ਸਿੰਘੂ ਬਾਰਡਰ ਅੱਜ ਵੀ ਰਹੇਗਾ ਬੰਦ, ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕਰ ਦਿੱਤੀ ਜਾਣਕਾਰੀ
ਨਵੀਂ ਦਿੱਲੀ : ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਨਵੀਂ ਦਿੱਲੀ ਰੇਲਵੇ ਸਟੇਸ਼ਨ ਸਮੇਤ ਬਾਰਡਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਥੇ ਹੀ ਦਿੱਲੀ ਟ੍ਰੈਫਿਕ ਪੁਲਿਸ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਸਿੰਘੂ ਬਾਰਡਰ ਅੱਜ ਵੀ ਬੰਦ ਰਹੇਗਾ। ਉਨ੍ਹਾਂ ਵੱਲੋਂ ਲੋਕਾਂ ਨੂੰ ਹੋਰ ਰਸਤੇ ਆਪਣਾ ਮੰਜ਼ਿਲ ਤੱਕ ਪੁੱਜਣ ਦੀ ਸਲਾਹ ਦਿੱਤੀ ਗਈ ਹੈ। ਮੁਕਰਬਾ ਚੌਂਕ ਤੋਂ ਰੂਟ ਡਾਇਵਰਟ ਕੀਤਾ ਗਿਆ ਹੈ। ਸਿਗਨੇਚਰ ਬ੍ਰਿਜ ਤੋਂ ਰੋਹੀਣੀ ਜਾਣ ਵਾਲੇ ਰਸਤੇ ‘ਤੇ ਨਾ ਜਾਣ।
🔴LIVE || ਖੇਤੀ ਕਾਨੂੰਨ ਹੋਣਗੇ ਰੱਦ?ਕਿਸਾਨਾਂ ਦੇ ਅੰਦੋਲਨ ਨੂੰ ਪਿਆ ਬੂਰ,ਖੇਤੀਬਾੜੀ ਮੰਤਰੀ ਦਾ ਆਇਆ ਵੱਡਾ ਬਿਆਨ!
ਕੇਂਦਰ ਦੇ ਤਿੰਨ ਨਵੇਂ ਖੇਤੀ ਕਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਪ੍ਰਦਸ਼ਰਨ ਦੇ ਕਾਰਨ ਸ਼ਹਿਰ ‘ਚ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਦਿੱਲੀ ਆਵਾਜਾਈ ਪੁਲਿਸ ਨੇ ਸੋਮਵਾਰ ਸਵੇਰੇ ਹੀ ਲੋਕਾਂ ਨੂੰ ਸਿੰਘੂ ਅਤੇ ਟਿਕਰੀ ਬਾਰਡਰ ਦੇ ਬੰਦ ਰਹਿਣ ਦੀ ਜਾਣਕਾਰੀ ਦਿੰਦੇ ਹੋਏ ਹੋਰ ਰਸਤਿਆਂ ਰਾਹੀ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ‘ਸਿੰਘੂ ਬਾਰਡਰ ਦੋਵੇਂ ਪਾਸਿਆਂ ਤੋਂ ਬੰਦ ਹੈ। ਕ੍ਰਿਪਾ ਦੂਜੇ ਰਸਤਿਆਂ ਤੋਂ ਜਾਓ। ਮੁਕਰਬਾ ਚੌਂਕ ਅਤੇ ਜੀਟੀਕੇ ਰੋਡ ‘ਤੇ ਆਵਾਜਾਈ ਤਬਦੀਲੀ ਕੀਤੀ ਗਈ ਹੈ, ਭਾਰੀ ਜਾਮ ਲਗਾ ਹੈ। ਕ੍ਰਿਪਾ ਸਿਗਨੇਚਰ ਬ੍ਰਿਜ ਤੋਂ ਰੋਹੀਣੀ ਅਤੇ ਰੋਹੀਣੀ ਤੋਂ ਸਿਗਨੇਚਰ ਬ੍ਰਿਜ, ਜੀਟੀਕੇ ਰੋਡ, ਐਨਐਚ – 44 ਅਤੇ ਸਿੰਘੂ ਬਾਰਡਰ ਤੱਕ ਬਾਹਰੀ ਰਿੰਗ ਰੋਡ ਰਸਤਿਆਂ ‘ਤੇ ਜਾਣ ਤੋਂ ਬਚੋ। ’
ਆਹ ਕਿਸਾਨ ਦਿੱਲੀ ਪਹੁੰਚ ਹੋਇਆ ਤੱਤਾ!ਕਹਿੰਦਾ ਅਜੇ ਤਾਂ ਟ੍ਰੇਲਰ ਆ, ਕਾਨੂੰਨ ਰੱਦ ਨਾ ਕੀਤੇ ਤਾਂ ਦਿਖਾਵਾਂਗੇ ਪੂਰੀ ਫਿਲਮ
ਇੱਕ ਹੋਰ ਟਵੀਟ ‘ਚ ਕਿਹਾ, ‘ਟੀਕਰੀ ਬਾਰਡਰ ‘ਤੇ ਵੀ ਆਵਾਜਾਈ ਬੰਦ ਹੈ। ਹਰਿਆਣਾ ਲਈ ਸੀਮਾ ਵਰਤੀ ਝਾੜੌਦਾ,ਢਾਂਸਾ, ਦੌਰਾਲਾ ਝਟੀਕਰਾ,ਬਡੂਸਰੀ, ਕਾਪਸਹੇੜਾ, ਰਾਜੋਕੜੀ ਐਨਐਚ-8, ਬਿਜਵਾਸਨ/ਬਜਘੇਰਾ,ਪਾਲਮ ਵਿਹਾਰ ਅਤੇ ਡੂੰਡਾਹੇੜਾ ਬਾਰਡਰ ਖੁੱਲ੍ਹੇ ਹਨ।’ ਕੇਂਦਰੀ ਗ੍ਰਹਿ ਮੰਤਰੀ ਅੰਮਿਤ ਸ਼ਾਹ ਨੇ ਕਿਸਾਨ ਜਥੇਬੰਦੀਆਂ ਨੂੰ ਬੁਰਾੜੀ ਮੈਦਾਨ ਪੁੱਜਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਉੱਥੇ ਪੁੱਜਦੇ ਹੀ ਕੇਂਦਰੀ ਮੰਤਰੀਆਂ ਦਾ ਇੱਕ ਉੱਚ ਪੱਧਰੀ ਦਲ ਉਨ੍ਹਾਂ ਨਾਲ ਗੱਲਬਾਤ ਕਰੇਗਾ।
Traffic Alert
Singhu Border is still closed from both sides. Please take alternate route.Traffic has been diverted from Mukarba Chowk & GTK road.Traffic is very very heavy. Please avoid outer ring road from signature bridge to Rohini & vice versa, GTK road, NH 44 & Singhu borders— Delhi Traffic Police (@dtptraffic) November 30, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.