NewsBreaking NewsD5 specialInternational

ਸਿੱਖ ਨੌਜਵਾਨਾਂ ਨੂੰ ਗੋਰਿਆਂ ਨੇ ਇੰਝ ਕੀਤਾ ਸਲਾਮ ! ਨਹੀਂ ਰੀਸਾਂ ਗੋਰਿਆਂ ਦੀਆਂ !

ਟੈਕਸਾਸ : ਟੈਕਸਾਸ ਹੈਰਿਸ ਕਾਉਂਟੀ ਪਹਿਲੇ ਸਿੱਖ ਅਧਿਕਾਰੀ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਚੰਗੇ ਕੰਮਾਂ ਨੂੰ ਕਦੇ ਨਹੀਂ ਭੁੱਲੇਗਾ। ਜਿਸ ਦੀ ਸ਼ਹਾਦਤ ਨਾਲ ਹਾਉਸਟਨ ਕਮਿਉਨਿਟੀ ਹਿੱਲ ਗਈ ਅਤੇ ਇਹ ਖ਼ਬਰ ਰਾਸ਼ਟਰੀ-ਅੰਤਰਰਾਸ਼ਟਰੀ ਸੁਰਖੀਆਂ ਬਣੀ ਸੀ। ਹੈਰਿਸ ਕਾਉਂਟੀ ਸ਼ੈਰਿਫ ਦਾ ਦਫ਼ਤਰ ਅਤੇ ਕਮਿਊਨਿਟੀ ਦੇ ਦੂਸਰੇ ਲੋਕ ਉਸ ਦੀ ਸ਼ਹਾਦਤ ਦੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਡਿਊਟੀ ਲਗਾਉਂਦੇ ਹੋਏ ਉਸਦਾ ਸਨਮਾਨ ਕਰਦੇ ਆ ਰਹੇ ਹਨ।

🔴 Live 🔴ਸ਼੍ਰੋਮਣੀ ਕਮੇਟੀ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜਾਂਗੇ ਕਿਹਾ ਸੁਖਦੇਵ ਸਿੰਘ

ਹੁਣ ਹੈਰਿਸ ਕਾਉਂਟੀ ਟੋਲ ਰੋਡ ਅਥਾਰਟੀ ਅਤੇ ਸ਼ੈਰਿਫ ਦੇ ਦਫਤਰ ਦੀ ਲੀਡਰਸ਼ਿਪ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਹਾਈਵੇਅ 249 ਨੇੜੇ ਬੈਲਟਵੇਅ 8 ਦੇ ਇੱਕ ਹਿੱਸੇ ਨੂੰ ਸੰਦੀਪ ਸਿੰਘ ਧਾਲੀਵਾਲ ਦੇ ਸਨਮਾਨ ਵਿੱਚ ਰਸਮੀ ਨਾਮ ਦਿੱਤਾ ਗਿਆ ਹੈ । ਇਸ ਨੂੰ ਹੁਣ ਐਚਸੀਐਸਓ ਡਿਪਟੀ ਸੰਦੀਪ ਸਿੰਘ ਧਾਲੀਵਾਲ ਯਾਦਗਾਰੀ ਟੌਲਵੇਅ ਕਿਹਾ ਜਾਂਦਾ ਹੈ। ਇਸ ਸੰਬੰਧ ਵਿੱਚ ਉਥੇ ਬਕਾਇਦਾ ਵੱਡਾ ਬੋਰਡ ਵੀ ਲਗਾ ਦਿੱਤਾ ਗਿਆ ਹੈ।

ਲਓ ਜੀ! ਪੰਮੀ ਬਾਈ ਨੇ ਦੱਸਤਾ ਖੇਤੀ ਬਿੱਲ ਰੱਦ ਕਰਵਾਉਣ ਦਾ ਤਰੀਕਾ !ਕਿਸਾਨ ਹੋਏ ਪੱਬਾਂ ਭਾਰ ਹੁਣ ਬਣੁਗੀ ਗੱਲ !

