ਕਿਸਾਨ ਅੰਦੋਲਨ ‘ਤੇ SC ਦੀ ਕੇਂਦਰ ਨੂੰ ਫਟਕਾਰ, ‘ ਤੁਸੀ ਖੇਤੀ ਕਨੂੰਨਾਂ ਨੂੰ ਕਰੋਗੇ ਹੋਲਡ ਜਾਂ ਅਸੀਂ ਕਰ ਦਈਏ’
ਨਵੀਂ ਦਿੱਲੀ : ਸੁਪ੍ਰੀਮ ਕੋਰਟ ਨੇ ਸੋਮਵਾਰ ਨੂੰ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਚੁਣੋਤੀ ਦੇਣ ਵਾਲੀਆਂ ਕਈ ਪਟੀਸ਼ਨਾਂ ਅਤੇ ਦਿੱਲੀ ਦੀ ਸਰਹੱਦ ‘ਤੇ ਚੱਲ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਨਾਲ ਜੁੜੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ ਨੂੰ ਫਟਕਾਰ ਲਗਾਈ ਅਤੇ ਪੁੱਛਿਆ ਕਿ ਤੁਸੀਂ ਕਿਸਾਨਾਂ ਨਾਲ ਕੀ ਗੱਲ ਕਰ ਰਹੇ ਹੋ।
🔴LIVE| ਬੀਜੇਪੀ ਮੰਤਰੀ ਦਾ ਵੱਡਾ ਬਿਆਨ,ਕਾਨੂੰਨ ਹੋਣਗੇ ਰੱਦ?ਹੁਣ ਕੰਬੀ ਬੀਜੇਪੀ,ਰਾਸ਼ਟਰਪਤੀ ਜਾਰੀ ਕਰੇਗਾ ਹੁਕਮ?
ਸੁਪ੍ਰੀਮ ਕੋਰਟ ਨੇ ਸਖ਼ਤ ਰੁਖ਼ ਅਪਣਾਉਂਦੇ ਹੋਏ ਕੇਂਦਰ ਤੋਂ ਪੁੱਛਿਆ ਕਿ ਤੁਸੀਂ ਖੇਤੀਬਾੜੀ ਕਾਨੂੰਨ ਨੂੰ ਹੋਲਡ ਕਰ ਰਹੇ ਹੋ ਜਾਂ ਫਿਰ ਅਸੀਂ ਕਰ ਦਈਏ। ਨਾਲ ਹੀ ਸੁਪ੍ਰੀਮ ਕੋਰਟ ਨੇ ਕੇਂਦਰ ਨੂੰ ਕਿਹਾ ਕਿ ਅਸੀਂ ਤੁਹਾਡੇ ਰਵੱਈਏ ਤੋਂ ਕਾਫ਼ੀ ਨਿਰਾਸ਼ ਹਾਂ, ਸਰਕਾਰ ਅਜੇ ਤੱਕ ਕਿਸਾਨਾਂ ਨਾਲ ਗੱਲਬਾਤ ‘ਚ ਕੋਈ ਹੱਲ ਨਹੀਂ ਕੱਢ ਪਾਈ ਹੈ। ਕੋਰਟ ਨੇ ਕਿਹਾ ਕਿ ਸਰਕਾਰ ਇਸ ਤਰ੍ਹਾਂ ਕਿਵੇਂ ਗੱਲਬਾਤ ਨਾਲ ਹੱਲ ਕੱਢੇਗੀ। ਹਰ ਦਿਨ ਹਾਲਾਤ ਖ਼ਰਾਬ ਹੋ ਰਹੇ ਹਨ।
ਦਿੱਲੀਓਂ ਮੁੜੇ ਲੱਖਾ ਸਿਧਾਣਾ ਦਾ ਵੱਡਾ ਬਿਆਨ !ਆਉਂਦੇ ਸਾਰ ਕੀਤਾ ਵੱਡਾ ਧਮਾਕਾ !ਸਿਆਸੀ ਆਗੂਆਂ ਦੀ ਬਣਾਈ ਰੇਲ!
ਕੇਂਦਰ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ 7 ਜਨਵਰੀ ਨੂੰ ਹੋਈ ਅੱਠਵੇਂ ਦੌਰ ਦੀ ਗੱਲਬਾਤ ‘ਚ ਵੀ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆਇਆ ਕਿਉਂਕਿ ਕੇਂਦਰ ਨੇ ਕਨੂੰਨਾਂ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਜਦੋਂ ਕਿ ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਆਖਰੀ ਸਾਹ ਤੱਕ ਲੜਾਈ ਲੜਨ ਲਈ ਤਿਆਰ ਹਨ ਅਤੇ ਉਨ੍ਹਾਂ ਦੀ ਘਰ ਵਾਪਸੀ ਸਿਰਫ “ਕਾਨੂੰਨ ਵਾਪਸੀ”ਤੋਂ ਬਾਅਦ ਹੋਵੇਗੀ। ਚੀਫ ਜਸਟੀਸ ਐਸ.ਏ. ਬੋਬਡੇ ਦੀ ਪ੍ਰਧਾਨਤਾ ਵਾਲੇ ਬੈਂਚ ਵੱਲੋਂ ਅੱਜ ਕੀਤੀ ਜਾਣ ਵਾਲੀ ਸੁਣਵਾਈ ਮਹੱਤਵਪੂਰਣ ਹੈ ਕਿਉਂਕਿ ਕੇਂਦਰ ਅਤੇ ਕਿਸਾਨ ਨੇਤਾਵਾਂ ਦੇ ਵਿੱਚ 15 ਜਨਵਰੀ ਨੂੰ ਅਗਲੀ ਬੈਠਕ ਨਿਰਧਾਰਿਤ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.