IndiaTop News

‘AAP’ in Gujarat Assembly Election : ਕੇਜਰੀਵਾਲ ਅੱਜ ਗੁਜਰਾਤ ਚੋਣਾਂ ਲਈ CM ਚੇਹਰੇ ਦਾ ਕਰਨਗੇ ਐਲਾਨ

ਅਹਿਮਦਾਬਾਦ : ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਅਗਲੇ ਮਹੀਨੇ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਨਾਂ ਦਾ ਅੱਜ ਐਲਾਨ ਕਰਨਗੇ। ਉਨ੍ਹਾਂ ਕਿਹਾ ਕਿ ਉਮੀਦਵਾਰ ਦਾ ਨਾਂ ਸੂਬੇ ਦੇ ਲੋਕਾਂ ਵੱਲੋਂ ਪਾਰਟੀ ਨੂੰ ਸੌਂਪੀ ਗਈ ਰਾਇ ਦੇ ਆਧਾਰ ’ਤੇ ਤੈਅ ਕੀਤਾ ਜਾਵੇਗਾ। ਪਾਰਟੀ ਦੇ ਸੂਤਰਾਂ ਨੇ ਇਕ ਨਿਊਜ਼ ਇੰਜੇਸੀ ਨੂੰ ਦੱਸਿਆ ਕਿ ‘ਆਪ’ ਵੱਲੋਂ ਚੋਟੀ ਦੇ ਅਹੁਦੇ ਦੀ ਦੌੜ ਵਿੱਚ ਸ਼ਾਮਲ ਲੋਕਾਂ ਵਿੱਚ ਇਸ ਦੀ ਸੂਬਾ ਇਕਾਈ ਦੇ ਪ੍ਰਧਾਨ ਗੋਪਾਲ ਇਟਾਲੀਆ, ਕੌਮੀ ਜਨਰਲ ਸਕੱਤਰ ਇਸੂਦਨ ਗਾਧਵੀ ਅਤੇ ਜਨਰਲ ਸਕੱਤਰ ਮਨੋਜ ਸੋਰਤੀਹਿਆ ਸ਼ਾਮਲ ਹਨ।

Faridkot : ਆਹ ਦੇਖ ਲਓ ਨਹੀਂ ਟਲਦੇ Kisan, ਸਪੀਕਰ ਦੇ ਪਿੰਡ ‘ਚ ਪਾਤਾ ਗਾਹ, ਹੁਣ ਕੀ ਕਰੂ ਸਰਕਾਰ ?

ਪਾਰਟੀ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸ਼੍ਰੀ ਕੇਜਰੀਵਾਲ ਨਾਮ ਦਾ ਐਲਾਨ ਕਰਨ ਲਈ ਸ਼ੁੱਕਰਵਾਰ ਨੂੰ ਅਹਿਮਦਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨ ਵਾਲੇ ਹਨ। ਪਿਛਲੇ ਹਫ਼ਤੇ, ਸ੍ਰੀ ਕੇਜਰੀਵਾਲ ਨੇ ਲੋਕਾਂ ਨੂੰ ਐਸਐਮਐਸ, ਵਟਸਐਪ, ਵੌਇਸ ਮੇਲ ਅਤੇ ਈ-ਮੇਲ ਰਾਹੀਂ ਪਾਰਟੀ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਉਹ ਰਾਜ ਵਿੱਚ ਪਾਰਟੀ ਵੱਲੋਂ ਮੁੱਖ ਮੰਤਰੀ ਉਮੀਦਵਾਰ ਕਿਸ ਨੂੰ ਹੋਣਾ ਚਾਹੀਦਾ ਹੈ, ਇਸ ਬਾਰੇ ਆਪਣੇ ਵਿਚਾਰ ਦੇਣ।

Firozpur Jail News : ਕੈਦੀਆਂ ਦਾ ਕਾਰਨਾਮਾ, ਬੈਰਕਾਂ ‘ਚ ਲਈ ਬੈਠੇ ਸੀ ਖ਼ਤਰਨਾਕ ਚੀਜ਼ ! | D5 Channel Punjabi

ਉਨ੍ਹਾਂ ਕਿਹਾ ਸੀ ਕਿ ਲੋਕ 3 ਨਵੰਬਰ ਸ਼ਾਮ ਤੱਕ ਆਪਣੇ ਵਿਚਾਰ ਪੇਸ਼ ਕਰ ਸਕਦੇ ਹਨ ਅਤੇ ਉਨ੍ਹਾਂ ਦੇ ਵਿਚਾਰਾਂ ਦੇ ਆਧਾਰ ‘ਤੇ ਅਗਲੇ ਦਿਨ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ। 1 ਅਤੇ 5 ਦਸੰਬਰ ਨੂੰ 182 ਮੈਂਬਰੀ ਗੁਜਰਾਤ ਵਿਧਾਨ ਸਭਾ ਲਈ ਅਗਲੇ ਮਹੀਨੇ ਦੋ ਪੜਾਵਾਂ ਵਿੱਚ ਚੋਣਾਂ ਹੋਣਗੀਆਂ। ਜਦੋਂ ਕਿ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button