ਪਿਛਲੇ ਕੁਝ ਹਫ਼ਤਿਆਂ ਤੋਂ ਅਧਿਕਾਰੀਆਂ ਨੇ ਸੰਦੀਪ ਧਾਲੀਵਾਲ ਦੇ ਸਨਮਾਨ ਵਿੱਚ ਲਗਾਤਾਰ ਸਮਾਗਮ ਕੀਤੇ ਹਨ। ਇਸ ਤੋਂ ਪਹਿਲਾਂ ਡਿਪਟੀ ਸੰਦੀਪ ਧਾਲੀਵਾਲ ਦੀ ਸ਼ਹਾਦਤ ਦੀ ਪਹਿਲੀ ਵਰ੍ਹੇਗੰਢ `ਤੇ ਐਚਸੀਐਸਓ ਨੇ ਉਨ੍ਹਾਂ ਦੇ ਸਨਮਾਨ ਵਿਚ ਇਕ ਯਾਦਗਾਰ ਜਲੂਸ ਕੱਢਿਆ ਅਤੇ ਉਸਦੇ ਗੁਆਂਢ ਵਿਚ ਉਨ੍ਹਾਂ ਨੂੰ ਸਮਰਪਿਤ ਇਕ ਪੱਥਰ ਦੀ ਯਾਦਗਾਰ ਵੀ ਲਗਵਾਈ।

ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ H1 ਬੀ ਵੀਜ਼ਾ ‘ਤੇ ਟਰੰਪ ਨੇ ਲਿਆ ਵੱਡਾ ਫੈਸਲਾ

ਟੈਕਸਾਸ ਹੈਰਿਸ ਕਾਉਂਟੀ ਦੇ ਪਹਿਲੇ ਸਿੱਖ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਬਰਸੀ 28 ਸਤੰਬਰ ਨੂੰ ਸੀ, ਇਸ ਮੌਕੇ ਹਰ ਵਰਗ ਦੇ ਲੋਕਾਂ ਨੇ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਮਿਸਾਲੀ ਕੰਮ ਨੂੰ ਯਾਦ ਕੀਤਾ।ਉਹਨਾਂ ਦੇ ਸਨਮਾਨ ਵਿੱਚ ਅਮਰੀਕਾ ਦੇ ਪ੍ਰਤੀਨਿਧੀ ਸਦਨ ਨੇ ਹਾਲ ਹੀ ਵਿਚ ਡਿਪਟੀ ਸੰਦੀਪ ਸਿੰਘ ਧਾਲੀਵਾਲ ਡਾਕਘਰ ਨੂੰ 315 ਐਡਿਕਸ ਹੋਲ ਆਰਡੀ ਵਿਖੇ ਡਾਕਘਰ ਦਾ ਨਾਮ ਬਦਲਣ ਦੀ ਵੋਟ ਦਿੱਤੀ ਹੈ।

ਚੀਨ ਨੂੰ ਕੋਰੋਨਾ ਵਾਇਰਸ ਫੈਲਾਉਣ ਦੀ ਸਜ਼ਾ ! ਗਰੀਬ ਦੇਸ਼ਾ ਦਾ ਕਰਜ਼ਾ ਕਰਨਾ ਪੈ ਸਕਦਾ ਮੁਆਫ਼ !

ਸੰਦੀਪ ਸਿੰਘ ਧਾਲੀਵਾਲ ਆਪਣੇ ਮਿਸਾਲੀ ਕੰਮ ਲਈ ਅੱਜ ਵੀ ਯਾਦ ਕੀਤੇ ਜਾਂਦੇ ਹਨ । ਸੰਦੀਪ ਸਿੰਘ ਧਾਲੀਵਾਲ ਹੈਰਿਸ ਕਾਉਂਟੀ, ਟੈਕਸਸ ਵਿੱਚ ਸ਼ੈਰਿਫ ਦੇ ਡਿਪਟੀ ਸਨ। ਹਿਉਸਟਨ ਖੇਤਰ ਦੇ ਸ਼ੈਰਿਫ ਵਿਭਾਗ ਵਿਚ ਡਿਪਟੀ ਬਣਨ ਵਾਲੇ ਉਹ ਪਹਿਲੇ ਸਿੱਖ ਸਨ।
ਟੈਕਸਾਸ ਵਿਚ ਉਹਨਾਂ ਨੂੰ ਸਭ ਤੋਂ ਪਹਿਲਾਂ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵਜੋਂ ਜਾਣਿਆ ਜਾਂਦਾ ਹੈ।

