ਪਹਿਲਾਂ ਤਾਂ ਟਰੈਕਟਰ ਲੈਕੇ ਆਏ ਸੀ ਹੁਣ ਕੰਬਾਈਨਾਂ ਲੈਕੇ ਆ ਗਏ !
ਬਠਿੰਡਾ : ਅੰਨਦਾਤਾ ਅੱਜ ਸੜਕਾਂ ਤੇ ਰਾਤਾਂ ਕੱਟ ਕੇ ਆਪਣੀਆਂ ਮੰਗਾ ਮਨਵਾਉਣ ਦੇ ਲਈ ਸਰਕਾਰਾਂ ਦੇ ਖਿਲਾਫ਼ ਆਪਣਾ ਗੁੱਸਾ ਜਾਹਿਰ ਕਰ ਰਹੇ ਹਨ। ਹਾਲੇ ਖੇਤੀ ਆਰਡੀਨੈਂਸ ਦੇ ਬੋਝ ਦੇ ਚੱਲਦਿਆਂ ਖੇਤਾਂ ਦਾ ਕਿਸਾਨ ਧਰਨਿਆਂ ਤੇ ਬੈਠਾ ਹੈ। ਉਥੇ ਹੀ ਸਰਕਾਰ ਵੱਲੋਂ ਕੰਬਾਈਨਾਂ ਤੇ ਐੱਸਐੱਮਐੱਸ ਲਗਾਉਣ ਦੀ ਤਰਜੀਹ ਦਿੱਤੀ ਗਈ। ਜਿਸਦਾ ਬਠਿੰਡਾ ਰੋਡ ਤੇ ਕੰਬਾਈਨਾਂ ਖੜ੍ਹੀਆਂ ਕਰ ਕੰਬਾਈਨ ਮਾਲਕਾਂ ਨੇ ਜੰਮਕੇ ਵਿਰੋਧ ਕੀਤਾ।
ਕੈਨੇਡਾ ਤੋਂ ਆਈ ਦਿਲ ਦਹਿਲਾਉਣ ਵਾਲੀ ਖ਼ਬਰ ,ਦੇਖ ਕੇ ਤੁਹਾਡੇ ਵੀ ਹੋ ਜਾਣਗੇ ਰੌਂਗਟੇ ਖੜੇ !
ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਕੰਬਾਈਨ ਮਾਲਕਾਂ ਦਾ ਕਹਿਣਾ ਹੈ ਕਿ ਮਾਨਸਾ ਬਠਿੰਡਾ ਰੋਡ ਤੇ 600 ਤੋਂ 700 ਕੰਬਾਈਨਾਂ ਰੋਡ ‘ਤੇ ਧਰਨੇ ‘ਚ ਸ਼ਾਮਿਲ ਹਨ ਤੇ ਜਦੋਂ ਤੱਕ ਸਰਕਾਰ ਵੱਲੋਂ ਐਸਐਮਐਸ ਲਗਾਉਣ ਦਾ ਫ਼ੈਸਲਾ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਰੋਡ ਜਾਮ ਰਹੇਗਾ।
🔴 Live 🔴ਸਿੱਧੂ ‘ਤੇ ਮੇਹਰਬਾਨ ਹੋਈ ਹਾਈਕਮਾਨ! ਪੰਜਾਬ ‘ਚ ਹੋਊ ਵੱਡਾ ਫੇਰਬਦਲ! ਕੈਪਟਨ ‘ਤੇ ਜਾਖੜ ਦੀ ਉੱਡੀ ਨੀਂਦ!
ਧਰਨੇ ਤੇ ਪਹੁੰਚੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਦੇ ਨੁਮਾਇੰਦੇ ਜਾਂ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਉਨ੍ਹਾਂ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਸ਼ਵਾਸ ਨਹੀਂ ਜਤਾਇਆ ਜਾਂਦਾ ਉਦੋਂ ਤੱਕ ਰੋਡ ਜਾਮ ਹੋ ਰਹੇਗਾ। ਉਨ੍ਹਾਂ ਇਹ ਵੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਮਸ਼ੀਨਾਂ ਤੇ ਐਸਐਮਐਸ ਨਹੀਂ ਲਗਾਉਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਅਖੀਰ ਧਰਨੇ ਤੇ ਬੈਠੇ ਕਿਸਾਨਾਂ ਦੀਆਂ ਮੰਗਾ ਕਦੋਂ ਪ੍ਰਵਾਨ ਹੁੰਦੀਆਂ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.