Breaking NewsD5 specialInternationalNews

ਕਾਬੁਲ : ਮਹ‍ਿਲਾ ਨੇ ਨੌਕਰੀ ਕੀਤੀ ਤਾਂ ਚਾਕੂ ਨਾਲ ਅੰਨ੍ਹਾ ਕਰ ਮਾਰੀ ਗੋਲੀ, ਤਾਲ‍ਿਬਾਨ ‘ਤੇ ਸ਼ੱਕ !

ਕਾਬੁਲ : 33 ਸਾਲ ਦੀ ਇੱਕ ਮਹਿਲਾ ਨੂੰ ਪੁਲਿਸ ਸ‍ਟੇਸ਼ਨ ‘ਚ ਨੌਕਰੀ ਕਰਨ ਦੇ ਜੁਰਮ ‘ਚ ਚਾਕੂ ਮਾਰਕੇ ਨਾ ਸਿਰਫ ਅੰਨ੍ਹਾ ਕੀਤਾ ਗਿਆ ਬਲ‍ਕ‍ਿ ਗੋਲੀ ਮਾਰ ਦਿੱਤੀ ਗਈ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਸ‍ਪ‍ਤਾਲ ਪਹੁੰਚਾਇਆ ਗਿਆ। ਜਿੱਥੇ ਉਨ੍ਹਾਂ ਦੀ ਜਾਨ ਬਚ ਗਈ। ਇਸ ਹੈਵਾਨੀਅਤ ਦਾ ਜ਼ਿੰਮੇਵਾਰ ਅਫ਼ਗਾਨਿਸ‍ਤਾਨ ਦੇ ਤਾਲਿ‍ਬਾਨੀ ਸੰਗਠਨ ਨੂੰ ਮੰਨਿਆ ਜਾ ਰਿਹਾ ਹੈ ਪਰ ਉਹ ਇਸ ਤੋਂ ਇਨਕਾਰ ਕਰ ਰਿਹਾ ਹੈ।

ਮੀਡੀਆ ਰਿਪੋਰਟ ਅਨੁਸਾਰ ਤਾਲਿ‍ਬਾਨੀ ਅੱਤਵਾਦ ਦੀ ਸ਼ਿਕਾਰ ਮਹਿਲਾ ਖਟੇਰਾ ਗਜਨੀ ਪ੍ਰਾਂਤ ਦੇ ਇੱਕ ਪੁਲਿਸ ਸਟੇਸ਼ਨ ‘ਚ ਨੌਕਰੀ ਕਰਦੀ ਸੀ। ਉਹ ਤਿੰਨ ਮਹੀਨੇ ਪਹਿਲਾਂ ਹੀ ਗਜਨੀ ਪੁਲਿਸ ਦੀ ਅਪਰਾਧ ਸ਼ਾਖਾ ‘ਚ ਇੱਕ ਅਧਿਕਾਰੀ ਦੇ ਰੂਪ ‘ਚ ਨਿਯੁਕਤ ਹੋਈ ਸੀ।ਹਮਲੇ ਤੋਂ ਬਾਅਦ ਮਹਿਲਾ ਪੁਲਿ‍ਸ ਅਫ਼ਸਰ ਨੇ ਦੱਸਿਆ ਕਿ ਮੈਨੂੰ ਪੁਲਿਸ ਅਫ਼ਸਰ ਦੇ ਰੂਪ ‘ਚ ਕੰਮ ਕਰਦੇ ਹੋਏ ਅਜੇ ਸਿਰਫ ਤਿੰਨ ਮਹੀਨੇ ਹੀ ਹੋਏ ਸਨ ਪਰ ਇੰਨ੍ਹੇ ਘੱਟ ਸਮੇਂ ‘ਚ ਹੀ ਮੇਰੇ ‘ਤੇ ਅਜਿਹਾ ਹਮਲਾ ਹੋਇਆ।

ਲੇਡੀ ਪੁਲਿਸ ਅਫ਼ਸਰ ਨੇ ਇਲਜ਼ਾਮ ਲਗਾਇਆ ਕਿ ਉਸਦੇ ਪਿਤਾ ਇਸ ਨੌਕਰੀ ਦੇ ਖਿਲਾਫ ਸਨ। ਉਸਨੇ ਕਿਹਾ ਕਿ ਕਈ ਵਾਰ ਜਦੋਂ ਮੈਂ ਡਿਊਟੀ ‘ਤੇ ਜਾਂਦੀ ਸੀ ਤਾਂ ਮੇਰੇ ਪਿਤਾ ਪਿੱਛੇ – ਪਿੱਛੇ ਆਉਂਦੇ ਸਨ। ਉਨ੍ਹਾਂ ਨੇ ਨਾਲ ਦੇ ਇਲਾਕੇ ‘ਚ ਤਾਲਿਬਾਨ ਨਾਲ ਸੰਪਰਕ ਕਰ ਮੈਨੂੰ ਨੌਕਰੀ ‘ਤੇ ਜਾਣ ਤੋਂ ਰੋਕਣ ਲਈ ਕਿਹਾ ਸੀ। ਪਿਤਾ ਨੇ ਤਾਲਿਬਾਨ ਨੂੰ ਆਪਣੀ ਧੀ ਦੇ ਪੁਲਿਸ ਦੀ ਨੌਕਰੀ ਵਾਲੇ ਆਈਡੀ ਕਾਰਡ ਦੀ ਫੋਟੋਕਾਪੀ ਵੀ ਸੌਂਪੀ ਸੀ।

ਗਜਨੀ ਪੁਲਿਸ ਦੇ ਬੁਲਾਰੇ ਦਾ ਕਹਿਣਾ ਹੈ ਕਿ ਇਸ ਹਮਲੇ ਦੇ ਪਿੱਛੇ ਤਾਲਿਬਾਨ ਦਾ ਹੱਥ ਸੀ। ਉਥੇ ਹੀ ਖਟੇਰਾ ਦੇ ਪਿਤਾ ਨੂੰ ਵੀ ਸਾਜਿਸ਼ ਰਚਣ ਦੇ ਇਲਜ਼ਾਮ ‘ਚ ਹਿਰਾਸਤ ‘ਚ ਲੈ ਲਿਆ ਗਿਆ ਹੈ। ਤਾਲਿਬਾਨ ਨੇ ਹਮਲੇ ‘ਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਤਾਲਿਬਾਨ ਦੇ ਇੱਕ ਬੁਲਾਰੇ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਬਾਰੇ ‘ਚ ਜਾਣਦੇ ਸਨ ਪਰ ਇਹ ਇੱਕ ਪਰਵਾਰਿਕ ਮਾਮਲਾ ਸੀ, ਉਹ ਇਸ ਹਮਲੇ ‘ਚ ਸ਼ਾਮਿਲ ਨਹੀਂ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button