BIGG_BREAKING_ਹੁਣ ਥਰਮਲ ਪਲਾਂਟ ਵਾਲਿਆਂ ਨੇ ਕਰਤਾ ਆਹ ਕੰਮ !ਜੇ ਡਟੇ ਰਹੇ ਕਿਸਾਨ ਤਾਂ ਹੋਜੂ ਪੰਜਾਬ ‘ਚ ਲਾਟੂ ਬੰਦ !

ਉਹਨਾਂ ਰਵਾਇਤੀ ਸਿੱਖ ਕਦਰਾਂ ਕੀਮਤਾਂ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਡਿਊਟੀ ਨਿਭਾਈ, ਜਿਵੇਂ ਕਿ ਦਾੜ੍ਹੀ ਰੱਖਣਾ ਅਤੇ ਪੱਗ ਬੰਨ੍ਹਣਾ।2015 ਵਿੱਚ, ਧਾਲੀਵਾਲ ਉਸ ਸਮੇਂ ਰਾਸ਼ਟਰੀ ਪੱਧਰ `ਤੇ ਸੁਰਖੀਆਂ ਵਿੱਚ ਆਏ ਸਨ ਜਦੋਂ ਉਹਨਾਂ ਨੂੰ ਆਪਣੇ ਦਫਤਰ ਦੀ ਵਰਦੀ ਦੇ ਹਿੱਸੇ ਵਜੋਂ ਦਸਤਾਰ ਬੰਨਣ ਦੀ ਆਗਿਆ ਮਿਲੀ ਸੀ।

ਮੁਸਲਿਮ ਲੜਕੀਆਂ ਨੇ ਵੰਗਾਰਿਆ ਮੋਦੀ ! ਹਿੱਲ ਗਈ ਕੇਂਦਰ ਸਰਕਾਰ, ਹੋਣਗੇ ਬਿੱਲ ਰੱਦ ?

ਅਜਿਹੀ ਆਗਿਆ ਹਾਸਲ ਕਰਨ ਵਾਲੇ ਉਹ ਪਹਿਲੇ ਸਿੱਖ ਅਧਿਕਾਰੀ ਸਨ।27 ਸਤੰਬਰ, 2019 ਨੂੰ, ਧਾਲੀਵਾਲ ਨੂੰ ਹਿਊਸਟਨ ਵਿੱਚ ਇੱਕ ਟ੍ਰੈਫਿਕ ਸਟਾਪ `ਤੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ, ਉਸ ਸਮੇਂ ਉਹ ਆਪਣੀ ਡਿਊਟੀ ਕਰ ਰਹੇ ਸਨ। ਬੇਸ਼ਕ ਡਿਪਟੀ ਸੰਦੀਪ ਸਿੰਘ ਧਾਲੀਵਾਲ ਜਿਸਮਾਨੀ ਤੌਰ ਤੇ ਅੱਜ ਸਾਡੇ ਵਿਚਾਲੇ ਨਹੀਂ ਹਨ, ਪਰ ਉਹਨਾਂ ਵਲੋਂ ਕੀਤੇ ਗਏ ਮਿਸਾਲੀ ਕੰਮਾਂ ਕਾਰਨ ਹਿਊਸਟਨ ਦਾ ਹਰ ਨਾਗਰਿਕ ਅੱਜ ਵੀ ਸੰਦੀਪ ਸਿੰਘ ਧਾਲੀਵਾਲ ਨੂੰ ਪੂਰੇ ਸਨਮਾਨ ਨਾਲ ਯਾਦ ਕਰਦਾ ਹੈ ਅਤੇ ਕਰਦਾ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button