Breaking NewsD5 specialIndiaNewsTop News

ਸਿਹਤ ਮੰਤਰੀ ਬਦਲੇ ਜਾਣ ‘ਤੇ Rahul Gandhi ਨੇ ਕੱਸਿਆ ਤੰਜ਼, ‘ਹੁਣ ਟੀਕਿਆਂ ਦੀ ਕਮੀ ਨਹੀਂ ਹੋਵੇਗੀ’

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਸਿਹਤ ਮੰਤਰੀ ਦੇ ਅਹੁਦੇ ਤੋਂ ਡਾ.ਹਰਸ਼ਵਰਧਨ ਨੂੰ ਹਟਾਏ ਜਾਣ ਅਤੇ ਮਨਸੁਖ ਮਾਂਡਵੀਆ ਨੂੰ ਇਹ ਜ਼ਿੰਮੇਵਾਰੀ ਸੌਂਪੇ ਜਾਣ ਨੂੰ ਲੈ ਕੇ ਵੀਰਵਾਰ ਨੂੰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸਦਾ ਮਤਲੱਬ ਹੈ ਕਿ ਹੁਣ ਦੇਸ਼ ‘ਚ ਟੀਕਿਆਂ ਦੀ ਕਮੀ ਨਹੀਂ ਹੋਵੇਗੀ। ਉਨ੍ਹਾਂ ਨੇ ‘ਚੇਂਜ’ ਹੈਸ਼ਟੈਗ ਨਾਲ ਟਵੀਟ ਕੀਤਾ, ‘‘ਇਸਦਾ ਮਤਲੱਬ ਹੈ ਕਿ ਹੁਣ ਟੀਕਿਆਂ ਦੀ ਹੋਰ ਕਮੀ ਨਹੀਂ ਹੋਵੇਗੀ।’’

🔴LIVE| ਮੋਦੀ ਦੇ ਖ਼ਾਸ ਬੰਦਿਆਂ ਨੇ ਛੱਡਿਆ ਸਾਥ! ਕਿਸਾਨਾਂ ਨੇ ਕਰਲੇ ਟਰੈਕਟਰ ਸਟਾਰਟ !

ਭਾਜਪਾ ਬੁਲਾਰੇ ਗੌਰਵ ਭਾਟੀਆ ਨੇ ਰਾਹੁਲ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਗੈਰ-ਜ਼ਿੰਮੇਵਾਰ ਹਨ ਅਤੇ ਬਿਨ੍ਹਾਂ ਕਿਸੇ ਵਜ੍ਹਾ ਤੋਂ ਆਲੋਚਨਾ ਕਰਦੇ ਹਨ। ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਕਿਹਾ ਕਿ ਨਵੇਂ ਸਿਹਤ ਮੰਤਰੀ ਦਾ ਪਹਿਲਾਂ ਕੰਮ ਦੇਸ਼ ਵਿਚ ਟੀਕਿਆਂ ਦੀ ਉੱਚਿਤ ਸਪਲਾਈ ਯਕੀਨੀ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਨਵੇਂ ਸਿਹਤ ਮੰਤਰੀ ਦਾ ਪਹਿਲਾ ਕੰਮ ਇਹ ਯਕੀਨੀ ਕਰਨਾ ਹੋਵੇਗਾ ਕਿ ਟੀਕਿਆਂ ਦੀ ਉੱਚਿਤ ਸਪਲਾਈ ਹੋਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button