Breaking NewsD5 specialEntertainmentNewsTop News

Akshay Kumar ਨਹੀਂ ਕਰਦੇ 100 ਦਿਨ ਤੋਂ ਜ਼ਿਆਦਾ ਇੱਕ ਫਿਲਮ ‘ਚ ਕੰਮ

ਮੁੰਬਈ : Akshay Kumar ਬਾਲੀਵੁਡ ਦੇ ਸਭ ਤੋਂ ਵਿਅਸਤ ਅਦਕਾਰਾਂ ਵਿੱਚੋਂ ਇੱਕ ਹਨ। Akshay Kumar  ਸਾਲ ਭਰ ’ਚ ਕਈ ਫ਼ਿਲਮਾਂ ਕਰਦੇ ਹਨ। ਇਸੇ ਕਾਰਨ ਉਹ ਦਰਸ਼ਕਾਂ ਦੇ ਦਿਲ ਤੇ ਦਿਮਾਗ ’ਚੋਂ ਕਦੇ ਨਹੀਂ ਨਿਕਲਦੇ। ਅਕਸ਼ੇ ਕੋਲ ਅੱਜ ਦੇ ਸਮੇਂ ’ਚ ਢੇਰ ਸਾਰੇ ਵੱਡੇ ਪ੍ਰੋਜੈਕਟਸ ਹਨ। ਅਜਿਹੇ ’ਚ ਉਨ੍ਹਾਂ ਦੱਸਿਆ ਕਿ ਉਹ ਸਿਰਫ ਉਨ੍ਹਾਂ ਫ਼ਿਲਮਾਂ ’ਚ ਕੰਮ ਕਰਦੇ ਹਨ, ਜੋ ਕੰਟਰੋਲ ਬਜਟ ਤੇ ਟਾਈਮ ਲਿਮਟ ਨਾਲ ਆਉਂਦੀਆਂ ਹਨ।

ਗਾਂਧੀ ਪਰਿਵਾਰ ’ਤੇ ਭੜਕਿਆ ਧੀਮਾਨ, ਖੋਲ੍ਹਿਆ ਮੋਰਚਾ, ਪੰਜਾਬ ਕਾਂਗਰਸ ਦੇ ਲੀਡਰ ਵੀ ਖੜਕਾਏ | D5 Channel Punjabi

ਅਕਸ਼ੇ ਕੁਮਾਰ ਨੇ ਕਿਹਾ ਕਿ ਫ਼ਿਲਮਾਂ ਦਾ ਬਜਟ ਉਨ੍ਹਾਂ ਲਈ ਅਹਿਮ ਗੱਲ ਹੈ। ਇਕ ਇੰਟਰਵਿਊ ’ਚ ਅਕਸ਼ੇ ਕੁਮਾਰ ਕਹਿੰਦੇ ਹਨ, ‘ਮੈਂ ਇਸ ਗੱਲ ਨੂੰ ਬਹੁਤ ਮੰਨਦਾ ਹਾਂ ਕਿ ਬਜਟ ਹਿੱਟ ਤਾਂ ਫ਼ਿਲਮ ਹਿੱਟ। ਮੈਂ ਕਦੇ ਪੈਸੇ ਬਰਬਾਦ ਨਹੀਂ ਕੀਤੇ ਤੇ ਹਮੇਸ਼ਾ ਲੋਕਾਂ ਦੇ ਸਮੇਂ ਦੀ ਇੱਜ਼ਤ ਕੀਤੀ ਹੈ। ਮੈਂ ਇਸ ਗੱਲ ਦਾ ਖ਼ਾਸ ਧਿਆਨ ਰੱਖਦਾ ਹਾਂ ਕਿ ਆਪਣੇ ਕੋ-ਸਟਾਰਸ ਤੇ ਕਰਿਊ ਦੇ ਸਮੇਂ ਦੀ ਇੱਜ਼ਤ ਕਰਾਂ ਤਾਂ ਕਿ ਸਮਾਂ ਮੇਰੀ ਇੱਜ਼ਤ ਕਰ ਸਕੇ।’

Khabran Da Sira : ਸਹੁੰ ਚੁੱਕਣ ਤੋਂ ਪਹਿਲਾਂ ‘Bhagwant Mann’ ਦਾ ਐਕਸ਼ਨ, DGP ਨੂੰ ਦਿੱਤੇ ਆਰਡਰ,ਕਸੂਤੇ ਫਸਾਏ ਮੰਤਰੀ

ਇਕ ਫ਼ਿਲਮ ’ਚ ਕੰਮ ਕਰਨ ਦਾ ਆਪਣਾ ਕ੍ਰਾਏਟੀਰੀਆ ਵੀ ਅਕਸ਼ੇ ਨੇ ਸਾਂਝਾ ਕੀਤਾ। ਉਨ੍ਹਾਂ ਕਿਹਾ, ‘ਇਕ ਇਨਸਾਨ 45-50 ਦਿਨਾਂ ਤੋਂ ਜ਼ਿਆਦਾ ਇਕ ਫ਼ਿਲਮ ਨੂੰ ਨਹੀਂ ਦੇ ਸਕਦਾ ਤੇ ਜੇਕਰ ਤੁਸੀਂ ਇਸ ਟਾਈਮ ਸਪੈਨ ’ਚ ਫ਼ਿਲਮ ਸ਼ੂਟ ਕਰ ਲੈਂਦੇ ਹੋ ਤਾਂ ਤੁਹਾਡਾ ਬਜਟ ਕੰਟਰੋਲ ’ਚ ਰਹਿੰਦਾ ਹੈ। ਮੈਂ ਅਜਿਹੀ ਫ਼ਿਲਮ ’ਚ ਕੰਮ ਨਹੀਂ ਕਰ ਸਕਦਾ, ਜਿਸ ’ਚ 100 ਤੋਂ ਵੱਧ ਦਿਨਾਂ ਦੀ ਸ਼ੂਟਿੰਗ ਕਰਨੀ ਪਵੇ।’ ਅਕਸ਼ੇ ਕੁਮਾਰ ਨੇ ਕਿਹਾ ਕਿ ਉਹ ਮੈਥਡ ਅਦਾਕਾਰ ਨਹੀਂ ਹਨ। ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਲੋਕਾਂ ’ਚੋਂ ਨਹੀਂ ਹਾਂ, ਜੋ ਆਪਣੇ ਆਪ ਨੂੰ ਇਕ ਕਮਰੇ ’ਚ ਬੰਦ ਕਰ ਲੈਂਦੇ ਹਨ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button