Breaking NewsD5 specialEntertainmentNewsSports

ਭਾਰਤ ਦੇ ਸਾਬਕਾ ਸਿਲੈਕਟਰ ਦਾ ਵੱਡਾ ਖੁਲਾਸਾ -ਵਿਰਾਟ ਤੇ ਅਨੁਸ਼ਕਾ ਦੇ ਘਰ ਨਹੀਂ ਹਨ ਨੌਕਰ,ਦੋਵੇਂ ਖੁਦ ਲੋਕਾਂ ਨੂੰ ਪਰੋਸਦੇ ਨੇ ਖਾਣਾ

ਨਵੀਂ ਦਿੱਲੀ : ਭਾਰਤੀ ਟੀਮ ਦੇ ਪੂਰਵ ਕ੍ਰਿਕੇਟਰ ਤੇ ਚੋਣਕਰਤਾ ਸਰਨਦੀਪ ਸਿੰਘ ਨੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਹੈ। ਵਿਰਾਟ ਦੇ ਵਿਵਹਾਰ ਨੂੰ ਲੈ ਕੇ ਸਾਬਕਾ ਸਿਲੈਕਟਰ ਨੇ ਕਿਹਾ ਹੈ ਕਿ ਵਿਰਾਟ ਇੱਕ ਜ਼ਮੀਨ ਨਾਲ ਜੁੜਿਆ ਵਿਅਕਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਾਦਗੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਰਾਟ ਦੇ ਘਰ ‘ਚ ਇੱਕ ਵੀ ਨੌਕਰ ਨਹੀਂ ਹੈ। ਉਹ ‘ਤੇ ਉਨ੍ਹਾਂ ਦੀ ਪਤਨੀ ਹਮੇਸ਼ਾ ਮਹਿਮਾਨਾਂ ਦੇ ਆਉਣ ਤੇ ਉਨ੍ਹਾਂ ਦੇ ਖਾਣ – ਪੀਣ ਦਾ ਇੰਤਜ਼ਾਮ ਆਪਣੇ ਆਪ ਹੀ ਕਰਦੇ ਹਨ। ਇਸਤੋਂ ਇਲਾਵਾ ਦੋਵੇਂ ਮਿਲ ਕੇ ਆਪਣੇ ਹੱਥਾਂ ਨਾਲ ਮਹਿਮਾਨਾਂ ਨੂੰ ਖਾਣਾ ਪਰੋਸਦੇ ਹਨ ਤੇ ਉਨ੍ਹਾਂ ਦਾ ਖਿਆਲ ਆਪ ਰੱਖਦੇ ਹਨ।

BIG BREAKING ਲਓ ਜੀ! ਹੋ ਗਿਆ ਓਹੀ ਕੰਮ! ਡਿੱਗ ਪਈ ਕਾਂਗਰਸ ਸਰਕਾਰ !ਬੀਜੇਪੀ ਵਾਲੇ ਹੋਏ ਬਾਗੋਬਾਗ!

ਮੀਡੀਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਰਾਟ ਹਮੇਸ਼ਾ ਤੁਹਾਡੇ ਨਾਲ ਬੈਠਦੇ ਹਨ, ਤੁਹਾਡੇ ਨਾਲ ਗੱਲਾਂ ਕਰਦੇ ਹਨ ਤੇ ਤੁਹਾਡੇ ਨਾਲ ਡਿਨਰ ਵੀ ਕਰਦੇ ਹਨ। ਇਹ ਕੁਝ ਅਜਿਹੀਆਂ ਗੱਲਾਂ ਹਨ, ਜੋ ਉਨ੍ਹਾਂ ਨੂੰ ਜ਼ਮੀਨ ਨਾਲ ਜੁੜਿਆ ਸ਼ਖਸ ਬਣਾਉਂਦੀਆਂ ਹਨ। ਇਸ ਲਈ ਸਾਰੇ ਖਿਡਾਰੀਆਂ ਦੇ ਮਨ ‘ਚ ਉਨ੍ਹਾਂ ਦੇ ਲਈ ਬਹੁਤ ਇੱਜ਼ਤ ਹੈ। ਇਸ ਗੱਲਬਾਤ ‘ਚ ਸਾਬਕਾ ਸਿਲੈਕਟਰਸ ਨੇ ਵਿਰਾਟ ਦੀ ਟੀਮ ਮੀਟਿੰਗ ਦੌਰਾਨ ਵਿਵਹਾਰ ਨੂੰ ਲੈ ਕੇ ਵੀ ਵੱਡੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਜਦੋਂ ਵੀ ਵਿਰਾਟ ਕੋਹਲੀ ਟੀਮ ਦੀ ਮੀਟਿੰਗ ਵਿੱਚ ਆਉਂਦੇ ਹਨ ਤਾਂ ਇਹ ਇੱਕ ਤੋਂ ਡੇਢ ਘੰਟਾ ਚੱਲਦੀ ਹੈ। ਵਿਰਾਟ ਇੱਕ ਚੰਗੇ ਸੁਣਨ ਵਾਲੇ ਵਿਅਕਤੀਆਂ ਹਨ। ਮੈਨੂੰ ਨਹੀਂ ਪਤਾ ਕਿ ਲੋਕ ਉਨ੍ਹਾਂ ਦੇ ਬਾਰੇ ‘ਚ ਕੀ ਸੋਚਦੇ ਹਨ।

BIG NEWS ਤੋਮਰ ਦੇ ਬਿਆਨ ‘ਤੇ ਭੜਕੇ ਕਿਸਾਨ ਆਗੂ, ਕਰਤਾ ਵੱਡਾ ਐਲਾਨ ,ਪਾਤੀ ਕੇਂਦਰ ਨੂੰ ਬਿਪਤਾ!

ਉਨ੍ਹਾਂ ਨੇ ਕਿਹਾ ਕਿ ਜੇਕਰ ਤੁਸੀ ਉਨ੍ਹਾਂ ਨੂੰ ਇੰਟਰਨੈਸ਼ਨਲ ਮੈਚਾਂ ‘ਚ ਦੇਖੋ ਤਾਂ ਉਹ ਬੱਲੇਬਾਜ਼ੀ ਤੇ ਫੀਲਡਿੰਗ ਦੇ ਦੌਰਾਨ ਹਮੇਸ਼ਾ ਪਹਿਲਕਾਰ ਰੁੱਖ਼ ਅਪਣਾਉਂਦੇ ਹਨ। ਇਸ ਲਈ ਅਜਿਹਾ ਲੱਗਦਾ ਹੈ ਕਿ ਉਹ ਹਮੇਸ਼ਾ ਗ਼ੁੱਸੇ ‘ਚ ਤੇ ਹੰਕਾਰੀ ਹਨ ਤੇ ਕਿਸੇ ਦੀ ਗੱਲ ਨਹੀਂ ਸੁਣਦੇ ਪਰ ਮੈਦਾਨ ‘ਤੇ ਜਿਵੇਂ ਲੱਗਦਾ ਹੈ, ਉਹ ਉਝ ਅਸਲੀਅਤ ‘ਚ ਨਹੀਂ ਹਨ। ਦੱਸ ਦਈਏ ਕਿ ਵਿਰਾਟ ਹਾਲ ਹੀ ‘ਚ ਇੱਕ ਧੀ ਦੇ ਪਿਤਾ ਬਣੇ ਹਨ। ਉਨ੍ਹਾਂ ਨੇ ਤੇ ਅਨੁਸ਼ਕਾ ਨੇ ਮਿਲਕੇ ਆਪਣੀ ਧੀ ਦਾ ਨਾਮ ਵਾਮਿਕਾ ਰੱਖਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button