Top NewsBreaking NewsD5 specialNewsPunjabPunjab Officials

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਵੈ-ਰੋਜ਼ਗਾਰ ਲੋਨ ਮੇਲੇ ‘ਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਦੇ ‘ਡੀ ਬਲਾਕ’ ਸਥਿਤ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਕਰਵਾਏ ਜਾ ਰਹੇ ਰਾਜ ਪੱਧਰੀ ਸਵੈ ਰੋਜ਼ਗਾਰ ਲੋਨ ਮੇਲਾ ਅਤੇ ਰਾਸ਼ਟਰੀ ਬੇਟੀ ਦਿਵਸ ਦੇ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤਾ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ, ਬਿਊਰੋ, ਵਿਖੇ ਅੱਜ ਦੁਪਹਿਰ ਨੂੰ ਕਰਾਏ ਗਏ ਇਸ ਰਾਜ ਪੱਧਰੀ ਸਮਾਗਮ ਮੌਕੇ ਮੁੱਖ ਮੰਤਰੀ, ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ‘ਘਰ-ਘਰ ਰੋਜਗਾਰ’ ਅਧੀਨ ਰੋਜ਼ਗਾਰ ਹਾਸਲ ਕਰਨ ਵਾਲੇ ਬੇਰੋਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਜ਼ਿਲ੍ਹੇ ਦੇ ਪਿੰਡਾਂ ਤੋਂ ਪੁੱਜੀਆਂ ਲੜਕੀਆਂ ਨੂੰ ਤੋਹਫ਼ੇ ਵੰਡ ਕੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕੀਤੀ।

🔴LIVE | 26 ਜਨਵਰੀ ਨੂੰ ਕਾਨੂੰਨ ਹੋਣਗੇ ਰੱਦ ? ਮੋਦੀ ਕਰੇਗਾ ਐਲਾਨ ! ਆਗਿਆ ਫ਼ਰਮਾਨ !

ਇਸੇ ਦੌਰਾਨ ‘ਘਰ-ਘਰ ਰੋਜਗਾਰ’ ਪ੍ਰੋਗਰਾਮ ਤਹਿਤ 5 ਲੱਖ ਰੁਪਏ ਦਾ ਬੈਂਕ ਕਰਜਾ ਹਾਸਲ ਕਰਕੇ ਪਿੰਡ ਭਾਨਰਾ ‘ਚ ਆਟਾ ਚੱਕੀ ਲਗਾ ਕੇ ਆਤਮ ਨਿਰਭਰ ਬਣੀ ਗ੍ਰੈਜੂਏਟ ਜੋਤੀ ਰਾਣੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਉਹ ਅੱਜ ਆਪਣੇ ਪਤੀ ਅਮਨਦੀਪ ਸ਼ਰਮਾ ਦੇ ਨਾਲ ਮਿਲਕੇ ਸਵੈਰੋਜ਼ਗਾਰ ਦੇ ਕਾਬਲ ਬਣ ਗਈ ਹੈ। 26 ਸਾਲਾ ਜੋਤੀ ਨੇ ਦੱਸਿਆ ਕਿ ਉਨ੍ਹਾਂ ਦੀ ਆਟਾ ਚੱਕੀ ਨਾਲ ਅੱਜ 4 ਹੋਰ ਵਿਅਕਤੀਆਂ ਨੂੰ ਵੀ ਰੋਜ਼ਗਾਰ ਹਾਸਲ ਹੋਇਆ ਹੈ। ਜਦੋਂਕਿ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਮਦਦ ਨਾਲ ਆਪਣੇ ਹੁਨਰ ਨੂੰ ਨਿਖਾਰਨ ਵਾਲੀ 31 ਸਾਲਾ ਪਾਂਖਰੀ ਜੈਨ ਨੇ ਦੱਸਿਆ ਕਿ ਉਹ ਵੇਦਾਂਤਾ ਫਾਊਂਡੇਸ਼ਨ ਦੇ ਨਾਲ ਕੈਰੀਅਰ ਕਾਊਂਸਲਰ ਵਜੋਂ ਸੇਵਾਵਾਂ ਨਿਭਾ ਰਹੀ ਹੈ ਅਤੇ ਉਸ ਦੇ ਪਤੀ ਕੰਪਿਊਟਰ ਸੈਂਟਰ ਚਲਾ ਰਹੇ ਹਨ। ਪਾਂਖਰੀ ਜੈਨ ਨੇ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਿਊਰੋ ਉਨ੍ਹਾਂ ਲੜਕੀਆਂ ਲਈ ਇਕ ਵਰਦਾਨ ਸਾਬਤ ਹੋ ਰਿਹਾ ਹੈ, ਜਿਹੜੀਆਂ ਕਿ ਆਪਣੇ ਪੈਰਾਂ ‘ਤੇ ਖੜ੍ਹੇ ਹੋਣਾ ਚਾਹੁੰਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button