NationalTop News

Air India ਦੀ ਫਲਾਈਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਰੋਕੀ ਗਈ ਉਡਾਉਣ

ਏਅਰ ਇੰਡੀਆ ਦੇ ਜਹਾਜ਼ ਨੂੰ ਬੰਬ ਦੀ ਧਮਕੀ ਮਿਲੀ ਹੈ। ਇਹ ਫਲਾਈਟ ਮੁੰਬਈ ਤੋਂ ਤਿਰੂਵਤਪੁਰਮ ਜਾ ਰਹੀ ਸੀ। ਫਲਾਈਟ ਏਅਰਪੋਰਟ ‘ਤੇ ਸੁਰੱਖਿਅਤ ਉਤਰ ਗਈ ਹੈ। ਇਸ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਹਵਾਈ ਅੱਡੇ ‘ਤੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਏਅਰ ਇੰਡੀਆ ਦੀ ਫਲਾਈਟ 657 ਤਿਰੂਵਨੰਤਪੁਰਮ ਏਅਰਪੋਰਟ ‘ਤੇ ਲੈਂਡ ਕਰ ਦਿੱਤੀ ਗਈ ਹੈ। ਇਸ ਫਲਾਈਟ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਜਹਾਜ਼ ਵਿੱਚ ਕੁੱਲ 165 ਯਾਤਰੀ ਸਵਾਰ ਸਨ। ਜਹਾਜ਼ ‘ਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਸਪੈਸ਼ਲ ਪੁਲਿਸ ਫੋਰਸ ਨੇ ਜਹਾਜ਼ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੰਬ ਸਕੁਐਡ ਇਸ ਦੀ ਜਾਂਚ ਕਰੇਗੀ। ਜਹਾਜ਼ ਨੂੰ ਆਈਸੋਲੇਸ਼ਨ ਬੇਅ ‘ਚ ਰੱਖਿਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button