ਅੰਬੇਡਕਰ ਜੈਅੰਤੀ ‘ਤੇ ਸਿੱਧੂ ਨੇ ਚੁੱਕਿਆ ਕਿਸਾਨ ਮਜ਼ਦੂਰਾਂ ਦਾ ਮੁੱਦਾ, ‘ਇਹਨਾਂ ਦੀ ਵੀ ਵਧਣੀ ਚਾਹੀਦੀ ਹੈ income’
ਚੰਡੀਗੜ੍ਹ : ਡਾ . ਅੰਬੇਡਕਰ ਦੀ ਜੈਅੰਤੀ ‘ਤੇ ਨਵਜੋਤ ਸਿੰਘ ਸਿੱਧੂ ਨੇ ਕਿਸਾਨ ਮਜ਼ਦੂਰਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਬਾਰੇ ‘ਚ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਕਿਸਾਨ ਮਜ਼ਦੂਰਾਂ ਦੀ ਲੇਬਰ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ ਹੈ, ਜੋ ਆਪਣੀ ਨਹੀਂ ਦੂਸਰਿਆਂ ਦੀ ਜ਼ਮੀਨ ‘ਤੇ ਕੰਮ ਕਰ ਰਹੇ ਹਨ। ਜੋ ਆਪਣੀ ਆਵਾਜ਼ ਖੁਦ ਨਹੀਂ ਬਣ ਸਕਦੇ, ਸਾਨੂੰ ਉਨ੍ਹਾਂ ਦੀ ਆਵਾਜ਼ ਬਨਣਾ ਚਾਹੀਦਾ ਹੈ। ਮੈਂ 32 ਫ਼ੀਸਦੀ ਦਲਿਤਾਂ ਦੀ ਗੱਲ ਕਰ ਰਿਹਾ ਹਾਂ, ਜੋ 2011 ਦੇ ਸੈਂਸੇਕਸ ‘ਚ ਸਨ ਅਤੇ ਉਨ੍ਹਾਂ ਦੇ ਕੋਲ ਸਿਰਫ 2 ਫੀਸਦੀ ਜ਼ਮੀਨ ਹੈ। ਉਹ ਤਾਂ ਦਿੱਲੀ ਜਾ ਕੇ ਪ੍ਰਦਰਸ਼ਨ ਕਰਨ ਦੀ ਆਰਥਿਕ ਤਾਕਤ ਵੀ ਨਹੀਂ ਰੱਖਦੇ।
🔴LIVE| ਕਿਸਾਨਾਂ ਨੇ ਕੀਤਾ ਵੱਡਾ ਐਲਾਨ, ਹੁਣ ਜਿੱਤ ਪੱਕੀ!ਭਾਜਪਾ ‘ਚ ਪਈ ਫੁੱਟ! ਵੱਡਾ ਮੰਤਰੀ ਹੋਇਆ ਭਾਜਪਾ ਨਾਲ ਗੁੱਸੇ!
ਸਿੱਧੂ ਨੇ ਕਿਹਾ ਕਿ ਜਦੋਂ ਤੱਕ ਅਸੀ ਕਿਸਾਨ ਮਜ਼ਦੂਰਾਂ ਦੀ ਆਮਦਨ ਨਹੀਂ ਵਧਾਉਂਦੇ ਉਦੋਂ ਤੱਕ ਅਸੀ ਕਿਵੇਂ ਕਹਿ ਸਕਦੇ ਹਾਂ ਕਿ ਅਸੀਂ ਕਿਸਾਨੀ ਦੀ ਮਦਦ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ 50 ਫ਼ੀਸਦੀ ਆਬਾਦੀ ਕਿਸਾਨੀ ‘ਚ ਕੰਮ ਕਰ ਰਹੀ ਹੈ। ਉਥੇ ਹੀ 15 ਫ਼ੀਸਦੀ ਜੀਡੀਪੀ ਕਿਸਾਨੀ ਤੋਂ ਨਿਕਲਦੀ ਹੈ। ਕਿਸਾਨੀ ਦਾ ਸਿੱਧਾ ਨਾਤਾ ਆਨਾਜ ਦੇ ਨਾਲ ਹੈ। 92 ਫ਼ੀਸਦੀ ਲੇਬਰ ਇਨਫਾਰਮਲ ਹੈ। ਕੋਈ 200 ਲੈਂਦਾ ਹੈ ਤੇ ਕੋਈ 300। ਉਨ੍ਹਾਂ ਨੇ ਕਿਹਾ ਕਿ ਜੇਕਰ ਦੇਸ਼ ‘ਚ ਤਰੱਕੀ ਕਰਨੀ ਹੈ ਤਾਂ ਉਹ ਕਿਸਾਨੀ ਦੇ ਜ਼ਰੀਏ ਹੋ ਸਕਦੀ ਹੈ, ਮੈਨਿਊਫੈਕਚਰਿੰਗ ਦੇ ਨਾਲ ਨਹੀ। ਐਗਰੀਕਲਚਰ ਦੀ ਨੀਤੀ ਸ਼ਾਸਤਰ ਦੇ ਨਾਲ ਅਜਿਹਾ ਕੀਤਾ ਜਾ ਸਕਦਾ ਹੈ।
On this auspicious day of Baba Saheb Bhim Rao Ambedkar Ji’s Jayanti … I bow my head in reverence to the great architect of Our Constitution 🙏🏼
Path to Punjab’s glory & Sustainable Agriculture is paved by Rights of Dalits & Landless Farm Labour – 36% Dalits own only 2% Land … pic.twitter.com/AVdx0eBmNd
— Navjot Singh Sidhu (@sherryontopp) April 14, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.