ਕੋਰੋਨਾ ਦੀ ਚਪੇਟ ‘ਚ ਆਇਆ ਅਕਾਲੀ ਦਲ ਦਾ ਇਹ ਵਿਧਾਇਕ

ਲੁਧਿਆਣਾ : ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕਾਂਗਰਸ ਦੇ ਨਾਲ ਅਕਾਲੀ ਦਲ ਦੇ ਵਿਧਾਇਕਾਂ ‘ਚ ਕੋਰੋਨਾ ਪੋਜ਼ੀਟਿਵ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅਕਾਲੀ ਦਲ ਦੇ ਦੂਜੇ ਵਿਧਾਇਕ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ, ਮੁਲਾਂਪੁਰ ਦਾਖ਼ਾ ਤੋਂ ਵਿਧਾਇਕ ਮਨਪ੍ਰੀਤ ਇਆਲੀ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਐਕਾਉਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਮੈਂ ਖ਼ੁਦ ਨੂੰ ਕੁਆਰਨਟਾਈਨ ਕਰ ਲਿਆ ਹੈ ਅਤੇ ਜਲਦ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗਾ।
🔴 LIVE 🔴ਖਾਲਿਸਤਾਨ ਦੇ ਨਾਮ ‘ਤੇ ਪੰਜਾਬ ‘ਚ ਵੱਡੇ ਕਾਂਡ! ਪੰਜਾਬ ‘ਤੇ ਚਾਰੋ ਪਾਸੋਂ ਹੋਏ ਹਮਲੇ! ਨਹੀਂ ਟਲਦਾ ਬਾਜਵਾ,
ਇਸ ਤੋਂ ਪਹਿਲਾਂ ਬਟਾਲਾ ਤੋਂ ਅਕਾਲੀ ਦਲ ਦੇ ਵਿਧਾਇਕ ਲਖਬੀਰ ਸਿੰਘ ਲੋਧੀ ਨੰਗਲ ਦਾ ਵੀ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਸੀ।ਪੰਜਾਬ ਵਿਧਾਨਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦਾ ਕੋਰੋਨਾ ਟੈਸਟ ਪੋਜ਼ੀਟਿਵ ਆਇਆ ਹੈ। ਭੱਟੀ ਨੇ 15 ਅਗਸਤ ਨੂੰ ਫ਼ਰੀਦਕੋਟ ਵਿੱਚ ਕੌਮੀ ਝੰਡਾ ਫਹਿਰਾਇਆ ਸੀ। ਇਸ ਦੌਰਾਨ ਸਮਾਗਮ ਦੌਰਾਨ ਉਹ ਜਿਸ-ਜਿਸ ਸ਼ਖ਼ਸ ਦੇ ਸੰਪਰਕ ਵਿੱਚ ਆਏ ਸਨ ਉਨ੍ਹਾਂ ਸਭ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ। ਇਸ ਦੇ ਨਾਲ ਅਜਾਇਬ ਸਿੰਘ ਭੱਟੀ ਦੇ ਪਰਿਵਾਰ ਦਾ ਵੀ ਕੋਰੋਨਾ ਟੈਸਟ ਕਰਵਾਇਆ ਜਾਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




