Breaking NewsD5 specialIndiaNewsPoliticsTop News

ਰਾਸ਼ਟਰੀ ਬਾਲ ਪੁਰਸਕਾਰ ਜਿੱਤਣ ਵਾਲੇ 32 ਬੱਚਿਆਂ ਨਾਲ ਅੱਜ ਗੱਲਬਾਤ ਕਰਨਗੇ PM ਮੋਦੀ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਪ੍ਰਧਾਨਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲੈਣ ਵਾਲੇ 32 ਬੱਚਿਆਂ ਨਾਲ ਗੱਲਬਾਤ ਕਰਨਗੇ। ਇਹ ਪ੍ਰੋਗਰਾਮ ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਦੁਪਹਿਰ 12 ਵਜੇ ਕੀਤਾ ਜਾਵੇਗਾ। ਪ੍ਰਧਾਨਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਇਨੋਵੇਸ਼ਨ, ਵਿੱਦਿਅਕ ਉਪਲਬਧੀਆਂ, ਖੇਡਾਂ, ਕਲਾ ਅਤੇ ਸੱਭਿਆਚਾਰ, ਸਮਾਜ ਸੇਵਾ ਅਤੇ ਬਹਾਦਰੀ ਦੇ ਖੇਤਰ ਵਿੱਚ ਬੇਮਿਸਾਲ ਸਮਰੱਥਾਵਾਂ ਅਤੇ ਸ਼ਾਨਦਾਰ ਉਪਲਬਧੀਆਂ ਵਾਲੇ ਬੱਚਿਆਂ ਨੂੰ ਦਿੱਤੇ  ਜਾਂਦੇ ਹਨ।

ਹੁਣੇ ਹੁਣੇ ਕਿਸਾਨ ਜਥੇਬੰਦੀਆਂ ਨੇ ਲਿਆ ਵੱਡਾ ਫੈਸਲਾ. 26 ਜਨਵਰੀ ਤੋਂ ਪਹਿਲਾ ਧਮਾਕਾ, ਮੋਦੀ ਵੀ ਹੈਰਾਨ !

ਪ੍ਰਧਾਨਮੰਤਰੀ ਰਾਸ਼ਟਰੀ ਬਾਲ ਪੁਰਸਕਾਰ (PMRBP), ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ  ਵੱਲੋਂ ਦਿੱਤਾ ਜਾਂਦਾ ਹੈ। ਇਸ ਵਾਰ ਇਨਾਮ ਲੈਣ ਵਾਲੇ ਬੱਚੇ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 32 ਜ਼ਿਲ੍ਹਿਆਂ ਤੋਂ ਹਨ। ਮੰਤਰਾਲੇ  ਮੁਤਾਬਕ  ਇਸ ਸਾਲ ਇਨੋਵੇਸ਼ਨ ਲਈ ਨੌਂ ਇਨਾਮ ਦਿੱਤੇ ਗਏ ਹਨ। ਕਲਾ ਅਤੇ ਸੰਸਕ੍ਰਿਤੀ ਦੇ ਖੇਤਰ ਵਿੱਚ ਸੱਤ ਇਨਾਮ ਦਿੱਤੇ ਗਏ ਹਨ।

ਵੱਡੀ ਖ਼ਬਰ, ਦਿੱਲੀ ਤੋਂ ਲੈ ਕੇ ਪੰਜਾਬ ਤੱਕ ਲੱਗੀਆਂ ਟਰੈਕਟਰਾਂ ਦੀਆਂ ਲਾਈਨਾਂ !

ਉਥੇ ਹੀ ਸਿੱਖਿਅਕ ਉਪਲੱਬਧੀਆਂ ਲਈ ਪੰਜ ਇਨਾਮ,ਖੇਡ ਸ਼੍ਰੇਣੀ ‘ਚ ਸੱਤ ਇਨਾਮ, ਬਹਾਦਰੀ ਲਈ ਤਿੰਨ ਇਨਾਮ ਅਤੇ ਇੱਕ ਬੱਚੇ ਨੂੰ ਸਮਾਜ ਸੇਵਾ ਦੇ ਖੇਤਰ ‘ਚ ਉਨ੍ਹਾਂ ਦੀਆਂ ਕੋਸ਼ਿਸ਼ਾਂ ਲਈ ਇਨਾਮ ਦਿੱਤੇ ਗਏ ਹਨ। ਜੇਤੂਆਂ ਦੀ ਤਾਰੀਫ ਕਰਦੇ ਹੋਏ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਸੀ, ਮੈਨੂੰ ਆਸ ਹੈ ਕਿ ਪ੍ਰਧਾਨਮੰਤਰੀ ਰਾਸ਼ਟਰੀ ਬਾਲ ਪੁਰਸਕਾਰ- 2021 ਨਹੀਂ ਕੇਵਲ ਜੇਤੂਆਂ ਨੂੰ ਪ੍ਰੋਤਸਾਹਿਤ ਕਰੇਗਾ, ਸਗੋਂ ਲੱਖਾਂ ਨੌਜਵਾਨਾਂ ਨੂੰ ਸੁਪਨੇ ਦੇਖਣ, ਅਤੇ ਉਨ੍ਹਾਂ ਦੀ ਸੀਮਾਵਾਂ ਨੂੰ ਵਿਸਥਾਰ ਦੇਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button