
ਹਲਕਾ ਸੁਨਾਮ ਦੇ ਵਿੱਚ ਪੈਂਦੇ ਚੀਮਾ ਮੰਡੀ ਦੀ ਇੱਕ ਦਰਦਨਾਕ ਘਟਨਾ ਆਈ ਸਾਹਮਣੇ ਇੱਕ ਬਜ਼ੁਰਗ ਨੇ ਹੀ ਆਪਣੀ ਸੰਸਕਾਰ ਸਮਗਰੀ ਖਰੀਦ ਕੇ ਆਪਣੇ ਆਪ ਨੂੰ ਅੱਗ ਲਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਪੀਟਰ ਰੇਹੜੇ ਵਿੱਚ ਖੁਦ ਨੂੰ ਅੱਗ ਲਗਾ ਕੇ ਆਤਮਦਾਹ (ਖੁਦਕੁਸ਼ੀ) ਕਰ ਲਈ ਗਈ। ਮ੍ਰਿਤਕ ਦੀ ਪਛਾਣ ਚੀਮਾ ਦੇ ਰਹਿਣ ਵਾਲੇ 58 ਸਾਲਾ ਨੈਬ ਸਿੰਘ ਵਜੋਂ ਹੋਈ ਹੈ, ਜੋ ਕਿ ਗੁਰਦੁਆਰਾ ਚੀਮਾ ਸਾਹਿਬ (ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ) ਦੇ ਬਿਲਕੁਲ ਨੇੜੇ ਰਹਿੰਦੇ ਸਨ।
ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਨੈਬ ਸਿੰਘ ਧਾਰਮਿਕ ਬਿਰਤੀ ਦੇ ਇਨਸਾਨ ਸਨ ਅਤੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਕਾਮ ਸੇਵਾ ਕਰਦੇ ਸਨ। ਇਹ ਪੀਟਰ ਰੇਹੜਾ ਵੀ ਉਨ੍ਹਾਂ ਨੇ ਨਗਰ ਦੀ ਸੇਵਾ (ਲੰਗਰ ਅਤੇ ਹੋਰ ਕਾਰਜਾਂ) ਲਈ ਰੱਖਿਆ ਹੋਇਆ ਸੀ। ਨੈਬ ਸਿੰਘ ਨੇ ਇੱਕ ਦਿਨ ਪਹਿਲਾਂ ਹੀ ਆਪਣੇ ਪੀਟਰ ਰੇਹੜੇ ਵਿੱਚ ਲੱਕੜਾਂ ਤੇ ਬਾਲੇ ਲੋਡ ਕਰ ਲਏ ਸਨ। ਅੱਜ ਸਵੇਰੇ ਕਰੀਬ 4:15 ਵਜੇ ਉਹ ਸਾਈਕਲ ਉਤੇ ਸਵਾਰ ਹੋ ਕੇ ਘਰੋਂ ਨਿਕਲੇ। ਉਨ੍ਹਾਂ ਨੇ ਚੀਮਾ ਬੱਸ ਸਟੈਂਡ ਨੇੜੇ ਸਥਿਤ ਨਿਹੰਗਾਂ ਦੀ ਛਾਉਣੀ ਕੋਲ ਆਪਣਾ ਸਾਈਕਲ ਖੜ੍ਹਾ ਕੀਤਾ ਅਤੇ ਉੱਥੋਂ ਪੀਟਰ ਰੇਹੜਾ ਲੈ ਕੇ ਅੱਗੇ ਚਲੇ ਗਏ। ਕਰੀਬ 4:30 ਤੋਂ 4:45 ਵਜੇ ਦੇ ਦਰਮਿਆਨ ਉਹ ਚੀਮਾ ਦੀ ਦਾਣਾ ਮੰਡੀ ਦੇ ਅੰਦਰ ਪਹੁੰਚੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




