SportsBreaking NewsD5 specialNews

ਗੂਗਲ ਨੇ ਇਸ ਅੰਦਾਜ਼ ਨਾਲ ਮਨਾਇਆ ਭਾਰਤ ਦੀ ਆਸਟ੍ਰੇਲੀਆ ‘ਤੇ ਜਿੱਤ ਦਾ ਜਸ਼ਨ

ਨਵੀਂ ਦਿੱਲੀ  : ਭਾਰਤ ਨੂੰ ਆਸਟ੍ਰੇਲੀਆ ‘ਚ ਮਿਲੀ ਇਤਿਹਾਸਿਕ ਟੈਸਟ ਸੀਰੀਜ਼ ਦਾ ਜਸ਼ਨ ਗੂਗਲ ਨੇ ਵੀ ਅਲੱਗ ਅੰਦਾਜ਼ ਵਿੱਚ ਮਨਾਇਆ। ਜਦੋਂ ਵੀ ਕੋਈ ਗੂਗਲ ‘ਤੇ ਭਾਰਤੀ ਕ੍ਰਿਕੇਟ ਟੀਮ ਨੂੰ ਸਰਚ ਕਰਦਾ ਤਾਂ ਵਰਚੁਅਲ ਫਾਇਰਵਰਕਸ  ਦੇ ਨਾਲ ਉਸਦਾ ਸਵਾਗਤ ਕੀਤਾ ਜਾਂਦਾ। ਗੂਗਲ ਸਾਇਟ ‘ਤੇ ਜਦੋਂ ਵੀ ਕੋਈ ਭਾਰਤੀ ਕ੍ਰਿਕੇਟ ਟੀਮ ਦੇ ਸਬੰਧਿਤ ਸਰਚ ਕਰਦਾ ਹੈ ਤਾਂ ਸਕਰੀਨ ‘ਤੇ ਤਿਰੰਗੇ ਦੇ ਫਾਇਰਵਰਕਸ ਆਉਂਦੇ ਹਨ। ਗੂਗਲ ਨੇ ਇਸ ਗੱਲ ਦੀ ਘੋਸ਼ਣਾ ਟਵੀਟ ਦੇ ਮਾਧਿਅਮ ਨਾਲ ਕੀਤੀ।

ਮੀਟਿੰਗ ਤੋਂ ਪਹਿਲਾਂ ਸਵੇਰੇ ਹੀ ਦਿੱਲੀ ਤੋਂ ਵੱਡੀ ਖ਼ਬਰ,ਕਿਸਾਨਾਂ ਦੇ ਹੱਕ ‘ਚ ਹੋਇਆ ਵੱਡਾ ਐਲਾਨ

ਗੂਗਲ ਨੇ ਬੁੱਧਵਾਰ ਨੂੰ ਟਵੀਟ ਕੀਤਾ, ‘‘ਹੁਣ ਵੀ ਭਾਰਤ ਦੀ ਜਿੱਤ ਦਾ ਜਸ਼ਨ ਮਨਾ ਰਹੇ ਹਾਂ? ਅਸੀਂ ਵੀ ’’ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੁੰਦਰ ਪਿਚਾਈ ਅਤੇ ਮਾਇਕਰੋਸਾਫਟ ਦੇ ਸੀਈਓ ਸੱਤਿਆ ਨਡੇਲਾ ਨੇ ਵੀ ਭਾਰਤ ਨੂੰ ਜਿੱਤ ‘ਤੇ ਵਧਾਈ ਦਿੱਤੀ ਸੀ। ਪਿਚਾਈ ਨੇ ਟਵੀਟ ਕੀਤਾ ਸੀ, ‘‘ਹੁਣ ਤੱਕ ਦੀ ਸ਼ਾਨਦਾਰ ਟੈਸਟ ਸੀਰੀਜ ਜਿੱਤ। ਭਾਰਤ ਨੂੰ ਵਧਾਈ ਅਤੇ ਆਸਟ੍ਰੇਲੀਆ ਨੇ ਵੀ ਸ਼ਾਨਦਾਰ ਖੇਡ ਖੇਡੀ।’’ ਨਡੇਲਾ ਨੇ ਟਵੀਟ ਕੀਤਾ ਸੀ, ‘‘ਆਖਰੀ ਟੈਸਟ ਮੈਚ ਦੇ ਆਖਰੀ ਦਿਨ ਦਾ ਆਖਰੀ ਘੰਟਾ ਲੰਬੇ ਸਮੇਂ ਤੱਕ ਯਾਦ ਰੱਖਿਆ ਜਾਵੇਗਾ।’’ ਭਾਰਤ ਨੇ ਆਸਟ੍ਰੇਲੀਆ ਨੂੰ ਉਸੇ ਦੀ ਜ਼ਮੀਨ ‘ਤੇ ਚਾਰ ਮੈਚਾਂ ਦੀ ਟੈਸਟ ਸੀਰੀਜ ‘ਚ 2 – 1 ਨਾਲ ਹਰਾ ਬਾਰਡਰ – ਗਾਵਸਕਰ ਟਰਾਫੀ ਆਪਣੇ ਕੋਲ ਹੀ ਰੱਖੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button