Breaking NewsD5 specialInternationalNewsTop News

America ‘ਚ ਰਹਿਣ ਵਾਲੇ ਇਕ ਆਦਮੀ ਦੀ ਰਾਤੋਂਰਾਤ ਬਦਲ ਗਈ ਕਿਸਮਤ, ਕਰੋੜਾਂ ‘ਚ ਹੋਵੇਗੀ ਨਿਲਾਮੀ, ਸਿਰਫ਼ 2500 ਰੁਪਏ ‘ਚ ਖਰੀਦਿਆ ਸੀ Bowl

ਵਾਸ਼ਿੰਗਟਨ : ਅਮਰੀਕਾ ਦੇ Connecticut ‘ਚ ਰਹਿਣ ਵਾਲੇ ਇੱਕ ਆਦਮੀ ਦੀ ਕਿਸਮਤ ਰਾਤੋਂਰਾਤ ਬਦਲ ਗਈ। ਜਿਸ ਕਟੋਰੇ   ਨੂੰ ਉਸ ਨੇ ਸੜਕ ‘ਤੇ ਲੱਗੀ ਸੇਲ ਤੋਂ ਸਿਰਫ਼ 35 ਡਾਲਰ (2500 ਰੁਪਏ) ‘ਚ ਖਰੀਦਿਆ ਸੀ, ਉਹ ਚੀਨ (China) ਦੀ ਕੀਮਤੀ ਕਲਾਕਾਰੀ ਨਿਕਲਿਆ। ਚੀਨੀ ਮਿੱਟੀ ਤੋਂ ਬਣੇ ਇਸ ਕਟੋਰੇ ਦੀ ਕੀਮਤ ਤਿੰਨ ਤੋਂ ਪੰਜ ਲੱਖ ਡਾਲਰ ਦੇ ਵਿੱਚ ਹੈ। ਚਿੱਟੇ ਰੰਗ ਦਾ ਇਹ ਕਟੋਰਾ ਨੀਲੇ ਰੰਗ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ। 6 ਇੰਚ ਦਾ ਵਿਆਸ ਵਾਲਾ ਇਸ ਕਟੋਰੇ ਨੂੰ ਜਲਦੀ ਹੀ ਨੀਲਾਮੀ  (Auction) ਲਈ ਰੱਖਿਆ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਕਲਾਤਮਕ ਚੀਜ਼ਾਂ ਦੇ ਸ਼ੌਕਿਨ ਇੱਕ ਵਿਅਕਤੀ ਨੇ ਜਦੋਂ ਪਿਛਲੇ ਸਾਲ ਨਿਊ ਹੈਵੇਨ ਇਲਾਕੇ ਵਿੱਚ ਲੱਗੀ ਇੱਕ ਸੇਲ ‘ਚ ਇਹ ਕਟੋਰਾ ਦੇਖਿਆ ਤਾਂ ਉਸ ਨੂੰ ਤੁਰੰਤ ਖਰੀਦ ਲਿਆ। ਉਸ ਵਿਅਕਤੀ ਨੂੰ ਨਹੀਂ ਪਤਾ ਸੀ ਜਿਸ ਨੂੰ ਉਹ ਸਿਰਫ਼ 35 ਡਾਲਰ ‘ਚ ਖਰੀਦ ਰਿਹਾ ਹੈ, ਉਹ ਇੱਕ ਦਿਨ ਉਸ ਨੂੰ ਕਰੋੜਪਤੀ ਬਣਾ ਦੇਵੇਗਾ। ਇਹ ਕਟੋਰਾ ਬਹੁਤ ਅਨੋਖਾ ਹੈ ਅਤੇ ਦੁਨੀਆ ਵਿੱਚ ਇਸ ਤਰ੍ਹਾਂ ਦੇ ਕੁਲ 7 ਕਟੋਰੇ ਹੀ ਬਣੇ ਹਨ। ਨੀਲਾਮੀ ਕੰਪਨੀ Sotheby ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਇਸ ਕਟੋਰੇ ਨੂੰ 17 ਮਾਰਚ ਨੂੰ ਨਿਊਯਾਰਕ ‘ਚ ਨੀਲਾਮੀ ਲਈ ਰੱਖਿਆ ਜਾਵੇਗਾ।
ਕਟੋਰੇ ਦੀ ਪੇਂਟਿੰਗ, ਉਸਦਾ ਸਰੂਪ, ਨੀਲਾ ਰੰਗ ਇਹ ਦੱਸਦਾ ਹੈ ਕਿ ਕਟੋਰਾ 15ਵੀਂ ਸਦੀ ‘ਚ ਚੀਨੀ ਮਿੱਟੀ ਨਾਲ ਬਣਿਆ ਸੀ।  ਹਾਲਾਂਕਿ, ਜਾਂਚ ‘ਚ ਇਹ ਸਪੱਸ਼ਟ ਹੋ ਗਿਆ ਕਿ ਕਟੋਰਾ 1400 ਈਸਵੀ ਦੇ ਲਗਭਗ ਬਣਾਇਆ ਗਿਆ ਸੀ’। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਕੋਈ ਵਿਗਿਆਨਕ ਟੈਸਟ ਨਹੀਂ ਕੀਤਾ ਗਿਆ, ਸਿਰਫ ਕਟੋਰੇ ਦਾ ਡਿਜ਼ਾਈਨ ਨੂੰ ਵੇਖ ਕੇ ਅਤੇ ਉਸ ਨੂੰ ਛੂਹ ਕੇ ਹੀ ਅਨੁਮਾਨ ਲਗਾ ਲਿਆ ਕਿ ਇਹ ਮਿੰਗ ਕਾਲ ਦਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button