Breaking NewsIndiaNews

ਪਤਨੀ ਦੀ ਲਾਸ਼ ਸਮੇਤ ਪੁਲਿਸ ਨੇ ਕੀਤਾ ਕਾਬੂ ਤਾਂ ਹੋਇਆ ਹੌਲਨਾਕ ਖੁਲਾਸਾ, ਪੂਰੇ ਸੂਬੇ ‘ਚ ਮਚ ਗਈ ਹਾਹਾਕਾਰ

ਕੇਰਲ : ਕੇਰਲ ‘ਚ ਕੈਂਸਰ ਕਾਰਨ ਔਰਤ ਦੀ ਮੌਤ ਹੋਣ ਮਗਰੋਂ ਲਾਸ਼ ਨੂੰ ਟੈਕਸੀ ਦੀ ਡਿੱਗੀ ਅੰਦਰ ਪਾ ਕੇ ਘਰ ਲਿਜਾ ਰਹੇ ਪਤੀ ਨੂੰ ਪੁਲਿਸ ਨੇ ਜਾਂਚ ਦੌਰਾਨ ਫੜ ਲਿਆ। ਪੁੱਛਗਿੱਛ ‘ਚ ਪਤੀ ਨੇ ਦੱਸਿਆ ਕਿ ਐਂਬੁਲੈਂਸ ਡਰਾਈਵਰ ਨੇ ਉਸ ਤੋਂ 45 ਹਜ਼ਾਰ ਰੁਪਏ ਕਿਰਾਇਆ ਮੰਗਿਆ ਸੀ। ਇੰਨੇ ਪੈਸੇ ਨਾ ਹੋਣ ਕਾਰਨ ਉਸ ਨੂੰ ਪਤਨੀ ਦੀ ਲਾਸ਼ ਨੂੰ ਟੈਕਸੀ ‘ਚ ਲਿਆਉਣਾ ਪਿਆ। ਉੱਥੇ ਹੀ ਕੇਰਲ ਦੇ ਮੈਡੀਕਲ ਵਿਭਾਗ ਨੇ ਐਂਬੁਲੈਂਸ ਲਈ ਅਰਜ਼ੀ ਨਾ ਦਿੱਤੇ ਜਾਣ ਦਾ ਦਾਅਵਾ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Read Also ਆਸਟ੍ਰੇਲੀਆ ‘ਚ ਭਾਰਤੀ ਡਾਕਟਰ ਦੀ ਹੱਤਿਆ, ਸੂਟਕੇਸ ‘ਚੋਂ ਮਿਲੀ ਲਾਸ਼

ਦਰਅਸਲ ਮਹਾਂਰਾਸ਼ਟਰਾ ਦੀ ਰਹਿਣ ਵਾਲੀ ਚੰਦਰਕਲਾ (45) ਦਾ ਕੇਰਲ ‘ਚ ਕੈਂਸਰ ਦਾ ਇਲਾਜ ਚੱਲ ਰਿਹਾ ਸੀ। 15 ਮਾਰਚ ਨੂੰ ਔਰਤ ਦਾ ਦੇਹਾਂਤ ਹੋ ਗਿਆ। ਪਤੀ ਅੰਤਮ ਸਸਕਾਰ ਮਹਾਰਾਸ਼ਟਰ ‘ਚ ਹੀ ਕਰਨਾ ਚਾਹੁੰਦਾ ਸੀ। ਅਜਿਹੇ ‘ਚ ਉਸ ਨੇ ਲਾਸ਼ ਨੂੰ ਮਹਾਰਾਸ਼ਟਰ ਤੱਕ ਲਿਜਾਣ ਲਈ ਐਂਬੁਲੈਂਸ ਆਪ੍ਰੇਟਰ ਨਾਲ ਗੱਲ ਕੀਤੀ ਪਰ ਕਿਰਾਇਆ ਜ਼ਿਆਦਾ ਹੋਣ ਕਾਰਨ ਉਹ ਪੈਸੇ ਦਾ ਪ੍ਰਬੰਧ ਨਾ ਕਰ ਸਕਿਆ। ਅਜਿਹੇ ‘ਚ ਉਸ ਨੇ ਲਾਸ਼ ਨੂੰ ਕਾਰ ਦੀ ਡਿੱਗੀ ‘ਚ ਪਾ ਕੇ ਮਹਾਰਾਸ਼ਟਰ ਤੱਕ ਲਿਜਾਣ ਦਾ ਫ਼ੈਸਲਾ ਕੀਤਾ।

ਕੇਰਲ ਪੁਲਿਸ ਨੇ ਸਟੇਸ਼ਨ ਏਰੀਆ ‘ਚ ਕਾਰ ਨੂੰ ਚੈਕਿੰਗ ਲਈ ਰੋਕਿਆ ਅਤੇ ਡਿੱਗੀ ‘ਚੋਂ ਔਰਤ ਦੀ ਲਾਸ਼ ਬਰਾਮਦ ਕੀਤੀ। ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਐਨ.ਬੀ. ਸ਼ਿਜੂ ਨੇ ਦੱਸਿਆ ਕਿ ਔਰਤ ਦੇ ਪਤੀ ਕੋਲ ਹਸਪਤਾਲ ਵੱਲੋਂ ਜਾਰੀ ਕੀਤਾ ਮੌਤ ਸਰਟੀਫ਼ਿਕੇਟ ਸੀ, ਪਰ ਲਾਸ਼ ਨੂੰ ਪ੍ਰਾਈਵੇਟ ਵਾਹਨ ਰਾਹੀਂ ਲਿਜਾਣ ਦੇ ਕਾਗ਼ਜਾਤ ਨਹੀਂ ਸਨ। ਹਾਲਾਂਕਿ ਹਸਪਤਾਲ ਦੀ ਐਨ.ਓ.ਸੀ. ਤੋਂ ਬਾਅਦ ਪੁਲਿਸ ਨੇ ਉਸ ਨੂੰ ਜਾਣ ਦਿੱਤਾ। ਵਿਵਾਦ ਵਧਣ ‘ਤੇ ਮੈਡੀਕਲ ਕਾਲਜ ਹਸਪਤਾਲ ਦੇ ਸੁਪਰਡੈਂਟ ਨੇ ਕਿਹਾ ਕਿ ਉਨ੍ਹਾਂ ਕੋਲ ਕਿਸੇ ਨੇ ਐਂਬੁਲੈਂਸ ਲਈ ਅਰਜ਼ੀ ਨਹੀਂ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button