Breaking NewsNewsPunjab

ਚੰਡੀਗੜ੍ਹ ‘ਚ ਆਂਡੇ ਮਾਰ ਹੋਲੀ ਮਨਾਉਣ ਵਾਲਿਆਂ ਦੀ ਖੈਰ ਨਹੀਂ

ਚੰਡੀਗੜ੍ਹ : ਹੋਲੀ ਦੇ ਤਿਉਹਾਰ ‘ਤੇ ਕਿਸੇ ਨੇ ਆਂਡੇ ਮਾਰੇ ਤਾਂ ਚੰਡੀਗੜ੍ਹ ਪੁਲਿਸ ਉਸ ਦੇ ਖਿਲਾਫ ਤੁਰੰਤ ਕਾਰਵਾਈ ਕਰੇਗੀ। ਇਸ ਦੌਰਾਨ ਗੇੜੀ ਰੂਟ, ਸੁਖਨਾ ਝੀਲ, ਕਾਲਜ ਅਤੇ ਪੀ. ਯੂ. ‘ਚ ਆਂਡੇ ਮਾਰ ਕੇ ਨੌਜਵਾਨ ਹੋਲੀ ਖੇਡਦੇ ਹਨ। ਆਂਡੇ ਮਾਰਨ ਨਾਲ ਜ਼ਖਮੀਂ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਚੰਡੀਗੜ੍ਹ ਪੁਲਿਸ ਨੇ ਹੋਲੀ ਦੇ ਤਿਉਹਾਰ ‘ਤੇ ਸੁਰੱਖਿਆ ਵਜੋਂ ਸ਼ਹਿਰ ‘ਚ 860 ਪੁਲਿਸ ਮੁਲਾਜ਼ਮਾਂ ਨੂੰ ਵਿਸ਼ੇਸ਼ ਤੌਰ ‘ਤੇ ਤਾਇਨਾਤ ਕੀਤਾ ਹੈ। ਇਸ ਤੋਂ ਇਲਾਵਾ ਪੁਲਿਸ ਰੇਸ ਡਰਾਈਵਿੰਗ ਅਤੇ ਛੇੜਛਾੜ ਕਰਨ ਵਾਲਿਆਂ ‘ਤੇ ਸਖਤ ਨਜ਼ਰ ਰੱਖੇਗੀ। ਇਸ ਲਈ ਸਿਵਲ ਡਰੈੱਸ ‘ਚ ਮਹਿਲਾ ਪੁਲਿਸ ਕਰਮਚਾਰੀ ਤਾਇਨਾਤ ਕੀਤੀਆਂ ਜਾਣਗੀਆਂ।

Read Also ਇਨ੍ਹਾਂ ਦਾ ਚਲਾਨ ਕੌਣ ਕੱਟੂਗਾ ? ਇਸ ਪੁਲਿਸ ਵਾਲੇ ‘ਤੇ ਕੋਈ ਕਾਨੂੰਨ ਨੀਂ ਲਾਗੂ ਹੁੰਦਾ (ਵੀਡੀਓ)

ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਅਤੇ ਹੜਦੰਗ ਮਚਾਉਣ ਵਾਲਿਆਂ ਨੂੰ ਫੜ੍ਹਨ ਲਈ ਟ੍ਰੈਫਿਕ ਪੁਲਿਸ ਸੈਕਟਰਾਂ ਤੇ ਮਾਰਕਿਟ ਦੇ ਬਾਹਰ ਨਾਕੇ ਲਾਵੇਗੀ। ਇਸ ਤਿਓਹਾਰ ‘ਤੇ 6 ਡੀ. ਐੱਸ. ਪੀਜ਼. ਸਮੇਤ 860 ਪੁਲਿਸ ਮੁਲਾਜ਼ਮ ਡਿਊਟੀ ‘ਤੇ ਤਾਇਨਾਤ ਕੀਤੇ ਜਾਣਗੇ। ਇਨ੍ਹਾਂ ‘ਚੋਂ 26 ਥਾਣਾ ਪ੍ਰਭਾਰੀ ਤੇ ਇੰਸਪੈਕਟਰ, 672 ਐੱਸ. ਆਈ. ਅਤੇ ਏ. ਐੱਸ. ਆਈ., 156 ਲੇਡੀ ਪੁਲਿਸ ਤਾਇਨਾਤ ਹੋਣਗੀਆਂ। ਤਿਉਹਾਰ ‘ਤੇ ਚੰਡੀਗੜ੍ਹ ਪੁਲਸ ਪੂਰੇ ਸ਼ਹਿਰ ‘ਚ ਨਾਕੇਬੰਦੀ ਕਰਕੇ ਹੜਦੰਗ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸੇਗੀ। ਟ੍ਰੈਫਿਕ ਤੇ ਥਾਣਾ ਪੁਲਿਸ ਕੁੱਲ 64 ਨਾਕੇ ਸਵੇਰੇ 9 ਵਜੇ ਲਗਾਵੇਗੀ। ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਦੇ ਖਿਲਾਫ ਵਾਹਨ ਵੀ ਜ਼ਬਤ ਕੀਤੇ ਜਾਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button