ਸਰਕਾਰ ਦੇ ਖਿਲਾਫ਼ ਇਕੱਠੇ ਹੋਏ ਈ.ਟੀ.ਟੀ. ਅਧਿਆਪਕਾਂ ‘ਤੇ ਲਾਠੀਚਾਰਜ
ਪਟਿਆਲਾ : ਈ.ਟੀ.ਟੀ. ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਨੇ ਪਟਿਆਲਾ ‘ਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਪੰਜਾਬ ਭਰ ਤੋਂ ਆਏ ਸੈਂਕੜਿਆਂ ਅਧਿਆਪਕਾਂ ਨੇ ਵਾਈ.ਪੀ.ਐੱਸ ਚੌਕ ‘ਤੇ ਧਰਨਾ ਲਗਾ ਕੇ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਤੋਂ ਉਨ੍ਹਾਂ ਦੀ ਮੰਗਾਂ ਪ੍ਰਤੀ ਕੋਈ ਦਿਲਚਸਪੀ ਨਹੀਂ ਦਿਖਾਈ ਦੇ ਰਹੀ।
ਸਵੇਰੇ ਹੀ ਕਿਸਾਨਾਂ ਦੇ ਲੀਡਰ ਦਾ ਕੇਂਦਰ ਨੂੰ ਵੱਡਾ ਝਟਕਾ,ਗੱਲ ਹੁਣ Yes or No ਦੀ ਨਹੀਂ,ਝੁਕੇਗੀ ਮੋਦੀ ਸਰਕਾਰ
ਪੁਲਿਸ ਅਧਿਕਾਰੀਆਂ ਨੇ ਯੂਨੀਅਨ ਆਗੂਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਦਰਸ਼ਨਕਾਰੀ ਆਪਣੀ ਜਿੱਦ ‘ਤੇ ਅੜੇ ਰਹੇ, ਜਿਸਦੇ ਚੱਲਦਿਆਂ ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਨ ਲਈ ਉਨ੍ਹਾਂ ‘ਤੇ ਲਾਠੀਚਾਰਜ ਵੀ ਕੀਤਾ। ਇਸ ਦੇ ਬਾਵਜੂਦ ਅਧਿਆਪਕ ਡਟੇ ਰਹੇ ਅਤੇ ਸਰਕਾਰ ਅਤੇ ਸਿੱਖਿਆ ਮੰਤਰੀ ਦੇ ਖਿਲਾਫ਼ ਨਾਅਰੇਬਾਜ਼ੀ ਕਰਦੇ ਰਹੇ। ਤਹਿਸੀਲਦਾਰ ਅਵਤਾਰ ਸਿੰਘ ਨੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕਰਵਾਉਣ ਦੇ ਭਰੋਸੇ ਤੋਂ ਬਾਅਦ ਅਧਿਆਪਕਾਂ ਨੇ ਆਪਣਾ ਧਰਨਾ ਖ਼ਤਮ ਕਰ ਦਿੱਤਾ।
ਸੁਰਿੰਦਰ ਛਿੰਦੇ ਨੇ ਬਾਰਡਰ ‘ਤੇ ਖੜ੍ਹਕਾਇਆ ਮੋਦੀ,ਕਹਿੰਦਾ ਜ਼ਮੀਨ ਤਾਂ ਜੱਟ ਦੀ ਮਾਂ ਹੁੰਦੀ ਹੈ
ਯੂਨੀਅਨ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਉਹ ਆਪਣੀ ਮੰਗਾਂ ਨੂੰ ਲੈ ਕੇ ਸ਼ਾਂਤਮਈ ਢੰਗ ਨਾਲ ਰੋਸ਼ ਜਤਾਉਣ ਲਈ ਆਏ ਸਨ ਪਰ ਪੁਲਿਸ ਫੋਰਸ ਨੇ ਉਨ੍ਹਾਂ ‘ਤੇ ਲਾਠੀਚਾਰਜ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੇ ਸੰਘਰਸ਼ ਨੂੰ ਪੁਲਿਸ ਦੇ ਜ਼ੋਰ ‘ਤੇ ਦਬਾਉਣਾ ਚਾਹੁੰਦੀ ਹੈ। ਇਸ ਦੌਰਾਨ ਨਿਰਮਲ ਜੀਰਾ, ਸੁਰਿੰਦਰ ਫਾਜ਼ਿਲਕਾ, ਸੰਦੀਪ ਸਾਮਾ, ਹਰਬੰਸ ਪਟਿਆਲਾ, ਜਰਨੈਲ ਸੰਗਰੂਰ, ਰਵਿੰਦਰ ਅਬੋਹਰ, ਜਤੀਂਦਰ ਜਲਾਲਾਬਾਦ, ਰਾਜ ਸੁਖਿਵੰਦਰ ਗੁਰਦਾਸਪੁਰ, ਰਾਜ ਕੁਮਾਰ ਮਾਨਸਾ, ਦੀਪ ਅਮਨ ਮਾਨਸਾ, ਗੋਬਿੰਦ ਜਲੰਧਰ, ਅਸ਼ੋਕ ਹੁਸ਼ਿਆਰਪੁਰ ਆਦਿ ਸ਼ਾਮਿਲ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.