Breaking NewsD5 specialIndiaNewsPunjabTop News

ਸੰਸਦ ਮੈਂਬਰ ਬਿੱਟੂ ਨੇ ਰਾਕੇਸ਼ ਟਿਕੈਤ ਨੂੰ ਘੇਰਿਆ, ਕਿਹਾ – ਕਿਸਾਨਾਂ ਨੂੰ ਨਾ ਕਰੋ ਗੁੰਮਰਾਹ

ਚੰਡੀਗੜ੍ਹ : ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਕਿਸਾਨ ਅੰਦੋਲਨ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕੇ ਹਨ। ਬਿੱਟੂ ਨੇ ਖਾਸਤੌਰ ‘ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਨਸੀਹਤ ਦਿੱਤੀ ਕਿ ਉਹ ਭੋਲ਼ੇ ਭਾਲੇ ਕਿਸਾਨਾਂ ਨੂੰ ਗੁੰਮਰਾਹ ਨਾ ਕਰਨ, ਸਗੋਂ ਅੰਦੋਲਨ ਨੂੰ ਠੀਕ ਦਿਸ਼ਾ ਦੇਣ ਲਈ ਬਿਆਨਬਾਜ਼ੀ ਕਰੋ। ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਅਤੇ ਪ੍ਰਸ਼ਾਸਨ ਦੀ ਸਖਤੀ ਝੱਲਣ ਲਈ ਕਿਸਾਨਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਹੈ, ਜਦੋਂ ਕਿ ਟਿਕੈਤ ਆਪਣੇ ਆਪ ਕਿਸੇ ਮਾਮਲੇ ‘ਚ ਪਹਿਲੀ ਲਾਈਨ ‘ਤੇ ਪੇਸ਼ ਨਹੀਂ ਹੁੰਦੇ। ਰੰਗ ਮੰਚ ‘ਤੇ ਚੜ੍ਹਕੇ ਬਿਆਨਬਾਜ਼ੀ ਕਰਨਾ ਆਸਾਨ ਹੈ, ਜਦੋਂ ਕਿ ਜ਼ਮੀਨੀ ਪੱਧਰ ‘ਤੇ ਅੰਦੋਲਨ ਕਰਨਾ ਬਹੁਤ ਮੁਸ਼ਕਲ ਹੈ।

BREAKING-ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ!ਸਰਕਾਰ ਨੂੰ ਲੱਗਿਆ ਵੱਡਾ ਝਟਕਾ!

ਸੰਸਦ ਮੈਂਬਰ ਬਿੱਟੂ ਨੇ ਸਿੱਧੇ – ਸਿੱਧੇ ਇਲਜ਼ਾਮ ਲਗਾਇਆ ਕਿ ਰਾਕੇਸ਼ ਟਿਕੈਤ ਸਿਰਫ ਆਪਣੇ ਆਪ ਨੂੰ ਚਮਕਾਉਣ ਲਈ ਕਿਸਾਨਾਂ ਨੂੰ ਫਸਲਾਂ ਦੀ ਬਰਬਾਦੀ ਕਰਨ ਦੀ ਸਲਾਹ ਦੇ ਰਹੇ ਹਨ, ਜਦੋਂ ਕਿ ਪੂਰੇ ਅੰਦੋਲਨ ‘ਚ ਉਨ੍ਹਾਂ ਦਾ ਆਪਣਾ ਕੋਈ ਵੀ ਨੁਕਸਾਨ ਦਿਖਾਈ ਨਹੀਂ ਦਿੱਤਾ ਹੈ। ਨਾ ਤਾਂ ਉਨ੍ਹਾਂ ਦਾ ਕੋਈ ਕੰਮ-ਕਾਜ ਬੰਦ ਹੋਇਆ ਹੈ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਪੁਲਿਸ ਕਾਰਵਾਈ ਦਾ ਸਾਮਣਾ ਕੀਤਾ ਹੈ। ਉਥੇ ਹੀ ਪੰਜਾਬ ਦੇ ਕਈ ਨੌਜਵਾਨ ਕਿਸਾਨ ਦਿੱਲੀ ਪੁਲਿਸ ਦੀ ਬੇਰਹਿਮੀ ਦਾ ਸਾਮਣਾ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button