SportsBreaking NewsD5 specialInternationalNews

ਪਾਕਿਸਤਾਨ ਫੁੱਟਬਾਲ ‘ਤੇ ਪਾਬੰਦੀ ਲਗਾ ਸਕਦਾ FIFA

ਕਰਾਚੀ : World Football ਦੀ ਸਰਬੋਤਮ ਸੰਸਥਾ FIFA ਪਾਕਿਸਤਾਨ ਫੁੱਟਬਾਲ ‘ਤੇ ਲੰਬੇ ਸਮੇਂ ਲਈ ਪਾਬੰਦੀ ਲਗਾ ਸਕਦਾ ਹੈ ਕਿਉਂਕਿ ਪਿਛਲੀਆਂ ਚੋਣਾਂ ਜਿੱਤਣ ਤੋਂ ਬਾਅਦ ਲਾਹੌਰ ‘ਚ ਨੈਸ਼ਨਲ ਫੈਡਰੇਸ਼ਨ ਦੇ ਹੈੱਡਕੁਆਰਟਰ’ ਤੇ ਕਬਜ਼ਾ ਕਰ ਲਿਆ ਸੀ। ਫੀਫਾ ਨੇ ਇਨ੍ਹਾਂ ਚੋਣਾਂ ਨੂੰ ਆਯੋਗ ਕਰਾਰ ਦਿੱਤਾ। ਵਿਸ਼ਵ ਸੰਸਥਾ ਨੇ ਹੁਣ ਅਸ਼ਫਾਕ ਹੁਸੈਨ ਦੀ ਅਗਵਾਈ ਵਾਲੇ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ (ਪੀ.ਐੱਫ.ਐੱਫ.) ਨੂੰ ਫੁੱਟਬਾਲ ਹਾਊਸ ਨੂੰ ਖਾਲੀ ਕਰਨ ਅਤੇ ਇਸ ਦਾ ਕੰਟਰੋਲ ਅਰੋਨ ਮਲਿਕ ਦੀ ਪ੍ਰਧਾਨਤਾ ਵਾਲੀ ਫੀਫਾ ਕਮੇਟੀ ਨੂੰ ਸੌਂਪਣ ਲਈ ਬੁੱਧਵਾਰ ਤੱਕ ਦਾ ਸਮਾਂ ਦਿੱਤਾ ਹੈ।

ਕਿਸਾਨ ਨੇ ਗਰੇਵਾਲ ਨੂੰ ਦਿੱਤੀ ਸਿੱਧੀ ਧਮਕੀ ! ਭੜਕਿਆ ਹਰਜੀਤ ਗਰੇਵਾਲ ! ਪੈ ਗਿਆ ਨਵਾਂ ਪੰਗਾ !

ਕਮੇਟੀ ਦੇ ਇੱਕ ਮੈਂਬਰ ਨੇ ਮੰਗਲਵਾਰ ਨੂੰ ਕਿਹਾ , ‘‘ਜੇਕਰ ਸਰਕਾਰ ਦੇ ਖੇਡ ਮੰਤਰੀ ਦਖ਼ਲ ਕਰਕੇ ਇਸ ਮਸਲੇ ਦਾ ਹੱਲ ਨਹੀਂ ਕਰਦੇ ਤਾਂ ਫਿਰ ਪਾਕਿਸਤਾਨ ਫੁੱਟਬਾਲ ਨੂੰ ਸਾਰੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਲੰਬੇ ਸਮੇਂ ਲਈ ਪਾਬੰਦੀ ਲਗਾਈ ਜਾ ਸਕਦੀ ਹੈ।” ਉਨ੍ਹਾਂ ਨੇ ਕਿਹਾ ਕਿ ਜੇਕਰ ਫੀਫਾ ਰੋਕ ਲਗਾ ਦਿੰਦਾ ਹੈ ਤਾਂ ਪੀ.ਐੱਫ.ਐੱਫ ਨੂੰ ਵਿਸ਼ਵ ਸੰਸਥਾ ਤੋਂ ਕਿਸੇ ਤਰ੍ਹਾਂ ਦਾ ਅਨੁਦਾਨ ਨਹੀਂ ਮਿਲੇਗਾ ਜਿਸ ਦੇ ਨਾਲ ਦੇਸ਼ ਵਿੱਚ ਇਸ ਖੇਡ ਦੀ ਵਿੱਤੀ ਹਾਲਤ ਖ਼ਰਾਬ ਹੋ ਜਾਵੇਗੀ ਅਤੇ ਵਿਕਾਸ ਪ੍ਰੋਜੈਕਟ ਰੁਕ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button