹਾ ਸੀ ਜਦੋਂ ਇਕ ਤੇਜ਼ ਰਫ਼ਤਾਰ ਫ਼ੌਰਡ ਮਸਟੈਂਗ ਰੈਡ ਲਾਈਟ ਦੀ ਉਲੰਘਣਾ ਕਰਦਿਆਂ ਅੱਗੇ ਵਧੀ ਅਤੇ ਦੋ ਪੈਦਲ ਰਾਹਗੀਰਾਂ ਨੂੰ ਦਰੜ ਦਿਤਾ। ਡਰਾਈਵਰ ਗੱਡੀ ਤੋਂ ਪੂਰੀ ਤਰ੍ਹਾਂ ਕੰਟਰੋਲ ਗੁਆ ਚੁੱਕਾ ਸੀ ਜਿਸ ਨੇ ਅੱਗੇ ਜਾ ਕੇ ਕਈ ਹੋਰ ਗੱਡੀਆਂ ਨੂੰ ਟੱਕਰ ਮਾਰੀ।ਸਰੋਸ਼ ਸੇਠ ਨੇ ਓਹਾਇਓ ਵਿਚ ਸੜਕ ਹਾਦਸੇ ਦੌਰਾਨ ਦਮ ਤੋੜਿਆ ਫ਼ਿਲਹਾਲ ਦੂਜੇ ਰਾਹਗੀਰ ਦੀ ਹਾਲਤ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਗੱਡੀਆਂ ਵਿਚ ਸਵਾਰ ਕੁਝ ਲੋਕਾਂ ਦੇ ਮਾਮੂਲੀ ਜ਼ਖ਼ਮੀ ਹੋਣ ਦੀ ਰਿਪੋਰਟ ਹੈ। ਸ਼ਰਾਬ ਦੇ ਨਸ਼ੇ ਵਿਚ ਟੱਲੀ ਫ਼ੌਰਡ ਮਸਟੈਂਗ ਦੇ ਡਰਾਈਵਰ ਨੂੰ ਵੀ ਹਸਪਤਾਲ ਲਿਜਾਇਆ ਗਿਆ ਅਤੇ ਇਸ ਵੇਲੇ ਪੁਲਿਸ ਹਿਰਾਸਤ ਵਿਚ ਦੱਸਿਆ ਜਾ ਰਿਹਾ ਹੈ। ਓਹਾਇਓ ਸਟੇਟ ਯੂਨੀਵਰਸਿਟੀ ਨੇ ਸਰੋਸ਼ ਸੇਠ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਇਕ ਬਿਹਤਰੀਲ ਫੁੱਟਬਾਲ ਖਿਡਾਰੀ ਵੀ ਸੀ ਜੋ ਈਗਲਜ਼ ਫੁੱਟਬਾਲ ਟੀਮ ਵੱਲੋਂ ਖੇਡਿਆ। ਉਧਰ, ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਨਾਲ ਸਬੰਧਤ ਮਹਿਕਪ੍ਰੀਤ ਸਿੰਘ ਕੈਨੇਡਾ ਵਿਚ ਸਦੀਵੀ ਵਿਛੋੜਾ ਦੇ ਗਿਆ ਜਿਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਕਰਜ਼ਾ ਚੁੱਕ ਕੇ ਮਹਿਕਪ੍ਰੀਤ ਨੂੰ ਕੈਨੇਡਾ ਭੇਜਿਆ ਪਰ ਅਣਹੋਣੀ ਨੇ ਬਜ਼ੁਰਗ ਔਰਤ ਦੀ ਜ਼ਿੰਦਗੀ ਵਿਚ ਸਦਾ ਵਾਸਤੇ ਹਨੇਰਾ ਕਰ ਦਿਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




