Breaking NewsD5 specialEntertainmentNews

ਕਾਲੇ ਹਿਰਨ ਦੇ ਸ਼ਿਕਾਰ ਦਾ ਮਾਮਲਾ : ਸੈਸ਼ਨ ਕੋਰਟ ‘ਚ ਪੇਸ਼ ਨਹੀਂ ਹੋਏ ਅਦਾਕਾਰ ਸਲਮਾਨ ਖਾਨ

ਜੋਧਪੁਰ : ਕਾਲੇ ਹਿਰਣ ਦੇ ਸ਼ਿਕਾਰ ਨਾਲ ਜੁੜੇ 1998 ਦੇ ਇੱਕ ਮਾਮਲੇ ‘ਚ ਦੋਸ਼ੀ ਠਹਿਰਾਉਣ ਦੇ ਖਿਲਾਫ਼ ਆਪਣੀ ਅਪੀਲ ‘ਤੇ ਸ਼ੁੱਕਰਵਾਰ ਨੂੰ ਸੈਸ਼ਨ ਕੋਰਟ ‘ਚ ਹੋਈ ਸੁਣਵਾਈ ਦੇ ਦੌਰਾਨ ਅਦਾਕਾਰ ਸਲਮਾਨ ਖਾਨ ਪੇਸ਼ ਨਹੀਂ ਹੋਏ। ਮਹੱਤਵਪੂਰਣ ਗੱਲ ਇਹ ਹੈ ਕਿ ਅਦਾਲਤ ਨੇ ਇੱਕ ਦਿਨ ਲਈ ਅਦਾਕਾਰ ਨੂੰ ਇਸ ਮਾਮਲੇ ‘ਚ ਨਿੱਜੀ ਹਾਜ਼ਰੀ ਤੋਂ ਛੋਟ ਦਿੱਤੀ ਸੀ, ਇਸ ਲਈ ਉਹ ਨਹੀਂ ਆਏ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 24 ਫਰਵਰੀ ਦੀ ਤਰੀਕ ਤੈਅ ਕੀਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਕਿਸਾਨਾਂ ਦੇ ਹੱਕ ‘ਚ ਵੱਡਾ ਬਿਆਨ!ਅੰਦੋਲਨ ਨੂੰ ਬਦਨਾਮ ਕਰਨ ਵਾਲਿਆਂ ਬਾਰੇ ਵੱਡੇ ਖੁਲਾਸੇ!

ਅਦਾਕਾਰ ਦੇ ਵਕੀਲ ਨਿਸ਼ਾਂਤ ਬੋਰਾ ਨੇ ਕਿਹਾ, ‘‘ਹਾਲਾਂਕਿ ਅੱਜ ਖਾਨ ਨੂੰ ਅਦਾਲਤ ਦੇ ਸਾਹਮਣੇ ਪੇਸ਼ ਹੋਣ ਦੀ ਜ਼ਰੂਰਤ ਨਹੀਂ ਸੀ, ਇਸ ਲਈ ਉਹ ਵੀਡੀਓ ਕਾਨਫਰੰਸ ਰਾਹੀਂ ਪੇਸ਼ ਵੀ ਨਹੀਂ ਹੋਏ।” ਰਾਜਸਥਾਨ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਅਦਾਕਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਸੈਸ਼ਨ ਕੋਰਟ ਵਿੱਚ ਪੇਸ਼ ਹੋਣ ਦੀ ਆਗਿਆ ਦਿੱਤੀ। ਬੋਰਾ ਨੇ ਕਿਹਾ, “ਹਾਈ ਕੋਰਟ ਨੇ ਅਦਾਕਾਰ ਨੂੰ ਨਿੱਜੀ ਹਾਜ਼ਰੀ ਦੀ ਬਜਾਏ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਣ ਦਿੱਤਾ ਸੀ। ਇਨ੍ਹਾਂ ਨਿਰਦੇਸ਼ਾਂ ਦੇ ਆਧਾਰ ‘ਤੇ ਅਸੀਂ ਅੱਜ ਅਦਾਲਤ ‘ਚ ਅਰਜੀ ਦੇ ਕੇ ਨਿਜੀ ਪੇਸ਼ੀ ਤੋਂ ਛੁੱਟ ਮੰਗੀ ਜਿਸ ਨੂੰ ਸੈਸ਼ਨ ਜੱਜ ਦੇਵੇਂਦਰ ਕਛਵਾਹਾ ਨੇ ਸਵੀਕਾਰ ਕਰ ਲਿਆ।’’ ਜਸਟਿਸ ਇੰਦਰਜੀਤ ਮਹਾਂਤੀ ਅਤੇ ਜਸਟਿਸ ਦਿਨੇਸ਼ ਮਹਿਤਾ ਦੇ ਹਾਈ ਕੋਰਟ ਦੇ ਬੈਂਚ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਕਾਨਫਰੰਸ ਰਾਹੀਂ ਖਾਨ ਨੂੰ ਸੈਸ਼ਨ ਕੋਰਟ ਵਿਚ ਪੇਸ਼ ਹੋਣ ਦੀ ਆਗਿਆ ਦਿੱਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button