ਆਮਿਰ ਨੇ ਮੈਨੂੰ ਬਿਲਕੁਲ ਵੀ ਨਹੀਂ ਡਰਾਇਆ : ਐਲੀ ਅਵਰਾਮ
ਮੁੰਬਈ : ਸਵੀਡਿਸ਼-ਗ੍ਰੀਕ ਮੂਲ ਦੀ ਅਦਾਕਾਰਾ ਐਲੀ ਅਵਰਾਮ ਨੂੰ ‘ਹਰ ਫਨ ਮੌਲਾ’ ਗੀਤ ‘ਚ ਬਾਲੀਵੁੱਡ ਸੁਪਰਸਟਾਰ ਆਮਿਰ ਖਾਨ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ ਫਿਲਮ ‘ਕੋਈ ਜਾਣੇ ਨਾ’ ਲਈ ਇਸ ਗੀਤ ਨੂੰ ਆਮਿਰ ਨਾਲ ਫਿਲਮਾਇਆ ਹੈ। ਐਲੀ ਦਾ ਕਹਿਣਾ ਹੈ ਕਿ ਆਮਿਰ ਨੇ ਪੂਰੀ ਸ਼ੂਟਿੰਗ ਦੌਰਾਨ ਕਦੇ ਵੀ ਉਨ੍ਹਾਂ ਨੂੰ ਅਸਹਿਜ ਮਹਿਸੂਸ ਨਹੀਂ ਕਰਵਾਇਆ। ਐਲੀ ਨੇ ਇਕ ਏਜੰਸੀ ਨੂੰ ਦੱਸਿਆ, “ਇਹ ਮੇਰੇ ਹੁਣ ਤੱਕ ਦੇ ਸਭ ਤੋਂ ਬਿਹਤਰੀਨ ਤਜ਼ਰਬਿਆਂ ‘ਚੋਂ ਇੱਕ ਹੈ ਕਿਉਂਕਿ ਮੈਨੂੰ ਸ਼ੂਟਿੰਗ ਦੇ ਇਨ੍ਹਾਂ ਪੰਜ ਦਿਨਾਂ ਦੌਰਾਨ ਉਨ੍ਹਾਂ ਤੋਂ ਸਿੱਖਣ ਨੂੰ ਕਾਫੀ ਕੁੱਝ ਮਿਲਿਆ ਹੈ।
🔴LIVE|| ਲਓ ਹੁਣ ਮੰਨੇਗਾ ਪ੍ਰਧਾਨ ਮੰਤਰੀ!ਰਾਜਪਾਲ ਤੋਂ ਬਾਅਦ ਇੱਕ ਹੋਰ ਵੱਡਾ ਝਟਕਾ,ਕਿਸਾਨਾਂ ਲਈ ਵੱਡੀ ਖੁਸ਼ਖਬਰੀ
ਉਹ ਹਰ ਇੱਕ ਚੀਜ਼ ਨੂੰ ਕਾਫੀ ਬਾਰੀਕੀ ਨਾਲ ਸਮਝਾਉਂਦੇ ਹਨ”। ਐਲੀ ਨੇ ਅੱਗੇ ਕਿਹਾ ਹੈ ਕਿ ਸਭ ਤੋਂ ਚੰਗੀ ਗੱਲ ਤਾਂ ਇਹ ਹੈ ਕਿ ਉਨ੍ਹਾਂ ਨੇ ਕਦੀ ਵੀ ਮੈਨੂੰ ਡਰਾਇਆ ਨਹੀ। ਪਹਿਲੇ ਹੀ ਦਿਨ ਤੋਂ ਉਨ੍ਹਾਂ ਨੇ ਮੈਨੂੰ ਕਾਫੀ ਸਹਿਜ ਮਹਿਸੂਸ ਕਰਾਇਆ ‘ਤੇ ਬਹੁਤ ਸਪੋਰਟ ਵੀ ਕੀਤਾ। ਇਸ ਚੀਜ਼ ਲਈ ਮੈਂ ਹਮੇਸ਼ਾ ਉਨ੍ਹਾਂ ਦੀ ਧੰਨਵਾਦੀ ਰਹਾਂਗੀ”। ਆਮਿਰ ਨੇ ਆਪਣੇ ਦੋਸਤ ਅਮੀਨ ਹਾਜੀ ਵੱਲੋਂ ਨਿਰਦੇਸ਼ਤ ਇਸ ਫਿਲਮ ਲਈ ਗਾਣੇ ਦੀ ਸ਼ੂਟਿੰਗ ਕੀਤੀ ਹੈ। ਅਮੀਨ ਫਿਲਮ ‘ਲਗਾਨ’ ‘ਚ ਬਾਘਾ ਨਾਮ ਦੇ ਇੱਕ ਗੂੰਗੇ ਡਰੱਮ ਬਜਾਉਣ ਵਾਲੇ ਦਾ ਕਿਰਦਾਰ ਨਿਭਾ ਚੁਕੇ ਹਨ। ਫਿਲਮ ‘ਕੋਈ ਜਾਣੇ ਨਾ’ ‘ਚ ਅਮਾਇਰਾ ਦਸਤੂਰ ‘ਤੇ ਕੁਨਾਲ ਕਪੂਰ ਵਰਗੇ ਕਲਾਕਾਰ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.