Breaking News

ਅਯੁਧਿਆ ਮਾਮਲਾ : ਸੁਪਰੀਮ ਕੋਰਟ ਵੱਲੋਂ 18 ਰਵਿਊ ਪਟੀਸ਼ਨਾਂ ਖਾਰਜ

ਨਵੀਂ ਦਿੱਲੀ, 12 ਦਸੰਬਰ : ਸੁਪਰੀਮ ਕੋਰਟ ਨੇ ਅਯੁਧਿਆ ਵਿਚ ਰਾਮ ਮੰਦਿਰ ਬਣਾਉਣ ਦੇ ਮਾਮਲੇ ਵਿਚ ਦਾਇਰ ਕੀਤੀਆਂ ਗਈਆਂ 18 ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ।
ਸੁਪਰੀਮ ਕੋਰਟ ਦੇ ਪੰਜ ਮੈਂਬਰੀ ਬੈਂਚ ਨੇ ਵੀਰਵਾਰ ਦੁਪਹਿਰ ਨੂੰ ਆਪਣੀ ਇਨ ਚੈਂਬਰ ਸੁਣਵਾਈ ਤੋਂ ਬਾਅਦ 18 ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ। ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਜੋ ਪਹਿਲਾ ਫੈਸਲਾ ਸੁਣਾਉਣ ਵਾਲੇ ਬੈਂਚ ਵਿਚ ਸ਼ਾਮਲ ਸਨ, ਦੀ ਥਾਂ ਇਸ ਵਾਰ ਜਸਟਿਸ ਸੰਜੀਵ ਖੰਨਾ ਲੈ ਲਈ।

ਇਹ ਵੀ ਵੇਖੋ : ਕਰਤਾਰਪੁਰ ਕਾਰੀਡੋਰ ‘ਤੇ ਸੁੰਘਣ ਵਾਲੇ ਕੁੱਤੇ ਕਰਦੇ ਨੇ ਪ੍ਰਸ਼ਾਦ ਦੀ ਚੈਕਿੰਗ ਬੈਂਚ ਦੇ ਹੋਰ ਮੈਂਬਰਾਂ ਵਿਚ ਡੀ ਵਾਈ ਚੰਦਰਚੂਹੜ, ਅਸ਼ੋਕ ਭੂਸ਼ਣ ਤੇ ਐਸ ਅਬਦੁਲ ਨਜ਼ੀਰ ਸ਼ਾਮਲ ਸਨ।
ਅੱਜ ਦੇ ਹੁਕਮ ਚੀਫ ਜਸਟਿਸ ਐਸ ਏ ਬੋਬਡੇ ਦੀ ਅਗਵਾਈ ਵਾਲੇ ਬੈਂਚ ਨੇ ਜਾਰੀ ਕੀਤੇ ਹਨ। ਇਸ ਨਾਲ ਹੁਣ 9 ਨਵੰਬਰ 2.77 ਏਕੜ ਵਿਵਦਗ੍ਰਸਤ ਥਾਂ ‘ਤੇ ਰਾਮ ਮੰਦਿਰ ਉਸਾਰੇ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਅਦਾਲਤ ਨੇ ਫੈਸਲਾ ਸੁਣਾਇਆ ਸੀ ਕਿ 2.77 ਏਕੜ ਥਾਂ ਦਾ ਮਾਲਕ ਰਾਮ ਲੱਲਾ ਵਿਰਾਜਮਾਨ ਹੈ ਜਦਕਿ ਉਸਨੇ ਮੁਸਲਿਮ ਧਿਰ ਨੂੰ ਵੀ 5 ਏਕੜ ਥਾਂ ਦੇਣ ਦਾ ਹੁਕਮ ਦਿੱਤਾ ਸੀ।

ਇਹ ਵੀ ਵੇਖੋ : Sukhbir Badal ਨੇ ਝਾੜੇ ਲੋਕਾਂ ਦੇ ਜੁੱਤੇ
18 ਪਟੀਸ਼ਨਾਂ ਜਮਾਤ ਉਲਾਮਾ ਏ ਹਿੰਦ ਤੇ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਤੋਂ ਇਲਾਵਾ ਵੱਖ ਵੱਖ ਧਿਰਾਂ ਵੱਲੋਂ ਦਾਇਰ ਕੀਤੀਆਂ ਗਈਆਂ ਸਨ।
Published by Gaganpreet

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button