West Bengal ਦੀ CM Mamata Banerjee ਕੋਲਕਾਤਾ ਦੇ SSKM ਹਸਪਤਾਲ ‘ਚ ਭਰਤੀ
ਕੋਲਕਾਤਾ : ਮਮਤਾ ਬੈਨਰਜੀ ਦੇ ਜ਼ਖਮੀ ਹੋਣ ਦੀ ਘਟਨਾ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ। ਮਮਤਾ ਦੀ ਸੱਟ ਕਾਰਨ ਭਾਜਪਾ ਨੇ ਪੁਲਿਸ ਪ੍ਰਸ਼ਾਸਨ ‘ਤੇ ਹਮਲਾ ਬੋਲਿਆ ਹੈ। ਇਸ ਨੂੰ ਮਮਤਾ ਪ੍ਰਤੀ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਦੱਸਦਿਆਂ ਭਾਜਪਾ ਨੇ ਇਸ ਸਾਰੀ ਘਟਨਾ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਇਸ ਨੂੰ ਮਮਤਾ ਦਾ ਡਰਾਮਾ ਦੱਸਿਆ ਹੈ।
ਮੋਦੀ ਦੇ ਗੜ੍ਹ ‘ਚ ਪਹੁੰਚਿਆ ਸਰਦਾਰ!ਪੱਟ ਲਏ ਮੋਦੀ ਦੇ ਭਗਤ!ਆਉਣਗੇ ਸਾਰੇ ਦਿੱਲੀਕਿਸਾਨਾਂ ਦੇ ਹੱਕ ‘ਚ ਛੱਡੇ ਜੈਕਾਰੇ!
ਬੈਰਕਪੁਰ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਅਰਜੁਨ ਸਿੰਘ ਨੇ ਕਿਹਾ ਕਿ ਮਮਤਾ ਝੂਠ ਕਹਿ ਰਹੀ ਹੈ ਅਤੇ ਉਸ ਦਾ ਡਰਾਮਾ ਧਿਆਨ ਖਿੱਚਣ ਅਤੇ ਲੋਕਾਂ ਦੀ ਹਮਦਰਦੀ ਹਾਸਲ ਕਰ ਰਹੀ ਹੈ। ਸਿੰਘ ਨੇ ਕਿਹਾ, “ਉਹ ਹਰ ਵਾਰ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਅਜਿਹਾ ਕਰਦੀ ਹੈ। ਉਥੇ ਹੀ ਮਮਤਾ ਨੇ ਕਿਹਾ, “ਮੈਂ ਆਪਣੀ ਕਾਰ ਦੇ ਬਾਹਰ ਖੜ੍ਹੀ ਸੀ। ਮੈਂ ਇੱਕ ਸਥਾਨਕ ਮੰਦਰ ਵਿੱਚ ਮੱਥਾ ਟੇਕਣ ਜਾ ਰਹੀ ਸੀ। ਅਚਾਨਕ ਕੁਝ ਲੋਕ ਆਏ ਅਤੇ ਕਾਰ ਦੇ ਦਰਵਾਜ਼ੇ ਨੂੰ ਧੱਕਾ ਦੇ ਦਿੱਤਾ, ਜਿਸ ਨਾਲ ਮੇਰੇ ਪੈਰ ‘ਤੇ ਸੱਟ ਲੱਗੀ।”
ਹੁਣੇ-ਹੀ ਲੱਗਿਆ ਪ੍ਰਧਾਨ ਮੰਤਰੀ ਨੂੰ ਵੱਡਾ ਝਟਕਾ!ਖੱਟਰ ਦੀ ਕੁਰਸੀ ਨੂੰ ਖਤਰਾ!ਟੁੱਟ ਸਕਦੀ ਸਰਕਾਰ
ਡਾਕਟਰਾਂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਐਸਐਸਕੇਐਮ ਸਰਕਾਰੀ ਹਸਪਤਾਲ ਦੇ ਵੁੱਡਬਰਨ ਵਾਰਡ ਵਿਖੇ ਲਿਜਾਇਆ ਗਿਆ ਅਤੇ ਉਥੇ ਚਲਦੀ ਐਕਸ-ਰੇ ਮਸ਼ੀਨ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਐਕਸਰੇਅ ਕੀਤਾ ਗਿਆ। ਡਾਕਟਰਾਂ ਅਨੁਸਾਰ ਉਨ੍ਹਾਂ ਦੀ ਖੱਬੀ ਲੱਤ ਦੀ ਅੱਡੀ ‘ਚ ਸੱਟ ਲੱਗੀ ਹੈ। ਸੱਜੇ ਮੋਢੇ ‘ਚ ਵੀ ਦਰਦ ਹੈ। ਡਾਕਟਰ ਨੇ ਕਿਹਾ ਕਿ ਮੁੱਖ ਮੰਤਰੀ ਛਾਤੀ ਵਿੱਚ ਦਰਦ ਮਹਿਸੂਸ ਕਰ ਰਹੇ ਹਨ ਅਤੇ ਸਾਹ ਲੈਣ ਵਿੱਚ ਵੀ ਮੁਸ਼ਕਲ ਆ ਰਹੀ ਹੈ। ਉਨ੍ਹਾਂ ਨੂੰ ਅਗਲੇ 48 ਘੰਟਿਆਂ ਲਈ ਨਿਗਰਾਨੀ ਹੇਠ ਰੱਖਿਆ ਜਾਵੇਗਾ। ਟੀਐਮਸੀ ਦੇ ਸੰਸਦ ਮੈਂਬਰ ਅਤੇ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੇ ਹਸਪਤਾਲ ‘ਚ ਦਾਖਲ ਮੁੱਖ ਮੰਤਰੀ ਦੀ ਇੱਕ ਤਸਵੀਰ ਟਵੀਟ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ, “ਭਾਜਪਾ 2 ਮਈ ਨੂੰ ਬੰਗਾਲ ਦੇ ਲੋਕਾਂ ਦੀ ਤਾਕਤ ਵੇਖੇਗੀ।”
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.