SportsBreaking NewsD5 specialIndiaNewsTop News

Sachin Tendulkar ਨੇ ਕੋਰੋਨਾ ਨੂੰ ਦਿੱਤੀ ਮਾਤ

ਨਵੀਂ ਦਿੱਲੀ : ਕੋਵਿਡ – 19 ਵਾਇਰਸ ਨਾਲ ਸਥਾਪਤ ਹੋਣ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਹੋਏ ਪੂਰਵ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਵੀਰਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਦੇ ਜ਼ਰੀਏ ਦਿੱਤੀ ਕਿ ਉਹ ਹਸਪਤਾਲ ਤੋਂ ਘਰ ਆ ਗਏ ਹਨ। ਪੂਰਵ ਕ੍ਰਿਕਟਰ ਨੇ ਹਸਪਤਾਲ ਦੇ ਸਟਾਫ ਨੂੰ ਧੰਨਵਾਦ ਕਿਹਾ ਅਤੇ ਦੱਸਿਆ ਕਿ ਉਹ ਆਇਸਲੈਸ਼ਨ ‘ਚ ਰਹਿਕੇ ਆਰਾਮ ਕਰਨਗੇ। ਮੇਰੇ ਸਿਹਤ ਲਈ ਦੁਆ ਅਤੇ ਅਰਦਾਸ ਕਰਨ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਗਾ। ਮੈਂ ਮੇਡੀਕਲ ਸਟਾਫ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰਾ ਧਿਆਨ ਰੱਖਿਆ ਅਤੇ ਇਸ ਮੁਸ਼ਕਲ ਹਾਲਾਤਾਂ ‘ਚ ਪਿਛਲੇ ਇੱਕ ਸਾਲ ਤੋਂ ਲਗਾਤਾਰ ਕੰਮ ਕਰ ਰਹੇ ਹਨ।”

 

ਕ੍ਰਿਕੇਟ ਦੇ ਜਾਣੇ ਮਾਣੇ ਤੇਂਦੁਲਕਰ 7 ਮਾਰਚ ਨੂੰ ਕੋਵਿਡ – 19 ਪੌਜ਼ੀਟਿਵ ਹੋਏ ਸਨ ਅਤੇ ਉਸ ਦੇ ਕੁੱਝ ਦਿਨ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਹੋਣਾ ਪਿਆ।2 ਅਪ੍ਰੈਲ ਨੂੰ ਕੀਤੇ ਇੱਕ ਟਵੀਟ ਵਿੱਚ ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਉਨ੍ਹਾਂ ਨੇ ਲਿਖਿਆ ਸੀ, “ਤੁਹਾਡੀ ਅਰਦਾਸ ਅਤੇ ਸ਼ੁਭਕਾਮਨਾਵਾਂ ਲਈ ਧੰਨਵਾਦ। ਮੈਡੀਕਲ ਮਾਹਿਰਾਂ ਦੀ ਸਲਾਹ ਅਤੇ ਸਾਵਧਾਨੀ ਦੇ ਕਾਰਨ ਮੈਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੈਂ ਕੁੱਝ ਦਿਨਾਂ ਵਿੱਚ ਘਰ ਵਾਪਸ ਆ ਜਾਵਾਂਗਾ। ਤੁਸੀ ਸਾਰੇ ਆਪਣਾ ਧਿਆਨ ਰੱਖੋ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button