Breaking NewsD5 specialInternationalNewsTop News

ਨਾਈਜੀਰੀਆ ਦੀ ਜੇਲ੍ਹ ‘ਤੇ ਹਮਲਾ, ਇਕੱਠੇ ਭੱਜੇ 2 ਹਜ਼ਾਰ ਕੈਦੀ

ਨਾਈਜੀਰੀਆ : ਨਾਈਜੀਰੀਆ ਦੇ ਦੱਖਣ – ਪੂਰਬੀ ਇਲਾਕੇ ‘ਚ ਬੰਦੂਕਧਾਰੀਆਂ ਨੇ ਪੁਲਿਸ ਅਤੇ ਫੌਜ ਦੀਆਂ ਇਮਾਰਤਾਂ ‘ਤੇ ਹਮਲਾ ਕੀਤਾ, ਜਿਸ ਤੋਂ ਬਾਅਦ ਉੱਥੇ ਸਥਿਤ ਇੱਕ ਜੇਲ੍ਹ ਤੋਂ ਕਰੀਬ 2 ਹਜ਼ਾਰ ਫਰਾਰ ਹੋ ਗਏ। ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਹਮਲੇ ਤੋਂ ਬਾਅਦ ਕਈ ਕੈਦੀ ਜੇਲ੍ਹ ਤੋਂ ਭੱਜ ਗਏ ।ਸਥਾਨਕ ਵਿਅਕਤੀ ਅਨੁਸਾਰ  ਹਮਲਾ ਓਵੇਰੀ ਸ਼ਹਿਰ ‘ਚ ਸੋਮਵਾਰ ਤੜਕੇ ਹੋਇਆ ਅਤੇ ਦੋ ਘੰਟੇ ਤੱਕ ਜਾਰੀ ਰਿਹਾ।  ਅਧਿਕਾਰੀਆਂ ਨੇ ਦੱਸਿਆ ਕਿ ਬੰਦੂਕਧਾਰੀਆਂ ਨੇ ਉਸੇ ਦੌਰਾਨ ਕਈ ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾਇਆ।

ਮੌਸਮ ਵਿਭਾਗ ਦੀ ਚੇਤਾਵਨੀ! ਕਿਉਂ ਲੱਗ ਰਿਹੈ ਲੋਕਾਂ ਨੂੰ ਕਰੰਟ ?ਵੀਡੀਓ ‘ਚ ਸੱਚ ਆਇਆ ਸਾਹਮਣੇ, ਸੁਣ ਕੇ ਉੱਡ ਜਾਣਗੇ ਤੋਤੇ!

ਹਮਲੇ ਦੀ ਜ਼ਿੰਮੇਵਾਰੀ ਕਿਸੇ ਸੰਗਠਨ ਨੇ ਨਹੀਂ ਲਈ, ਪਰ ਨਾਈਜੀਰੀਆ ਦੇ ਪੁਲਿਸ ਇੰਸਪੈਕਟਰ ਜਨਰਲ ਨੇ ਵੱਖਵਾਦੀਆਂ ਨੂੰ ਇਸਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ। ਇਸ ਜੇਲ੍ਹ ‘ਚ ਕਰੀਬ 18 ਸੌ ਤੋਂ ਜ਼ਿਆਦਾ ਕੈਦੀ ਸਨ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦੁ ਬੁਹਾਰੀ ਇਸ ਸਮੇਂ ਸਿਹਤ ਸਬੰਧੀ ਕਾਰਨਾਂ ਕਾਰਨ 2 ਹਫਤਿਆਂ ਲਈ ਲੰਦਨ ‘ਚ ਹਨ ਅਤੇ ਉਨ੍ਹਾਂ ਨੇ ਉਥੋਂ ਹੀ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਹਮਲੇ ਨੂੰ ਅੱਤਵਾਦੀ ਕਾਰਵਾਈ ਕਰਾਰ ਦਿੱਤਾ। ਵਾਰਦਾਤ  ਤੋਂ ਬਾਅਦ ਆਸਪਾਸ ਦੇ ਦੋ ਸ਼ਹਿਰਾਂ ‘ਚ ਕਰਫਿਊ ਲਗਾ ਦਿੱਤਾ ਗਿਆ ਹੈ। ਬੰਦੂਕਧਾਰੀਆਂ ਨੇ ਬੀਤੇ ਮਹੀਨੇ ਘੱਟ ਤੋਂ ਘੱਟ ਛੇ ਪੁਲਿਸ ਵਾਲਿਆਂ ਨੂੰ ਵੀ ਮਾਰ ਦਿੱਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button